nabaz-e-punjab.com

ਨਗਰ ਕੌਂਸਲਾਂ ਦੇ ਮੁਲਾਜਮਾਂ ਦੇ ਬੁਨਿਆਦੀ ਹੱਕਾਂ ਲਈ ਲੜਨ ਦਾ ਫੈਸਲਾ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਜੁਆਇੰਟ ਐਕਸ਼ਨ ਕਮੇਟੀ ਨਗਰ ਕੌਂਸਲ ਵਰਕਜ ਜ਼ਿਲ੍ਹਾ ਮੁਹਾਲੀ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਗ ਦੀ ਪ੍ਰਧਾਨਗੀ ਹੇਠ ਡੇਰਾਬਸੀ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਗਰ ਕੌਂਸਲ ਵਰਕਜ਼ ਯੂਨੀਅਨ ਏਟਕ ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ਦੇ ਸਫ਼ਾਈ ਕਰਮਚਾਰੀ ਸ਼ਾਮਲ ਸਨ। ਮੀਟਿੰਗ ਦੌਰਾਨ ਸਰਵ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਰਮਚਾਰੀ-ਮੁਲਾਜ਼ਮ ਅਤੇ ਸਫਾਈ ਸੇਵਕਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇ ਅਤੇ ਇਸਤੇ ਸਹਿਮਤੀ ਜਤਾਉੲਦਿਆਂ ਸਰਵ ਸਹਿਮਤੀ ਨਾਲ ਇਕ ਜੁਆਇੰਟ ਐਕਸ਼ਨ ਕਮੇਟੀ ਬਣਾਈ ਗਈ ਜਿਸ ਵਿੱਚ ਜੁਆਇੰਟ ਐਕਸ਼ਨ ਕਮੇਟੀ ਨਗਰ ਕੌਂਸਲ ਵਰਕਜ਼ ਜ਼ਿਲ੍ਹਾ ਮੁਹਾਲੀ ਏਟਕ ਕਮੇਟੀ ਦੀ ਚੋਣ ਕੀਤੀ ਗਈ।
ਇਸ ਦੌਰਾਨ ਰਵਿੰਦਰ ਪਾਲ ਸਿੰਘ ਜ਼ੀਰਕਪੁਰ ਨੂੰ ਚੇਅਰਮੈਨ, ਪ੍ਰਦੀਪ ਕੁਮਾਰ ਸੂਦ ਜ਼ੀਰਕਪੁਰ ਨੂੰ ਪ੍ਰਧਾਨ, ਰਾਜੇਸ਼ ਕੁਮਾਰ ਲਾਲੜੂ ਨੂੰ ਜਨਰਲ ਸਕੱਤਰ, ਰਵਿੰਦਰ ਕੁਮਾਰ ਡੇਰਾਬੱਸੀ ਨੂੰ ਮੀਤ ਪ੍ਰਧਾਨ, ਸੋਮਨਾਥ ਡੇਰਾਬੱਸੀ ਨੂੰ ਆਡੀਟਰ, ਜੀਵਨ ਕੁਮਾਰ ਡੇਰਾਬੱਸੀ ਨੂੰ ਲੇਖਾਕਾਰ, ਪ੍ਰਦੀਪ ਬਿਸ਼ਨਪੁਰਾ ਨੂੰ ਪ੍ਰੋਪੋਗੰਡਾ ਸਕੱਤਰ, ਸਤੀਸ਼ ਕੁਮਾਰ ਬਟਾਲੀ ਨੂੰ ਖਜਾਨਚੀ, ਭਾਰਤ ਭੂਸ਼ਣ ਜ਼ੀਰਕਪੁਰ ਨੂੰ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਜੰਡਲੀ ਨੂੰ ਸਲਾਹਕਾਰ, ਵਿਨੋਦ ਚੁੱਗ ਨੂੰ ਸੀਨੀਅਰ ਸਲਾਹਕਾਰ ਅਤੇ ਸ੍ਰੀ ਗੁਰਦੀਪ ਸਿੰਘ ਲਾਲੜੂ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ।
ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਸ੍ਰੀ ਵਿਨੋਦ ਚੁਗ ਨੇ ਦੱਸਿਆ ਕਿ ਮਜ਼ਦੂਰ ਮੁਲਾਜ਼ਮ ਸਫਾਈ ਕਰਮਚਾਰੀਆਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਕਰਕੇ ਕਿਸੇ ਵੀ ਮਜ਼ਦੂਰ, ਕਰਮਚਾਰੀ, ਮੁਲਾਜ਼ਮ ਅਤੇ ਸਫ਼ਾਈ ਸੇਵਕ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…