ਪੁਲੀਸ ਮੁਲਾਜ਼ਮ ਗੁਰਵਿੰਦਰ ਗੁਰੀ ਨੇ ਗੀਤ ਰਾਹੀਂ ਦਿੱਤਾ ਕਰੋਨਾ ਤੋਂ ਬਚਾਅ ਦਾ ਹੋਕਾ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਪੰਜਾਬ ਪੁਲੀਸ ਦਾ ਜਵਾਨ ਗੁਰਵਿੰਦਰ ਸਿੰਘ ਗੁਰੀ ਆਪਣੇ ਗੀਤ ਰਾਹੀਂ ਦਿੱਤਾ ਕੋਰੋਨਾ ਤੋਂ ਬਚਾਅ ਦਾ ਹੋਕਾ ਦੇ ਰਿਹਾ ਹੈ। ਐਸ.ਏ.ਐਸ. ਨਗਰ ਵਿੱਚ ਐਸ.ਐਸ.ਪੀ ਦਫਤਰ ਵਿੱਚ ਤਾਇਨਾਤ ਗੁਰਵਿੰਦਰ ਗੁਰੀ ਮਿਊਜ਼ਿਕ ਵੋਕਲ ਵਿੱਚ ਗਰੈਜੁਏਟ ਹੈ ਅਤੇ ਉਹ ਆਪਣੇ ਗੀਤ ਰਾਹੀੱ ਕੋਰੋਨਾ ਵਾਇਰਸ ਤੋੱ ਬਚਾਅ ਦਾ ਹੋਕਾ ਦਿੰਦਿਆਂ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੇ। ਖੂਬਸੂਰਤ ਆਵਾਜ਼ ਦੇ ਮਾਲਕ ਗੁਰਵਿੰਦਰ ਨੇ ਆਪਣੇ ਗੀਤ ਵਿੱਚ ਕੋਰੋਨਾ ਵਾਰੀਅਰਜ਼ ਵੱਲੋਂ ਘਾਲੀ ਜਾ ਰਹੀ ਸਖਤ ਘਾਲਣਾ ਦੀ ਵੀ ਨਿਸ਼ਾਨਦੇਹੀ ਕੀਤੀ।
ਕੋਰਸ ਗਾਇਕ ਵਜੋੱ ਗੁਰਦਾਸ ਮਾਨ ਦੀ ਟੀਮ ਵਿੱਚ ਰਹਿ ਚੁੱਕੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਤੋਂ ਸਾਹਿਤਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰਵਾਨਗੀ ਲਈ ਹੋਈ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਬਾਰੇ ਇਸ ਗੀਤ ਲਈ ਡੀਐਸਪੀ ਅਮਰੋਜ਼ ਸਿੰਘ, ਇੰਸਪੈਕਟਰ ਗੁਰਿੰਦਰ ਸਿੰਘ ਅਤੇ ਸਬ ਇੰਸਪੈਕਟਰ ਯੋਗੇਸ਼ ਕੁਮਾਰ ਨੇ ਪ੍ਰੇਰਨਾ ਦਿੱਤੀ, ਜਿਨ੍ਹਾਂ ਦੀ ਸੇਧ ਨਾਲ ਹੀ ਇਸ ਗੀਤ ਦੀ ਵੀਡੀਓ ਤਾਮੀਰ ਹੋਈ। ਉਸ ਨੇ ਦੱਸਿਆ ਕਿ ਇਹ ਗੀਤ ਗੀਤਕਾਰ ਲਾਲੀ ਮੁੱਲਾਂਪੁਰੀ ਨੇ ਲਿਖਿਆ ਹੈ।
ਗਾਇਕੀ ਤੋਂ ਪੁਲੀਸ ਵਿੱਚ ਆਉਣ ਦੇ ਸਫਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਉਹ ਛੋਟਾ ਸੀ ਤਾਂ ਆਪਣੇ ਪਿਤਾ ਨੂੰ ਵਰਦੀ ਵਿੱਚ ਦੇਖਦਾ ਹੁੰਦਾ ਸੀ ਅਤੇ ਉਸ ਨੂੰ ਪੁਲੀਸ ਦੀ ਵਰਦੀ ਕਾਫੀ ਆਕਰਸ਼ਿਤ ਕਰਦੀ ਸੀ ਪਰ ਸੰਗੀਤ ਦੀ ਪੜ੍ਹਾਈ ਕਾਰਨ ਉਸ ਦਾ ਝੁਕਾਅ ਗਾਇਕੀ ਵੱਲ ਹੋ ਗਿਆ। ਭਵਿੱਖ ਵਿੱਚ ਗਾਇਕੀ ਦੇ ਸ਼ੌਕ ਨੂੰ ਅੱਗੇ ਵਧਾਉਣ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਉਹ ਪੁਲੀਸ ਦੀ ਸਖਤ ਡਿਊਟੀ ਦੇ ਬਾਵਜੂਦ ਆਪਣੇ ਇਸ ਸ਼ੌਕ ਨੂੰ ਕਦੇ ਮਰਨ ਨਹੀਂ ਦੇਣਗੇ ਅਤੇ ਭਵਿੱਖ ਵਿੱਚ ਵੀ ਸਮਕਾਲੀ ਹਾਲਾਤ ਬਾਰੇ ਲਿਖੇ ਗਾਣਿਆਂ ਨੂੰ ਆਪਣੀ ਜ਼ੁਬਾਨ ਨਾਲ ਸ਼ਿੰਗਾਰਦਾ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…