Share on Facebook Share on Twitter Share on Google+ Share on Pinterest Share on Linkedin ਗੈਂਗਸਟਰਾਂ ਨਾਲ ਮੁਕਾਬਲਾ ਕਰਨ ਵਾਲੇ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਬਹਾਦਰੀ ਲਈ ਕੀਤਾ ਸਨਮਾਨਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ: ਅੰਤਰ ਰਾਸ਼ਟਰੀ ਸਰਵ ਕੰਬੋਜ ਸਮਾਜ ਅਤੇ ਟਰਸੱਟ ਵੱਲੋਂ ਸਥਾਨਕ ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਕੀਤੇ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਪਿਛਲੇ ਦਿਨੀਂ ਹਰਿਆਣਾ ਵਿੱਚ ਗੈਂਗਸਟਰਾਂ ਲਾਲ ਮੁਕਾਬਲਾ ਕਰਨ ਵਾਲੇ ਮੁੱਖ ਮੁਨਸ਼ੀ ਰਸ਼ਪ੍ਰੀਤ ਸਿੰਘ ਜਿਸ ਨੂੰ ਤਰੱਕੀ ਦੇ ਕੇ ਏਐਸਆਈ ਬਣਾਇਆ ਗਿਆ ਹੈ, ਨੂੰ ਉਨ੍ਹਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅੰਤਰ ਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਸਥਾਨਕ ਫੇਜ਼ 9 ਵਿੱਚ ਇੱਕ ਦੋਧੀ ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫੜਣ ਲਈ ਥਾਣਾ ਫੇਜ਼ 8 ਦੇ ਐਸ ਐਚ ਓ ਦੀ ਅਗਵਾਈ ਵਿੱਚ ਹਰਿਆਣਾਂ ਦੇ ਇੱਕ ਪਿੰਡ ਵਿੱਚ ਕੀਤੀ ਗਈ ਰੇਡ ਦੌਰਾਨ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਸੀ ਜਿਸ ਦੌਰਾਨ ਰਸ਼ਪ੍ਰੀਤ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ ਸੀ ਪਰੰਤੂ ਇਸਦੇ ਬਾਵਜੂਦ ਉਹਨਾਂ ਨੇ ਇੱਕ ਗੈਂਗਸਟਰ ਦੇ ਪਿਸਟਲ ਦਾ ਬੱਟ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ ਗਿਆ ਅਤੇ ਦੂਜੇ ਨੂੰ ਦਬੋਚ ਲਿਆ ਸੀ। ਰਸ਼ਪ੍ਰੀਤ ਦੀ ਇਸ ਬਹਾਦਰੀ ਲਈ ਡੀਜੀਪੀ ਪੰਜਾਬ ਦੇ ਨਿਰਦੇਸ਼ਾ ਤੇ ਐਸਐਸਪੀ ਮੁਹਾਲੀ ਵਲੋੱ ਉਨਾਂ ਨੂੰ ਤਰੱਕੀ ਦੇ ਕੇ ਏਐਸਆਈ ਬਣਾਇਆ ਗਿਆ ਹੈ। ਇਸ ਮੌਕੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਹਰਮੀਤ ਕੰਬੋਜ ਮੈਂਬਰ ਬੀਸੀ ਕਮਿਸ਼ਨ ਪੰਜਾਬ, ਕੇਹਰ ਸਿੰਘ, ਬਲਦੇਵ ਜੋਸ਼ਨ, ਕਰਨੈਲ ਸਿੰਘ, ਸੰਗਾਰ ਸਿੰਘ, ਜੋਗਿੰਦਰ ਭਾਟਾ, ਸੁਖਦੇਵ ਬੱਟੀ, ਬਲਜੀਤ ਸਿੰਘ, ਸੂਬੇਦਾਰ ਹਰਜੀਤ ਸਿੰਘ ਅਤੇ ਟਰਸੱਟ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ