ਪਿੰਡ ਬਹਿਲੋਲਪੁਰ ਦੇ ਲੋਕਾਂ ਦੀ ਸਹੂਲਤ ਲਈ ਗਰਾਮ ਪੰਚਾਇਤ ਨੇ ਐਂਬੂਲੈਂਸ ਖਰੀਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਇੱਥੋਂ ਦੇ ਨਜ਼ਦੀਕੀ ਪਿੰਡ ਬਹਿਲੋਲਪੁਰ ਦੇ ਸਰਪੰਚ ਮਨਜੀਤ ਰਾਣਾ ਅਤੇ ਸਮੂਹ ਗਰਾਮ ਪੰਚਾਇਤ ਵੱਲੋਂ ਪਿੰਡ ਬਹਿਲੋਲਪੁਰ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਨਵੀਂ ਐਂਬੂਲੈਂਸ ਖਰੀਦੀ ਗਈ ਹੈ। ਇਹ ਗਰਾਮ ਪੰਚਾਇਤ ਪਿੰਡ ਬਹਿਲੋਲਪੁਰ ਦੀ ਬਹੁਤ ਵੱਡੀ ਉਪਲਬਧੀ ਮੰਨੀ ਜਾ ਸਕਦੀ ਹੈ। ਪਿੰਡ ਵਾਸੀਆਂ ਦੀ ਬਹੁਤ ਵੱਡੀ ਲੋੜ ਅੱਜ ਪੂਰੀ ਹੋ ਗਈ। ਸਰਪੰਚ ਨੇ ਦੱਸਿਆ ਕਿ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਜਦੋਂ ਵੀ ਕੋਈ ਪਿੰਡ ਵਾਸੀ ਨੂੰ ਐਂਬੂਲੈਂਸ ਦੀ ਜ਼ਰੂਰਤ ਹੁੰਦੀ ਸੀ ਤਾਂ ਸ਼ਹਿਰ ਵਿੱਚੋਂ ਗੱਡੀ ਆਉਣ ਲਈ ਬਹੁਤ ਸਮਾਂ ਲੱਗ ਜਾਂਦਾ ਸੀ ਅਤੇ ਕਈ ਵਾਰੀ ਮਰੀਜ਼ਾਂ ਦੀ ਹਲਾਤ ਖਰਾਬ ਹੋ ਜਾਦੀ ਸੀ। ਇਸ ਲਈ ਹੁਣ ਪਿੰਡ ਵਾਸੀਆਂ ਲਈ ਕੋਈ ਵੀ ਅੌਖੇ ਸਮੇਂ ਵਿੱਚ ਇਸ ਦਾ 24ਵੀਂ ਘੰਟੇ ਲਾਭ ਲਿਆ ਜਾ ਸਕੇਗਾ।
ਸਰਪੰਚ ਨੇ ਦੱਸਿਆ ਕਿ ਐਂਬੂਲੈਂਸ ਨੂੰ ਚਲਾਉਣ ਲਈ ਪਿੰਡ ਦਾ ਹੀ ਇੱਕ ਨੌਜਵਾਨ ਨੂੰ ਡਰਾਈਵਰ ਰੱਖ ਲਿਆ ਗਿਆ ਹੈ। ਇਸ ਗੱਡੀ ਦੀ ਕੁੱਲ ਕੀਮਤ 7 ਲੱਖ 50 ਹਜ਼ਾਰ ਰੁਪਏ ਹੈ। ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਮਨਜੀਤ ਰਾਣਾ ਅਤੇ ਸਮੂਹ ਗਰਾਮ ਪੰਚਾਇਤ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਗਰਾਮ ਪੰਚਾਇਤ ਵੱਲੋਂ ਬੀਤੀ 31 ਮਈ ਨੂੰ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ ਅਤੇ ਲਾਕਡਾਊਨ ਦੇ ਸਮੇਂ ਦੌਰਾਨ ਲੋੜਵੰਦ ਲੋਕਾਂ ਲਈ ਰਾਸ਼ਨ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਿਆ ਸੀ। ਇਸ ਮੌਕੇ ਗਰਾਮ ਪੰਚਾਇਤ ਦੇ ਮੈਂਬਰ ਰਾਮਪਾਲ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਵਿਕਰਮ, ਰਮੇਸ਼ ਕੁਮਾਰ, ਸਤਬੀਰ ਸਿੰਘ, ਬ੍ਰਿਜ ਮੋਹਨ, ਮਨਜੀਤ ਕੌਰ, ਗੁਰਪ੍ਰੀਤ ਕੌਰ ਅਤੇ ਸੁਖਵਿੰਦਰ ਸਿੰਘ ਵਿੱਕੀ (ਮੈਂਬਰ ਪੰਚਾਇਤ ਸਮਿਤੀ) ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…