ਮੁਲਾਜ਼ਮ ਵਿਰੋਧੀ ਨੀਤੀਆਂ: ਡਾਕਘਰਾਂ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫ਼ਾਰਮ ਦੇ ਸੱਦੇ ’ਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਫੈਸਲਿਆਂ ਖ਼ਿਲਾਫ਼ ਦੇਸ਼ ਵਿਆਪੀ ਰੋਸ ਦਿਵਸ ਮਨਾਉਂਦੇ ਹੋਏ ਇੱਥੋਂ ਦੇ ਫੇਜ਼-1 ਅਤੇ ਫੇਜ਼-5 ਸਥਿਤ ਡਾਕਘਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟ ਐਂਪਲਾਈਜ਼ ਚੰਡੀਗੜ੍ਹ ਪੰਜਾਬ ਸਰਕਲ ਦੇ ਪ੍ਰਧਾਨ ਬਲਜਿੰਦਰ ਸਿੰਘ ਰਾਏਪੁਰ ਕਲਾਂ ਦੀ ਅਗਵਾਈ ਹੇਠ ਕਾਲੇ ਬਿੱਲੇ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਕਿਹਾ ਕਿ ਪੰਜਾਬ ਸਮੇਤ ਅੱਠ ਸੂਬਿਆਂ ਦੀਆਂ ਸਰਕਾਰਾਂ (ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਉੜੀਸਾ, ਮਹਾਂਰਾਸ਼ਟਰ, ਰਾਜਸਥਾਨ, ਬਿਹਾਰ) ਨੇ ਤਾਲਾਬੰਦੀ ਦੀ ਆੜ ਹੇਠ ਫੈਕਟਰੀ ਐਕਟ ਦੀ ਉਲੰਘਣਾ ਕਰਦਿਆਂ ਕਾਰਜਕਾਰੀ ਆਦੇਸ਼ ਰਾਹੀਂ ਰੋਜ਼ਾਨਾ ਕੰਮਕਾਜੀ ਘੰਟਿਆਂ ਨੂੰ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾਕ ਵਿਭਾਗ ਨੇ ਜੰਗੀ ਪੱਧਰ ’ਤੇ ਸੀ.ਐੱਸ.ਸੀ. ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਨਿੱਜੀਕਰਨ ਵੱਲ ਹੀ ਪੁੱਟਿਆ ਗਿਆ ਇਕ ਕਦਮ ਹੈ, ਜਦੋਂਕਿ ਬੈਂਕ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਜਿਨ੍ਹਾਂ ਨੇ ਤਾਲਾਬੰਦੀ ਦੀ ਮਿਆਦ ਦੌਰਾਨ ਕੰਮ ਕੀਤਾ ਹੈ, ਨੂੰ ਤਨਖ਼ਾਹਾਂ ਵਿੱਚ ਬਿਨਾਂ ਕਿਸੇ ਕਟੌਤੀ ਤੋਂ ਹਰ ਲਾਭ ਵੀ ਦਿੱਤੇ ਜਾ ਰਹੇ ਹਨ। ਪ੍ਰੰਤੂ ਡਾਕ ਵਿਭਾਗ ਦੇ ਮੁਲਾਜ਼ਮਾਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦੇ ਪ੍ਰਬੰਧ ਕਰਨਾ, ਸਾਰਿਆਂ ਨੂੰ ਸਮੇਂ ਸਿਰ ਖਾਣਾ ਮੁਹੱਈਆ ਕਰਵਾਉਣਾ, ਰਾਸ਼ਨ ਵੰਡ ਦੀ ਵਿਆਪਕ ਕਵਰੇਜ ਕਰਵਾਉਣਾ, ਲੌਕਡਾਊਨ ਦੌਰਾਨ ਸਾਰੀ ਤਨਖ਼ਾਹ ਜਾਰੀ ਕਰਨਾ ਯਕੀਨੀ ਬਣਾਉਣਾ, ਸਾਰੀਆਂ ਗ਼ੈਰ-ਸੰਗਠਿਤ ਲੇਬਰ ਫੋਰਸਾਂ ਨੂੰ ਨਕਦ ਤਬਦੀਲੀ ਦਾ ਲਾਭ ਦਿਵਾਉਣਾ, ਕੇਂਦਰੀ ਸਰਕਾਰ ਦੇ ਕਰਮਚਾਰੀਆਂ ਅਤੇ ਸੀਪੀਐੱਸਈਜ਼ ਦੇ ਡੀਏ ਫਰੀਜ ਕਰਨ ਦੇ ਹੁਕਮ ਨੂੰ ਤੁਰੰਤ ਵਾਪਸ ਕਰਵਾਉਣਾ ਸ਼ਾਮਲ ਹਨ। ਇਸ ਮੌਕੇ ਪੋਸਟ ਮਾਸਟਰ ਫੇਜ਼-1 ਜਰਨੈਲ ਸਿੰਘ, ਆਤਮਾ ਸਿੰਘ, ਜਸਪਾਲ ਸਿੰਘ, ਹਰਸ਼ ਵਰਧਨ, ਹਰਵਿੰਦਰ ਸਿੰਘ, ਦਸਮੇਸ਼ ਸਿੰਘ, ਰਸ਼ਵਿੰਦਰ ਸਿੰਘ, ਬਲਜੀਤ ਖ਼ਾਨ, ਪ੍ਰਸ਼ੋਤਮ ਸਿੰਘ, ਦਲਜੀਤ ਸਿੰਘ ਤੇ ਹਰਿੰਦਰ ਵਰਮਾ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…