Share on Facebook Share on Twitter Share on Google+ Share on Pinterest Share on Linkedin ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਿਵਲ ਹਸਪਤਾਲ ਵਿੱਚ 100 ਪੀਪੀਈ ਕਿੱਟਾਂ ਸੌਂਪੀਆਂ ਅਜਿਹੇ ਨੇਕ ਕਾਰਜਾਂ ਲਈ ਅੱਗੇ ਆ ਰਹੀਆਂ ਐਨਜੀਓਜ਼ ਦੇ ਉੱਦਮਾਂ ਦੀ ਕੀਤੀ ਸਲਾਘਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ: ਪੰਜਾਬ ਸਰਕਾਰ ਕਰੋਨਾਵਾਇਰਸ ਦੀ ਮਹਾਮਾਰੀ ਬਿਮਾਰੀ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਸੰਕਟ ਦੇ ਸਮੇਂ ਵਿੱਚ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਕੋਸਸਿ ਜਾਰੀ ਰੱਖੇਗੀ। ਇਹ ਪ੍ਰਗਟਾਵਾ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫੇਜ਼-6 ਵਿੱਚ ਕੀਤਾ। ਮੰਤਰੀ ਨੇ 100 ਪੀਪੀਈ ਕਿੱਟਾਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਸੌਂਪੀਆਂ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਰੋਨਾਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਨਿਰੰਤਰ ਯੋਜਨਾ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਇਸ ਯੋਜਨਾ ਵਿੱਚ ਨਿਯਮਤ ਅੰਤਰਾਲਾਂ ਤੇ ਸੈਨੀਟਾਈਜੇਸ਼ਨ ਕਰਨਾ, ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨੇ ਲੈਣਾ, ਜਾਗਰੂਕਤਾ ਮੁਹਿੰਮਾਂ ਵਿਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦੇਣਾ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਦੱਸਣਯੋਗ ਹੈ ਕਿ ਜੁਆਏ ਆਫ਼ ਲਿਵਿੰਗ ਅਤੇ ਮੁਹਾਲੀ ਹੈਲਪਰਸ ਐਨਜੀਓਜ਼ ਵੱਲੋਂ ਸਰਕਾਰੀ ਹਸਪਤਾਲ ਨੂੰ 100 ਪੀਪੀਈ ਕਿੱਟਾਂ ਦਾਨ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਸਿੱਧੂ ਨੇ ਜੁਆਏ ਆਫ ਲਿਵਿੰਗ ਅਤੇ ਮੁਹਾਲੀ ਹੈਲਪਰਸ ਦੀਆਂ ਐਨਜੀਓਜ਼ ਦੀ ਸ਼ਲਾਘਾ ਕੀਤੀ ਜੋ ਮਨੁੱਖਤਾ ਦੇ ਹਿੱਤ ਲਈ ਅਜਿਹੇ ਨੇਕ ਕਾਰਜ ਕਰ ਰਹੇ ਹਨ। ਇਸ ਮੌਕੇ ਜੁਆਏ ਆਫ ਲਿਵਿੰਗ ਤੋਂ ਮਨੀਸ਼ ਤਨੇਜਾ ਅਤੇ ਦਵਿੰਦਰ ਸਿੰਘ ਅਤੇ ਮੁਹਾਲੀ ਹੈਲਪਰਸ ਤੋਂ ਡਾ. ਸੰਨੀ ਸਿੰਘ ਆਹਲੂਵਾਲੀਆ, ਕਮਲਪ੍ਰੀਤ ਸਿੰਘ ਬੰਨੀ ਅਤੇ ਕਮਲਜੀਤ ਸਿੰਘ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ