Share on Facebook Share on Twitter Share on Google+ Share on Pinterest Share on Linkedin ਬਾਹਰੀ ਰਾਜਾਂ ਦੇ ਲੋਕਾਂ ਦਾ ਅਣਅਧਿਕਾਰਤ ਦਾਖ਼ਲਾ ਰੋਕਣ ਲਈ ਮਜ਼ਬੂਤ ਕਾਰਜ ਪ੍ਰਣਾਲੀ ਸਥਾਪਿਤ: ਡੀਸੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ: ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਬਾਹਰਲੇ ਸੂਬਿਆਂ ਤੋਂ ਮੁਹਾਲੀ ਜ਼ਿਲ੍ਹੇ ਵਿੱਚ ਆਉਣ ਵਾਲੇ ਵਿਅਕਤੀਆਂ ਅਤੇ ਵਾਹਨਾਂ ਦੇ ਅਣਅਧਿਕਾਰਤ ਦਾਖ਼ਲੇ ਨੂੰ ਰੋਕਣ ਲਈ ਇਕ ਮਜ਼ਬੂਤ ਪ੍ਰਣਾਲੀ ਸਥਾਪਿਤ ਕਰਨ ਦੇ ਆਦੇਸ਼ ਦਿੱਤੇ ਹਨ। ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅਜਿਹੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਅਤੇ ਨੰਬਰਦਾਰ ਸਬੰਧਤ ਐਸਡੀਐਮ/ਸੈਕਟਰ ਅਫ਼ਸਰ ਜਾਂ ਚੀਫ਼ ਨੋਡਲ ਅਫ਼ਸਰ ਨੂੰ ਅਜਿਹੇ ਵਿਅਕਤੀਆਂ ਬਾਰੇ ਸੂਚਿਤ ਕਰਨਗੇ ਜਦੋਂ ਉਹ ਆਪਣੇ ਪਿੰਡਾਂ ਵਿੱਚ ਪਹੁੰਚਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਗਰ ਨਿਗਮਾਂ/ਨਗਰ ਪਾਲਿਕਾਵਾਂ ਦੇ ਮਾਮਲੇ ਵਿੱਚ ਕੌਂਸਲਰ ਜਾਂ ਮਿਉਂਸਪਲ ਕਮਿਸ਼ਨਰ ਅਤੇ ਕਾਰਜਕਾਰੀ ਅਧਿਕਾਰੀ, ਐਸਡੀਐਮ/ਸੈਕਟਰ ਅਫ਼ਸਰ ਜਾਂ ਨੋਡਲ ਅਫ਼ਸਰ ਨੂੰ ਸੂਚਿਤ ਕਰਨਗੇ। ਜਿਵੇਂ ਹੀ ਐਸਡੀਐਮ/ਸੈਕਟਰ ਅਫ਼ਸਰ ਜਾਂ ਚੀਫ਼ ਨੋਡਲ ਅਫ਼ਸਰ ਅਜਿਹੀ ਰਿਪੋਰਟ ਪ੍ਰਾਪਤ ਕਰਦੇ ਤਾਂ ਸਬੰਧਤ ਸੈਕਟਰ ਦੀ ਰੈਪਿਡ ਰਿਸਪਾਂਸ ਟੀਮ (ਆਰਆਰਟੀ) ਨੂੰ ਸਰਗਰਮ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਵਿਅਕਤੀਆਂ ਦੀ ਡਾਕਟਰੀ ਜਾਂਚ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਿਵਲ ਸਰਜਨ ਇਹ ਯਕੀਨੀ ਬਣਾਉਣਗੇ ਕਿ ਕਿਸੇ ਵਿਅਕਤੀ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ’ਤੇ ਆਰਆਰਟੀਜ ਸਬੰਧਤ ਐਸਐਮਓ ਅਤੇ ਜ਼ਿਲ੍ਹਾ ਕੰਟਰੋਲ ਰੂਮ ਨੂੰ ਉਸ ਬਾਰੇ ਤੁਰੰਤ ਸੂਚਿਤ ਕਰਨਗੇ ਅਤੇ ਅਜਿਹੇ ਵਿਅਕਤੀ ਦੀ ਤੁਰੰਤ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਸਿਹਤ ਵਿਭਾਗ ਦੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਖੇਤਰ ਦਾ ਸੁਪਰਵਾਈਜ਼ਰੀ ਅਫ਼ਸਰ ਅਤੇ ਨਿਗਰਾਨੀ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਅਜਿਹੇ ਸਾਰੇ ਵਿਅਕਤੀ ਸਮੇਂ-ਸਮੇਂ ’ਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੋਟੋਕਾਲ ਦੀ ਪਾਲਣਾ ਕਰਦੇ ਹਨ। ਅਜਿਹੇ ਸਾਰੇ ਵਿਅਕਤੀਆਂ ਦੇ ਅੰਕੜੇ ਜੋ ਅਣਅਧਿਕਾਰਤ ਐਂਟਰੀ ਪੁਆਇੰਟਾਂ ਰਾਹੀਂ ਪਿੰਡਾਂ, ਕਸਬਿਆਂ ਜਾਂ ਸ਼ਹਿਰਾਂ ਵਿੱਚ ਪਹੁੰਚੇ ਹਨ, ਉਨ੍ਹਾਂ ਬਾਰੇ ਚੀਫ਼ ਨੋਡਲ ਅਫ਼ਸਰ ਰਾਹੀਂ ਜਾਣਕਾਰੀ ਸਾਂਝਾ ਕੀਤੀ ਜਾਣੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ