ਕਰੋਨਾ ਮਹਾਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਂਗਨਵਾੜੀ ਵਰਕਰਾਂ ਦੀ ਡਿਊਟੀਆਂ ਲਗਾਈਆਂ

ਸੁਰੱਖਿਆ ਕਿੱਟਾਂ ਤੇ ਸਹੂਲਤਾਂ ਤੋਂ ਬਿਨਾਂ ਕਿਵੇਂ ਲੜੀ ਜਾ ਸਕਦੀ ਹੈ ਕਰੋਨਾਂ ਖ਼ਿਲਾਫ਼ ਜੰਗ: ਹਰਗੋਬਿੰਦ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਕੋਰੋਨਾ ਵਾਇਰਸ ਦੀ ਬਿਮਾਰੀ ਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਥੁੱਕਾਂ ਨਾਲ ਵੜੇ ਪਕਾ ਰਹੀ ਹੈ। ਕਿਉਕਿ ਉਂਝ ਤਾਂ ਕੋਰੋਨਾ ਦੇ ਖਿਲਾਫ਼ ਜੰਗ ਲੜਨ ਵਾਲਿਆਂ ਨੂੰ ਕੋਰੋਨਾ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ, ਪਰ ਜੰਗ ਲੜਨ ਵਾਲੇ ਇਹਨਾਂ ਯੋਧਿਆਂ ਦੇ ਕੋਲ ਹਥਿਆਰ ਨਹੀ ਹਨ। ਅਜਿਹੀ ਹੀ ਮਿਸਾਲ ਆਂਗਣਵਾੜੀ ਵਰਕਰਾਂ ਤੋਂ ਮਿਲਦੀ ਹੈ। ਸਰਕਾਰ ਨੇ ਮਿਸ਼ਨ ਫਤਿਹ ਤਹਿਤ ਇਹਨਾਂ ਵਰਕਰਾਂ/ਹੈਲਪਰਾਂ ਦੀ ਡਿਊਟੀ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਤੇ ਸੁਚੇਤ ਕਰਨ ਲਈ ਲਗਾਈ ਹੈ। ਪਰ ਕੋਈ ਸਾਜੋ-ਸਮਾਨ ਨਹੀ ਦਿੱਤਾ ਗਿਆ। ਸੈਨੇਟਾਈਜਰ ਨਹੀ ਹੈ, ਦਸਤਾਨੇ ਨਹੀ ਹਨ। ਕੋਈ ਹੋਰ ਸਮਾਨ ਨਹੀ ਹੈ। ਸਰਕਾਰ ਮਸ਼ਹੂਰੀ ਜਿਆਦਾ ਕਰ ਰਹੀ ਹੈ ਤੇ ਜਮੀਨੀ ਹਕੀਕਤ ਕੁਝ ਹੋਰ ਆ। ਡਿਊਟੀ ਕਰਨਾ ਵਰਕਰਾਂ ਦਾ ਫਰਜ ਹੈ, ਪਰ ਅਧਿਕਾਰ ਕੋਈ ਨਹੀ। ਹਾਸੋਹੀਣੀ ਗੱਲ ਤਾਂ ਇਹ ਵੀ ਹੈ ਕਿ ਸਰਕਾਰ ਦਾ ਫੁਰਮਾਨ ਹੈ ਕਿ ਡਿਊਟੀ ਦੌਰਾਨ ਵਰਕਰਾਂ ਵਰਦੀ ਪਾ ਕੇ ਤੇ ਬੈਂਜ ਲਾ ਕੇ ਜਾਣ। ਪਰ ਵਰਦੀਆਂ ਵਰਕਰਾਂ ਕਿੱਥੋਂ ਪਾਉਣ। ਵਰਦੀ ਲਈ ਸਰਕਾਰ ਤਿੰਨਾਂ ਮਹੀਨਿਆਂ ਬਾਅਦ ਇਕ ਵਰਕਰ ਨੂੰ ਸਿਰਫ਼ 200 ਰੁਪਏ ਦਿੰਦੀ ਹੈ। ਦੋ ਸੌ ਰੁਪਏ ਵਿਚ ਕਿਥੋ ਕੱਪੜਾ ਆਊ ਤੇ ਕਿੱਥੋ ਵਰਦੀ ਸਵਾਈ ਜਾਊ। ਬੈਂਜ ਵੀ ਸਰਕਾਰ ਨੇ ਥੋੜੇ ਜਿਹੇ ਦਿੱਤੇ ਆ। ਪੰਜਾਂ ਰੁਪਈਆਂ ਦਾ ਬੈਂਜ ਆ ਤੇ ਉਹ ਵੀ ਕਿਹਾ ਗਿਆ ਹੈ ਕਿ ਵਰਕਰਾਂ ਇਕ ਦੂਜੀ ਕੋਲੋਂ ਲੈ ਕੇ ਵੰਡ ਕੇ ਸਾਰ ਲੈਣ।
ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਵਰਕਰਾਂ ਆਪਣੀ ਜਾਨ ਜੋਖਮ ਵਿਚ ਪਾ ਕੇ ਕੰਮ ਕਰ ਰਹੀਆਂ ਹਨ। ਜਦ ਕਿ ਉਹਨਾਂ ਨੂੰ ਸਮਾਨ ਦੀ ਜ਼ਰੂਰਤ ਹੈ। ਵਰਕਰਾਂ ਲੋਕਾਂ ਦੇ ਘਰਾਂ ਵਿਚ ਜਾ ਰਹੀਆਂ ਹਨ, ਉਹ ਖੁਦ ਤਾਂ ਬਿਮਾਰ ਹੋਣਗੀਆਂ ਹੀ, ਉਲਟਾ ਇਕ ਘਰ ਤੋਂ ਦੂਜੇ ਘਰ ਜਾ ਕੇ ਬਿਮਾਰੀ ਹੋਰ ਫ਼ੈਲਣ ਦਾ ਵੀ ਖਤਰਾ ਹੈ। ਇਸ ਲਈ ਸਰਕਾਰ ਵਰਕਰਾਂ ਨੂੰ ਪੂਰਾ ਸਾਮਾਨ ਮੁਹੱਈਆਂ ਕਰਵਾਏ। ਉਹਨਾਂ ਇਹ ਵੀ ਮੰਗ ਕੀਤੀ ਕਿ ਵਰਕਰਾਂ/ਹੈਲਪਰਾਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ। ਉਹਨਾਂ ਕਿਹਾ ਕਿ ਹੋਰਨਾਂ ਰਾਜਾਂ ਵਿਚ ਵਰਕਰਾਂ ਨੂੰ ਸਮਾਰਟ ਫੋਨ ਦਿੱਤਿਆ 7 ਸਾਲ ਹੋ ਗਏ। ਪਰ ਪੰਜਾਬ ਵਿਚ ਅਜੇ ਤੱਕ ਨਹੀ ਦਿੱਤੇ ਗਏ। ਵਰਕਰਾਂ ਨੂੰ ਕੋਵਿਡ ਐਪ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ, ਪਰ ਵਰਕਰਾਂ ਡਾਊਨਲੋਡ ਕਾਹਦੇ ’ਤੇ ਕਰਨ। ਮੋਬਾਇਲ ਭੱਤਾ ਵੀ ਨਹੀ ਮਿਲ ਰਿਹਾ।

Load More Related Articles
Load More By Nabaz-e-Punjab
Load More In Awareness/Campaigns

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…