nabaz-e-punjab.com

ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਸਦਮਾ, ਨਾਨੀ ਦੀ ਮੌਤ

ਕੈਪਟਨ ਅਮਰਿੰਦਰ ਸਿੰਘ, ਹਰਸਿਮਰਤ ਤੇ ਸੁਖਬੀਰ ਵੱਲੋਂ ਦੁੱਖ ਦਾ ਪ੍ਰਗਟਾਵਾ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 24 ਅਪ੍ਰੈਲ:
ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਉਸ ਸਮੇਂ ਸਦਮਾ ਲੱਗਾ, ਜਦੋਂ ਉਹਨਾਂ ਦੀ ਨਾਨੀ ਬੀਬੀ ਜਗੀਰ ਕੌਰ (86) ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਯੂਕੇ ਦੇ ਪ੍ਰਸਿੱਧ ਸਿੱਖ ਆਗੂ ਰਾਮ ਸਿੰਘ ਦੇ ਧਰਮ ਪਤਨੀ ਸਨ ਤੇ ਗ੍ਰੇਵਜ਼ੈਂਡ (ਕੈਂਟ) ਸ਼ਹਿਰ ਵਿਖੇ ਰਹਿ ਰਹੇ ਸਨ। ਉਹ ਪਿੱਛੋਂ ਪੰਜਾਬ ਦੇ ਪਿੰਡ ਜੰਡਿਆਲੀ (ਨਵਾਂ ਸ਼ਹਿਰ) ਨਾਲ ਸਬੰਧਤ ਸਨ। ਉਹ ਆਪਣੇ ਪਿੱਛੇ 3 ਬੇਟੇ ਹਰਵਿੰਦਰ ਸਿੰਘ ਬਨਿੰਗ, ਰਾਵਿੰਦਰ ਸਿੰਘ ਬਨਿੰਗ, ਸਤਵਿੰਦਰ ਸਿੰਘ ਬਨਿੰਗ ਅਤੇ ਬੇਟੀ ਦਲਵਿੰਦਰ ਕੌਰ ਢੇਸੀ ਨੂੰ ਛੱਡ ਗਏ ਹਨ।
ਮਾਤਾ ਜਗੀਰ ਕੌਰ ਨੂੰ ਪਰਿਵਾਰ ਵੱਲੋਂ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ। ਐਮਪੀ ਢੇਸੀ ਨੇ ਕਿਹਾ ਕਿ ਉਹ ਨਾਨੀ ਨੂੰ ਆਖਰੀ ਮੌਕੇ ਕੰਧਾ ਵੀ ਨਹੀਂ ਦੇ ਸਕੇ। ਜ਼ਿਕਰਯੋਗ ਹੈ ਕਿ ਮਾਤਾ ਜਗੀਰ ਕੌਰ ਦੀ ਮੌਤ ਦੋ ਹਫ਼ਤੇ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਦੇ ਕੋਵਿਡ-19 ਦੀ ਰਿਪੋਰਟ ਮੌਤ ਤੋਂ ਬਾਅਦ ਆਈ ਹੈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਟਵੀਟ ਕਰਕੇ ਢੇਸੀ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੁੱਖਦਾਈ ਘੜੀ ਮੌਕੇ ਇੱਕ ਸ਼ੋਕ ਸੰਦੇਸ਼ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਵੀ ਤਨਮਨਜੀਤ ਢੇਸੀ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…