ਫੂਡ ਫਾਰ ਨੀਡੀ ਸੰਸਥਾ ਨੇ 8700 ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਲਾਗੂ ਕੀਤੇ ਲੌਕਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸੁੱਕਾ ਰਾਸ਼ਨ ਮੁਹੱਈਆਂ ਕਰਵਾਉਣ ਲਈ ਹੋੱਦ ਵਿੱਚ ਆਈ ਸਮਾਜ ਸੇਵੀ ਸੰਸਥਾ ਫੂਡ ਫਾਰ ਨੀਡੀ ਐੱਡ ਪੂਅਰ ਵਲੋੱ ਅੱਜ ਉਦਯੋਗਿਕ ਖੇਤਰ ਵਿੱਚ ਸਥਿਤ ਜਲ ਘਰ ਵਿਖੇ ਸੀਵਰੇਜ ਦੇ ਗਟਰਾਂ ਦੀ ਸਫਾਈ ਕਰਨ ਵਾਲੇ ਮਜਦੂਰਾਂ ਅਤੇ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਵੰਡ ਕੇ ਆਪਣੀ ਇਸ ਮੁਹਿੰਮ ਦੀ ਸਮਾਪਤੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 28 ਮਾਰਚ ਨੂੰ ਕੁਝ ਹਮਖ਼ਿਆਲ ਵਿਅਕਤੀਆਂ ਵੱਲੋਂ ਇਹ ਸੰਸਥਾ ਬਣਾਈ ਗਈ ਸੀ ਤਾਂ ਜੋ ਕੋਰੋਨਾ ਕਾਰਨ ਹੋਏ ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਬੀਤੀ 28 ਮਾਰਚ ਤੋੱ ਲੈ ਕੇ ਹੁਣ ਤੱਕ ਲਗਭਗ 8700 ਰਾਸ਼ਨ ਦੇ ਪੈਕਟ (ਜਿਨ੍ਹਾਂ ਵਿੱਚ ਆਟਾ, ਦਾਲ, ਚਾਵਲ, ਸਰ੍ਹੋਂ ਦਾ ਤੇਲ, ਚੀਨੀ, ਚਾਹ ਪੱਤੀ ਅਤੇ ਮਸਾਲੇ ਆਦਿ ਸਮਾਨ ਪਾਇਆ ਗਿਆ) ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਫੇਜ਼-7 ਦੇ ਕਮਿਊਨਿਟੀ ਸੈਂਟਰ ਵਿੱਚ ਆਪਣਾ ਹੈੱਡ ਕੁਆਰਟਰ ਬਣਾਇਆ ਗਿਆ ਸੀ ਜਿੱਥੇ ਰਾਸ਼ਨ ਇੱਕਠਾ ਕਰਕੇ ਵੱਖ-ਵੱਖ ਪੈਕਟਾਂ ਵਿੱਚ ਪੈਕ ਕਰਕੇ ਗੱਡੀਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਸੀ।
ਉਹਨਾਂ ਕਿਹਾ ਕਿ ਅੱਜ ਸੀਵਰੇਜ ਵਿਭਾਗ ਦੇ ਠੇਕੇ ਤੇ ਕੰਮ ਕਰਦੇ 53 ਕਰਮਚਾਰੀਆਂ ਅਤੇ ਜਲ ਸਪਲਾਈ ਵਿਭਾਗ ਦੇ 60 ਕਰਮਚਾਰੀਆਂ ਨੂੰ ਇਹ ਪੈਕਟ ਦਿੱਤੇ ਗਏ ਹਨ ਅਤੇ ਇਸਦੇ ਨਾਲ ਹੀ ਇਮੀਊਨਿਟੀ ਵਧਾਉਣ ਵਾਲੀ ਹੋਮਿਓਪੈਥੀ ਦਵਾਈ ਆਰਸੈਨਿਕ ਆਲਬ-30 ਦੀ ਖੁਰਾਕ ਦੀਆਂ ਸ਼ੀਸ਼ੀਆਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਸਵਿੰਦਰ ਧੀਮਾਨ, ਕਮਲਪ੍ਰੀਤ ਸਿੰਘ, ਧਰਮਿੰਦਰ ਆਨੰਦ, ਸੁਰਿੰਦਰ ਸਿੰਘ ਚੁੱਗ ਸਮੇਤ ਐਸਡੀਓ ਮਨਜੀਤ ਸਿੰਘ ਅਤੇ ਰਮਨਪ੍ਰੀਤ ਸਿੰਘ, ਸੰਦੀਪ ਸਿੰਘ, ਮਨਮੀਤ ਕੁਮਾਰ ਅਤੇ ਆਦਰਸ਼ ਪਾਲ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…