Share on Facebook Share on Twitter Share on Google+ Share on Pinterest Share on Linkedin ਸ਼ਰਾਬ ਦੇ ਨਸ਼ੇ ’ਚ ਟੱਲੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਸਾਥੀ ਮਜ਼ਦੂਰ ਦਾ ਕਤਲ, ਕੇਸ ਦਰਜ ਮੁਹਾਲੀ ਪੁਲੀਸ ਵੱਲੋਂ 1 ਮੁਲਜ਼ਮ ਗ੍ਰਿਫ਼ਤਾਰ, ਦੋ ਫਰਾਰ ਜੋਤੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ: ਮੁਹਾਲੀ ਵਿੱਚ ਸ਼ਰਾਬ ਦੇ ਨਸ਼ੇ ਦੇ ਟੱਲੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਸਾਥੀ ਮਜ਼ਦੂਰ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਿਆਣਵੀ (32) ਵਾਸੀ ਯੂਪੀ ਵਜੋਂ ਹੋਈ ਹੈ। ਇਸ ਸਮੇਂ ਉਹ ਫੇਜ਼-7 ਟਰੈਫ਼ਿਕ ਲਾਈਟ ਨੇੜੇ ਖਾਲੀ ਥਾਂ ਵਿੱਚ ਝੁੱਗੀ ਬਣਾ ਕੇ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਮ੍ਰਿਤਕ ਦੇ ਸਾਥੀ ਤਿੰਨ ਮਜ਼ਦੂਰਾਂ ਪਰਦੀਪ ਕੁਮਾਰ, ਪਵਨ ਕੁਮਾਰ ਅਤੇ ਰਣਜੀਤ ਦੇ ਖ਼ਿਲਾਫ਼ ਧਾਰਾ 302 ਅਤੇ 34 ਅਧੀਨ ਕੇਸ ਦਰਜ ਕਰ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਹਰਿਆਣਵੀ ਨੇ ਆਪਣੇ ਦੋਸਤਾਂ ਪਰਦੀਪ ਕੁਮਾਰ, ਪਵਨ ਕੁਮਾਰ ਅਤੇ ਰਣਜੀਤ ਨਾਲ ਬੈਠ ਕੇ ਸ਼ਰਾਬ ਪੀਤੀ ਸੀ। ਇਸ ਮਗਰੋਂ ਉਹ ਚਾਰੇ ਜਣੇ ਖਾਣਾ ਖਾਣ ਲੱਗ ਪਏ। ਇਸ ਦੌਰਾਨ ਸ਼ਰਾਬ ਜ਼ਿਆਦਾ ਪੀਤੀ ਹੋਣ ਕਾਰਨ ਹਰਿਆਣਵੀ ਦੇ ਪੈਰ ਦਾ ਠੱੁਡਾ ਅਚਾਨਕ ਥਾਲੀ ਨੂੰ ਲੱਗ ਗਿਆ। ਜਿਸ ਕਾਰਨ ਦਾਲ ਡੱੁਲ੍ਹ ਗਈ। ਇਸ ਗੱਲ ਨੂੰ ਲੈ ਕੇ ਮਜ਼ਦੂਰ ਵਿੱਚ ਆਪਸ ਵਿੱਚ ਬਹਿਸਣ ਲੱਗ ਪਏ ਅਤੇ ਦੇਖਦੇ ਹੀ ਦੇਖਦੇ ਪਰਦੀਪ ਕੁਮਾਰ ਨੇ ਹਰਿਆਣਵੀ ’ਤੇ ਦਾਤਰ ਨਾਲ ਹਮਲਾ ਬੋਲ ਦਿੱਤਾ ਅਤੇ ਪਵਨ ਅਤੇ ਰਣਜੀਤ ਨੇ ਵੀ ਉਸ ਨੂੰ ਡੰਡਿਆਂ ਨਾਲ ਕੁੱਟਿਆ। ਇਸ ਮਗਰੋਂ ਹਮਲਾਵਰਾਂ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਉੱਥੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਪੀਸੀਆਰ ਇੰਚਾਰਜ ਪ੍ਰਸ਼ੋਤਮ ਲਾਲ ਅਤੇ ਏਐਸਆਈ ਮਹਿੰਦਰ ਸਿੰਘ ਫੇਜ਼-8 ਅਤੇ ਫੇਜ਼-9 ਇਲਾਕੇ ਵਿੱਚ ਦੇਰ ਰਾਤ ਕਰੀਬ ਸਾਢੇ 11 ਵਜੇ ਪੈਟਰੋਲਿੰਗ ਕਰ ਰਹੇ ਸੀ। ਤਾਂ ਇਕ ਰਾਹਗੀਰ ਨੇ ਦੱਸਿਆ ਕਿ ਫੇਜ਼-7 ਲਾਈਟਾਂ ਨੇੜੇ ਇਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਡਿੱਗਿਆ ਪਿਆ ਹੈ। ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਪ੍ਰਵਾਸੀ ਮਜ਼ਦੂਰ ਦੇ ਸਾਹ ਚੱਲ ਰਹੇ ਸੀ ਅਤੇ ਉਹ ਖੂਨ ਨਾਲ ਲੱਥਪੱਥ ਸੀ। ਪੁਲੀਸ ਨੇ ਐਂਬੂਲੈਂਸ ਵਿੱਚ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ। ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲੀਸ ਨੇ ਇਕ ਮੁਲਜ਼ਮ ਪਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਉਸ ਦੇ ਦੋ ਸਾਥੀ ਪਵਨ ਕੁਮਾਰ ਅਤੇ ਰਣਜੀਤ ਹਾਲੇ ਫਰਾਰ ਹਨ। ਪੁਲੀਸ ਨੇ ਅੱਜ ਤਿੰਨ ਹੋਰ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ