nabaz-e-punjab.com

ਢਾਬੇ ਵਿੱਚ ਨਵੇਂ ਰੱਖੇ ਕੁੱਕ ਦੇ ਕਰੋਨਾ ਪਾਜ਼ੇਟਿਵ ਹੋਣ ਦੇ ਡਰ ਕਾਰਨ ਬਾਕੀ ਮੁਲਾਜ਼ਮਾਂ ਨੇ ਕੰਮ ਛੱਡਿਆ

ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨਵੇਂ ਰਸੋਈਏ ਨੂੰ ਵਾਪਸ ਭੇਜਿਆ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਸਥਿਤ ਪਾਲ ਢਾਬੇ ਦੇ ਸਟਾਫ਼ ਵੱਲੋਂ ਅੱਜ ਸਵੇਰੇ ਇਹ ਕਹਿੰਦਿਆਂ ਢਾਬੇ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਢਾਬੇ ਦੇ ਮਾਲਕ ਵੱਲੋਂ ਹਿਮਾਚਲ ਤੋਂ ਆਏ ਇੱਕ ਵਿਅਕਤੀ ਨੂੰ ਕੰਮ ’ਤੇ ਰੱਖਿਆ ਗਿਆ ਹੈ। ਜਿਸ ਨੂੰ ਅਸੂਲਨ 14 ਦਿਨ ਤੱਕ ਇਕਾਂਤਵਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਰੋਨਾ ਮਹਾਮਾਰੀ ਦੇ ਖਤਰੇ ਵਿੱਚ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ।
ਢਾਬੇ ਦੇ ਬਾਹਰ ਖੜ੍ਹੇ ਕਰਮਚਾਰੀਆਂ ਨੇ ਦੱਸਿਆ ਕਿ ਢਾਬੇ ਦੇ ਮਾਲਕਾਂ ਵੱਲੋਂ ਬੀਤੀ ਦੇਰ ਰਾਤ 1 ਵਜੇ ਦੇ ਕਰੀਬ ਸਟਾਫ਼ ਦੇ ਮੈਨੇਜਰ ਨੂੰ ਚੰਡੀਗੜ੍ਹ ਦੇ 43 ਬੱਸ ਅੱਡੇ ਤੋਂ ਇੱਕ ਹਿਮਾਚਲ ਦੇ ਮੰਡੀ ਤੋਂ ਆਏ ਲੇਖਰਾਜ ਨਾਮ ਦੇ ਇੱਕ ਵਿਅਕਤੀ ਨੂੰ ਢਾਬੇ ਤੇ ਕੰਮ ਕਰਨ ਲਈ ਰੱਖਿਆ ਗਿਆ ਹੈ ਅਤੇ ਜਦੋੱ ਬਾਕੀ ਸਟਾਫ ਨੂੰ ਇਸ ਬਾਰੇ ਪਤਾ ਚੱਲਿਆ ਕਿ ਉਹ ਹਿਮਾਚਲ ਤੋਂ ਆਇਆ ਹੈ ਤਾਂ ਉਨ੍ਹਾਂ ਵਿੱਚ ਇਸ ਕਾਰਨ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਆਦਮੀ ਕਰੋਨਾ ਮਹਾਮਾਰੀ ਨਾਲ ਪੀੜਤ ਨਾ ਹੋਵੇ। ਇਸ ਮੌਕੇ ਸਥਾਨਕ ਦੁਕਾਨਦਾਰਾਂ ਵੱਲੋਂ ਇਸ ਸਬੰਧੀ ਸਿਹਤ ਵਿਭਾਗ, ਪ੍ਰਸ਼ਾਸਨ ਅਤੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਉੱਥੇ ਪਹੁੰਚ ਕੇ ਲੇਖਰਾਜ ਨੂੰ ਬਾਹਰ ਕੱਢ ਕੇ ਉੱਥੋਂ ਭਜਾ ਦਿੱਤਾ ਗਿਆ।
ਸੰਪਰਕ ਕਰਨ ’ਤੇ ਪਾਲ ਢਾਬੇ ਦੇ ਕੇਅਰਟੇਕਰ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਲੇਖਰਾਜ ਨਾਮ ਦੇ ਇਸ ਵਿਅਕਤੀ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਸੀ ਅਤੇ ਰਿਪੋਰਟ ਦੇਖਣ ਤੋਂ ਬਾਅਦ ਹੀ ਉਸ ਨੂੰ ਨੌਕਰੀ ’ਤੇ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਢਾਬੇ ਦੇ ਕਰਮਚਾਰੀਆਂ ਨੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਸ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਦੇ ਢਾਬੇ ਤੇ ਆਉਣ ਤੋਂ ਪਹਿਲਾਂ ਹੀ ਪੁਲੀਸ ਵੱਲੋਂ ਲੇਖਰਾਜ ਨੂੰ ਭਜਾ ਦਿੱਤਾ ਗਿਆ ਸੀ ਜਦੋਂਕਿ ਉਸ ਵੱਲੋਂ ਪਹਿਲਾਂ ਹੀ ਕਰੋਨਾ ਦੀ ਜਾਂਚ ਕਰਵਾਈ ਜਾ ਚੁੱਕੀ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਸੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…