ਮੁਹਾਲੀ ਜ਼ਿਲ੍ਹੇ ਵਿੱਚ ਵੱਖ ਵੱਖ ਬੈਂਕਾਂ ਨੂੰ ਸਮਾਜਿਕ ਸਕੀਮਾਂ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼

ਹਰੇਕ ਬੈਂਕ ਸ਼ਾਖਾ ਲਈ ਸਵੈ-ਰੁਜ਼ਗਾਰ ਕਰਜ਼ੇ ਲਈ ਟੀਚੇ ਨਿਰਧਾਰਿਤ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਪੰਜਾਬ ਨੈਸ਼ਨਲ ਬੈਂਕ (ਜ਼ਿਲ੍ਹਾ ਲੀਡ ਬੈਂਕ) ਵੱਲੋਂ 31 ਮਾਰਚ ਨੂੰ ਖ਼ਤਮ ਹੋਈ ਤਿਮਾਹੀ ਲਈ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਐਲਡੀਐਮ ਦਫ਼ਤਰ ਮੁਹਾਲੀ ਵਿੱਚ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਵਰਚੂਅਲ ਮੀਟਿੰਗ ਸੱਦੀ ਗਈ। ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਦੀ ਪ੍ਰਧਾਨਗੀ ਨੇ ਕੀਤੀ। ਜਿਸਦੀ ਸਹਿ-ਪ੍ਰਧਾਨਗੀ ਸੁਨੀਲ ਬਰਾਟ ਏਜੀਐਮ, ਪੀਐਨ ਬੀ ਸਰਕਲ ਹੈੱਡ ਨੇ ਕੀਤੀ। ਇਸ ਮੌਕੇ ਮੁੱਖ ਐਲਡੀਐਮ ਹਮੇਂਦਰ ਜੈਨ ਨੇ ਸਲਾਨਾ ਕ੍ਰੈਡਿਟ ਯੋਜਨਾ (ਏਸੀਪੀ) ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਸਹਾਇਕ ਕਮਿਸ਼ਨਰ ਵੱਲੋਂ ਹਰੇਕ ਸ਼ਾਖਾ ਨੂੰ 10 ਮੁਦਰਾ ਅਤੇ 15 ਸਵੈ-ਰੁਜ਼ਗਾਰ ਕਰਜ਼ਿਆਂ ਦਾ ਟੀਚਾ ਨਿਰਧਾਰਿਤ ਕੀਤਾ ਗਿਆ। ਜਿਨ੍ਹਾਂ ਨੇ ਮੀਟਿੰਗ ਵਿੱਚ ਸਵੈ-ਰੁਜ਼ਗਾਰ ਯੋਜਨਾਵਾਂ ਲਈ ਪ੍ਰਧਾਨ ਮੰਤਰੀ ਦੇ ਰੁਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਦੇ ਟੀਚਿਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਪ੍ਰਤੀ ਸ਼ਾਖਾ ਵਿੱਚ ਸਟੈਂਡਅਪ ਇੰਡੀਆ ਅਧੀਨ ਲੋਨ ਦੇ ਘੱਟੋ ਘੱਟ ਦੋ ਕੇਸ ਪ੍ਰਵਾਨ ਕੀਤੇ ਜਾਣ ਤਾਂ ਜੋ ਜ਼ਿਲ੍ਹੇ ਵਿੱਚ ਕ੍ਰੈਡਿਟ ਫਲੋ/ਕਰਜ਼ੇ ਵਿੱਚ ਵਾਧਾ ਕੀਤਾ ਜਾਵੇ। ਮੁੱਖ ਐਲਡੀਐਮ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਨੇ 40 ਫੀਸਦੀ ਰਾਸ਼ਟਰੀ ਟੀਚੇ ਦੇ ਮੁਕਾਬਲੇ ਪ੍ਰੋਆਰਟੀ ਸੈਕਟਰ ਟੀਚੇ ਵਿੱਚ 49.99 ਫੀਸਦੀ ਨੂੰ ਪਾਰ ਕਰ ਲਿਆ ਹੈ।
ਕ੍ਰੈਡਿਟ ਡਿਪਾਜ਼ਿਟ ਅਨੁਪਾਤ ਵਿਚ 60 ਫੀਸਦੀ ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ 65.23 ਪ੍ਰਤੀਸ਼ਤ ਤੱਕ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 31.03.2020 ਤੱਕ 20863 ਲਾਭਪਾਤਰੀਆਂ ਦੇ ਕਰਜ਼ਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 31.03.2020 ਤੱਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐਮਐਸਬੀਵਾਈ) ਅਧੀਨ 128466 ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀਐਮਜੇਜੇਬੀਵਾਈ) ਅਧੀਨ 42255 ਲਾਭਪਾਤਰੀ ਕਵਰ ਕੀਤੇ ਜਾ ਚੁੱਕੇ ਹਨ। ਮੁੱਖ ਐਲਡੀਐਮ ਨੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਪੀਐਮਐਸਬੀਵਾਈ, ਪੀਐਮਜੇਜੇਬੀਵਾਈ ਅਤੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਵਰਗੀਆਂ ਸਮਾਜਿਕ ਯੋਜਨਾਵਾਂ ਉੱਤੇ ਵਿਸ਼ੇਸ਼ ਧਿਆਨ ਦੇਣ।
ਡੀਡੀਐਮ ਨਾਬਾਰਡ ਸ੍ਰੀ ਸੰਜੀਵ ਕੁਮਾਰ ਸ਼ਰਮਾ ਨੇ 2021-22 ਲਈ ਪ੍ਰੀ ਪੋਟੈਂਸ਼ੀਅਲ ਲਿੰਕਡ ਪਲਾਨ (ਪੀ ਐਲ ਪੀ) ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਮੂਹ ਡੀਸੀਓਜ਼, ਸਰਕਾਰੀ ਵਿਭਾਗ ਨੂੰ ਆਪਣੇ ਵਿਚਾਰ ਦੇਣ ਦੀ ਸਲਾਹ ਦਿੱਤੀ। ਕ੍ਰਿਸ਼ਨ ਬਿਸਵਾਸ ਐਲਡੀਓ ਆਰਬੀਆਈ ਨੇ ਡੀਸੀਸੀ ਮੀਟਿੰਗ ਦੌਰਾਨ ਨਵੀਨਤਮ ਸਰਕੂਲਰ ਅਤੇ ਕੋਵਿਡ-19 ਰਾਹਤ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਲੀਡ ਬੈਂਕ ਰਿਟਰਨਜ਼ (ਐਲਬੀਆਰਜ਼) ਸਮੇਂ ਸਿਰ ਜਮ੍ਹਾਂ ਕਰਨ ’ਤੇ ਜ਼ੋਰ ਦਿੱਤਾ। ਏਜੀਐਮ, ਪੀਐਨਬੀ, ਸਰਕਲ ਹੈੱਡ ਸ੍ਰੀ ਬਰਾਟ ਨੇ ਸਾਰੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਸਨ ਨੂੰ ਅਗਲੀ ਤਿਮਾਹੀ ਮੀਟਿੰਗ ਵਿੱਚ ਟੀਚਿਆਂ ਨੂੰ ਪੂਰਾ ਕਰਨ ਲਈ ਭਰੋਸਾ ਦਵਾਇਆ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…