ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂਚ ਟੀਮ ਵੱਲੋਂ ਵੇਰਕਾ ਮਿਲਕ ਪਲਾਂਟ ਦੀ ਅਚਨਚੇਤ ਚੈਕਿੰਗ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਕੋਰੋਨਾਵਾਇਰਸ ਬਿਮਾਰੀ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜਰ, ਸਮਾਜਕ ਦੂਰੀਆਂ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਅੱਜ ਵੇਰਕਾ ਪਲਾਂਟ ਵਿੱਚ ਸਵੇਰੇ 10 ਵਜੇ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਟੀਮ ਵਿੱਚ ਜਸਵਿੰਦਰ ਸਿੰਘ ਏਆਰ ਮੁਹਾਲੀ, ਕੰਵਰ ਪੁਨੀਤ ਸਿੰਘ ਇੰਸਪੈਕਟਰ ਸ਼ਹਿਰੀ-4 ਮੁਹਾਲੀ, ਜੁਝਾਰ ਸਿੰਘ ਇੰਸਪੈਕਟਰ ਸ਼ਹਿਰੀ-2 ਮੁਹਾਲੀ ਅਤੇ ਤੇਜਿੰਦਰ ਸਿੰਘ ਜੇਈ ਇਲੈਕਟ੍ਰੀਕਲ ਐਮਸੀ ਮੁਹਾਲੀ ਸਾਮਲ ਸਨ।
ਏਕੇ ਮਿਸਰਾ, ਮੈਨੇਜਰ ਐਚਆਰ, ਵੇਰਕਾ ਮਿਲਕ ਪਲਾਂਟ ਮੁਹਾਲੀ ਨੇ ਜਾਂਚ ਟੀਮ ਨੂੰ ਸਹਿਯੋਗ ਦਿੱਤਾ। ਟੀਮ ਨੇ ਪਾਇਆ ਕਿ ਸੁਰੱਖਿਆ ਕਰਮਚਾਰੀ ਟ੍ਰਿਪਲ ਲੇਅਰਡ ਮਾਸਕ ਪਾ ਕੇ ਪ੍ਰੋਟੋਕਾਲ ਦੀ ਪਾਲਣਾ ਕਰ ਰਹੇ ਸਨ ਅਤੇ ਦਫ਼ਤਰ ਵਿੱਚ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਗੇਟ ’ਤੇ ਥਰਮਲ ਸਕੈਨਰ ਉਪਲਬਧ ਸੀ ਜਿੱਥੇ ਸੁਰੱਖਿਆ ਦੀ ਦੂਜੀ ਲਾਈਨ ਲਗਾਈ ਗਈ ਹੈ। ਹਰੇਕ ਆਉਣ ਵਾਲੇ ਨੂੰ ਟੀਐਸਡੀ (ਥਰਮਲ ਸਕੈਨਿੰਗ ਡਿਵਾਈਸ) ਦੀ ਵਰਤੋਂ ਕਰਕੇ ਸਕੈਨ ਕੀਤਾ ਜਾ ਰਿਹਾ ਸੀ। ਮੁੱਖ ਗੇਟ ’ਤੇ ਅਲਕੋਹਲ ਆਧਾਰਿਤ ਸੈਨੀਟਾਈਜਰ ਉਪਲਬਧ ਸੀ। ਇਕ ਸੈਨੇਟਾਈਜਿੰਗ ਟੱਨਲ ਵੀ ਬਣਾਈ ਗਈ ਹੈ ਪਰੰਤੂ ਇਸ ਦੀ ਵਰਤੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਐਡਵਾਈਜ਼ਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ। ਦੁੱਧ ਦੇ ਟੈਂਕਰਾਂ ਨੂੰ ਪਹਿਲਾਂ ਗੇਟ ’ਤੇ ਅਤੇ ਦੁਬਾਰਾ ਰਿਸੈਪਸਨ ਸਪਾਟ ’ਤੇ ਪਹੁੰਚਣ ’ਤੇ ਸੈਨੇਟਾਈਜ਼ ਕੀਤਾ ਜਾ ਰਿਹਾ ਸੀ ਜਿੱਥੇ ਦੁੱਧ ਸਿਲੋਜ ਵਿਚ ਪਾਇਆ ਜਾਂਦਾ ਹੈ। ਉਥੇ ਮੌਜੂਦ ਵਰਕਰਾਂ ਅਤੇ ਡਰਾਈਵਰਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਸਾਰੇ ਮਜਦੂਰ ਆਪਣੇ ਹੱਥਾਂ ਵਿਚ ਦਸਤਾਨੇ ਅਤੇ ਮੂੰਹ ‘ਤੇ ਮਾਸਕ ਪਹਿਨ ਕੇ ਕੰਮ ਕਰ ਰਹੇ ਸਨ। ਸਾਰੇ ਸੈਕਸ਼ਨਾਂ ਵਿੱਚ ਐਂਟਰੀ ਪੁਆਇੰਟ ’ਤੇ ਅਲਕੋਹਲ ਅਧਾਰਤ ਸੈਨੀਟਾਈਜਿੰਗ ਦੀ ਸਹੂਲਤ ਸੀ ਅਤੇ ਅਧਿਕਾਰੀਆਂ/ਕਰਮਚਾਰੀਆਂ ਦੀ ਸਹੂਲਤ ਲਈ ਇੱਕ ਸੁਰੱਖਿਆ ਗਾਰਡ ਵੀ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜਿੱਥੇ ਕੰਮ ਖ਼ਤਮ ਹੋ ਗਿਆ ਸੀ ਉੱਥੇ ਫਰਸਾਂ ਦੀ ਸਫ਼ਾਈ ਵੀ ਚੱਲ ਰਹੀ ਸੀ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …