ਮੁਹਾਲੀ ਵਿੱਚ ਸਬਜ਼ੀ ਵੇਚਣ ਵਾਲਿਆਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ

ਸਮਾਜ ਸੇਵੀ ਸੰਸਥਾ ਦੀ ਟੀਮ ਵੱਲੋਂ ਹਾਈਜੀਨ ਐਜ਼ੂਕੇਸ਼ਨ ਅਤੇ ਅਵੇਅਰਨੈੱਸ ਡਰਾਈਵ ਦਾ ਆਯੋਜਨ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਸਮਾਜ ਸੇਵੀ ਸੰਸਥਾ ਸਮੋਹਰ ਦੀ ਟੀਮ ਵੱਲੋਂ ਅੱਜ ਮੁਹਾਲੀ ਦੇ ਕਈ ਸੈਕਟਰਾਂ ਵਿੱਚ ਹਾਈਜੀਨ ਐਜ਼ੂਕੇਸ਼ਨ ਅਤੇ ਅਵੇਅਰਨੈਸ ਡਰਾਈਵ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਸਬਜ਼ੀ ਵੇਚਣ ਵਾਲਿਆਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ ਅਤੇ ਉਨ੍ਹਾਂ ਨੂੰ ਹੱਥ ਧੋਣ ਦੇ ਢੰਗ ਤਰੀਕੇ ਬਾਰੇ ਜਾਣਕਾਰੀ ਦਿੱਤੀ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਸਮੋਹਰ ਸੰਸਥਾ ਵੱਲੋਂ ਸਮੇਂ ਸਮੇਂ ਸਿਰ ਸਮਾਜਿਕ ਕੰਮ ਕੀਤੇ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਅੱਜ ਸਮੋਹਰ ਸੰਸਥਾ ਪੰਜਾਬ ਵਿਚ ਕਈ ਸ਼ਹਿਰਾਂ ਵਿਚ ਇਹ ਹਾਈਜੈਨਿਕ ਕਿੱਟਾਂ ਵੰਡ ਰਹੀ ਹੈ।
ਇਸੇ ਲੜੀ ਅਨੁਸਾਰ ਅੱਜ ਸੰਸਥਾ ਦੇ ਮੈਂਬਰਾਂ ਵੱਲੋਂ ਡਬਲਿਊ.ਐੱਚ.ਓ ਦੀਆਂ ਗਾਈਡ ਲਾਈਨਾਂ ਅਨੁਸਾਰ ਮੁਹਾਲੀ ਦੇ ਕਈ ਸੈਕਟਰਾਂ ਅਤੇ ਨਾਲ ਲਗਦੇ ਪਿੰਡਾਂ ਵਿੱਚ ਸਬਜ਼ੀ ਵੇਚਣ ਵਾਲਿਆਂ ਨੂੰ 100 ਹਾਈਜੈਨਿਕ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿਟਾਂ ਦੇ ਨਾਲ-ਨਾਲ ਸੰਸਥਾ ਦੇ ਮੈਂਬਰਾਂ ਵੱਲੋਂ ਇਹਨਾਂ ਲੋਕਾਂ ਨੂੰ ਹੱਥ ਸਾਫ਼ ਕਰਨ ਦੇ ਤਰੀਕੇ ਅਤੇ ਮਾਸਕ ਪਾਉਣ ਅਤੇ ਉਤਾਰਨ ਦੇ ਤਰੀਕਿਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਡਰਾਈਵ ਵਿਚ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਉਨ੍ਹਾਂ ਨੇ ਸਮੋਹਰ ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਸਬਜ਼ੀ ਵੇਚਣ ਵਾਲਿਆਂ ਨੂੰ ਅਜਿਹੀਆਂ ਕਿੱਟਾਂ ਪ੍ਰਦਾਨ ਕਰਨ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਸਬਜ਼ੀ ਵਿਕਰੇਤਾ ਅਤੇ ਆਮ ਲੋਕਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਸਬਜ਼ੀ ਵੇਚਣ ਵਾਲੇ ਹਰ ਗਲੀ ਮੁਹੱਲੇ ਵਿੱਚ ਘਰ ਘਰ ਸਬਜ਼ੀਆਂ ਅਤੇ ਫਲ ਆਦਿ ਵੇਚਣ ਜਾਂਦੇ ਹਨ। ਜਿਸ ਕਾਰਨ ਇਸ ਵਾਇਰਸ ਦਾ ਅੱਗੇ ਫੈਲਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਇਸ ਮੌਕੇ ਸੰਸਥਾ ਦੇ ਰਿਸ਼ਮ ਗੰਭੀਰ, ਅਸ਼ੀਸ਼ ਸਾਹਨੀ, ਅਨੁਰਾਧਾ ਸ਼ਰਮਾ, ਅਮੀਨਾ ਖ਼ਾਨ, ਸੁਨੀਲ ਸਾਹਨੀ, ਅਸ਼ੀਸ਼ ਬਤਸ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…