ਮੁਹਾਲੀ ਜ਼ਿਲ੍ਹੇ ਵਿੱਚ 346 ਦੋਧੀਆਂ ਤੇ ਵੇਰਕਾ ਬੂਥ ਮਾਲਕਾਂ ਦੀ ਕੀਤੀ ਸਕਰੀਨਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਅਤੇ ਡੀਆਰ ਸਹਿਕਾਰੀ ਸਭਾਵਾਂ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਘਰ-ਘਰ ਜਾ ਕੇ ਸਪਲਾਈ ਕਰਨ ਵਾਲੇ ਦੋਧੀਆਂ ਸਮੇਤ ਵੇਰਕਾ ਬੂਥ ਮਾਲਕਾਂ ਦੀ ਸਕਰੀਨਿੰਗ ਕੀਤੀ ਗਈ। ਸਕਰੀਨਿੰਗ ਇੱਥੋਂ ਦੇ ਫੇਜ਼-3ਬੀ2 ਸਥਿਤ ਰੋਜ਼ ਗਾਰਡਨ ਪਾਰਕ, ਸਿਟੀ ਪਾਰਕ ਸੈਕਟਰ-68 ਅਤੇ ਸਿਲਵੀ ਪਾਰਕ ਫੇਜ਼-10, ਪੁਲੀਸ ਚੌਕੀ ਨੇੜੇ ਚਿਲਡਰਨ ਪਾਰਕ, ਸੰਨੀ ਐਨਕਲੇਵ, ਡੇਰਾਬੱਸੀ ਵਿੱਚ ਬੱਸ ਸਟੈਂਡ ਨੇੜੇ ਰਾਮ ਲੀਲਾ ਮੈਦਾਨ ਅਤੇ ਲੋਹਗੜ੍ਹ ਪਾਰਕ ਜ਼ੀਕਰਪੁਰ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ। ਇਸ ਦੌਰਾਨ ਵੇਰਕਾ, ਅਮੂਲ, ਐਚਐਫ਼ ਸੁਪਰ ਅਤੇ ਹਿਮਾਲੀਅਨ ਕਰੀਮਰੀ ਦੇ ਕੁਲ 346 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਮੁੱਢਲੀ ਜਾਂਚ ਵਿੱਚ ਕਿਸੇ ਵਿਅਕਤੀ ਵਿੱਚ ਕਰੋਨਾ ਮਹਾਮਰੀ ਦਾ ਕੋਈ ਲੱਛਣ ਨਹੀਂ ਮਿਲਿਆ। ਇਸ ਮੌਕੇ ਦੋਧੀਆਂ ਅਤੇ ਬੂਥ ਮਾਲਕਾਂ ਨੂੰ 2-2 ਕੱਪੜੇ ਦੇ ਮਾਸਕ ਵੀ ਦਿੱਤੇ ਗਏ। ਉਨ੍ਹਾਂ ਨੂੰ ਇਸ ਮਹਾਮਰੀ ਦੇ ਮੱਦੇਨਜ਼ਰ ਸਮਾਜਿਕ ਦੂਰੀਆਂ ਬਣਾ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਹੋਰ ਸਾਵਧਾਨੀਆਂ ਅਤੇ ਨਿੱਜੀ ਸਫ਼ਾਈ ਲਈ ਜਾਗਰੂਕ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…