Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਦੇ ਪੁਰਾਣੇ ਕੰਮਾਂ ਨੂੰ ਆਪਣੀ ਪ੍ਰਾਪਤੀ ਦੱਸ ਕੇ ਸਿੱਧੂ ਲੋਕਾਂ ਨੂੰ ਗੁੰਮਰਾਹ ਨਾ ਕਰਨ: ਪਰਵਿੰਦਰ ਸੋਹਾਣਾ 25 ਜੁਲਾਈ 2019 ਨੂੰ ਪ੍ਰਵਾਨਗੀ ਮਿਲਣ ਮਗਰੋਂ 3 ਮਾਰਚ ਨੂੰ ਸ਼ੁਰੂ ਕਰਵਾਇਆ ਸੀ ਡਿਸਪੈਂਸਰੀ ਦੀ ਉਸਾਰੀ ਦਾ ਕੰਮ: ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ: ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਮੌਜੂਦਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਉਤੇ ਬਰਸਦਿਆਂ ਕਿਹਾ ਕਿ ਸਿਹਤ ਮੰਤਰੀ ਆਪਣੀ ਧੱਕੇਸ਼ਾਹੀ ਅਤੇ ਝੂਠੀ ਸ਼ੋਹਰਤਾਂ ਖੱਟਣ ਤੋਂ ਬਾਜ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡ ਸੋਹਾਣਾ ਵਿਖੇ ਜਿਹੜੀ ਸਰਕਾਰੀ ਡਿਸਪੈਂਸਰੀ ਦਾ ਨੀਂਹ ਪੱਥਰ ਰੱਖ ਕੇ ਗਏ ਹਨ, ਉਸ ਡਿਸਪੈਂਸਰੀ ਦਾ ਕੰਮ ਤਾਂ 4 ਮਾਰਚ ਤੋਂ ਸ਼ੁਰੂ ਕਰਵਾ ਦਿੱਤਾ ਹੋਇਆ ਹੈ ਜਦਕਿ ਸਿਹਤ ਮੰਤਰੀ ਸਿੱਧੂ ਆਪਣੀ ਸਰਕਾਰ ਵਿੱਚ ਧੱਕੇਸ਼ਾਹੀ ਕਰਦਿਆਂ ਦੋ ਸਾਲ ਤੋਂ ਇਸ ਡਿਸਪੈਂਸਰੀ ਨੂੰ ਸ਼ੁਰੂ ਕਰਵਾਉਣ ਦੇ ਕੰਮ ਵਿੱਚ ਅੜਿੱਕੇ ਲਗਾਉਂਦੇ ਆ ਰਹੇ ਸਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਅਤੇ ਸਾਬਕਾ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ ਅਤੇ ਨੰਬਰਦਾਰ ਹਰਸੰਗਤ ਸਿੰਘ ਨੇ ਕਿਹਾ ਕਿ ਪਿੰਡ ਸੋਹਾਣਾ ਵਿਖੇ ਸਥਿਤ ਸਰਕਾਰੀ ਡਿਸਪੈਂਸਰੀ ਦੀ ਹਾਲਤ ਕਾਫ਼ੀ ਜ਼ਿਆਦਾ ਖਸਤਾ ਹੋ ਚੁੱਕੀ ਸੀ। ਉਨ੍ਹਾਂ ਆਪਣੇ ਕੌਂਸਲਰ ਹੋਣ ਸਮੇਂ ਦੌਰਾਨ 27 ਨਵੰਬਰ 2017 ਨੂੰ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੋਈ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਹੋਰਨਾਂ ਅਕਾਲੀ-ਭਾਜਪਾ ਕੌਂਸਲਰਾਂ ਦੇ ਸਹਿਯੋਗ ਨਾਲ ਮਤਾ ਨੰਬਰ 297 ਪਾਸ ਕਰਵਾਇਆ ਸੀ। ਉਸ ਉਪਰੰਤ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਪ੍ਰਵਾਨਗੀ ਦਿੱਤੀ ਜਾਣੀ ਸੀ ਪ੍ਰੰਤੂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੀ ਕੈਬਨਿਟ ਮੰਤਰੀ ਵਜੋਂ ਹੈਂਕੜਬਾਜੀ ਦਿਖਾਉਂਦਿਆਂ ਦੋ ਸਾਲ ਤੱਕ ਉਹ ਪ੍ਰਵਾਨਗੀ ਮਿਲਣ ਹੀ ਨਹੀਂ ਦਿੱਤੀ। ਸੋਹਾਣਾ ਨੇ ਦੱਸਿਆ ਕਿ ਕਾਫੀ ਕੋਸਿਸ਼ਾਂ ਦੇ ਬਾਅਦ 25 ਜੁਲਾਈ 2019 ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਪ੍ਰਵਾਨਗੀ ਮਿਲ ਗਈ ਜਿਸ ਉਪਰੰਤ 3 ਮਾਰਚ ਨੂੰ ਡਿਸਪੈਂਸਰੀ ਦੀ ਉਸਾਰੀ ਦਾ ਕੰਮ ਸ਼ੁਰੂ ਵੀ ਕਰਵਾ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਹੁਣ ਚੱਲ ਰਹੇ ਕੰਮ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਫੋਕੀ ਸ਼ੋਹਰਤ ਖੱਟਣ ਦੇ ਲਾਲਚਵੱਸ ਅੱਜ ਆ ਕੇ ਆਪਣਾ ਨੀਂਹ ਪੱਥਰ ਰੱਖ ਦਿੱਤਾ। ਸੋਹਾਣਾ ਨੇ ਕਿਹਾ ਮੰਤਰੀ ਸਿੱਧੂ ਨੂੰ ਆਪਣੀ ਇਸ ਘਟੀਆ ਕਿਸਮ ਦੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਝੂਠੀ ਸ਼ੋਹਰਤ ਖੱਟਣ ਦੀ ਬਜਾਇ ਪੰਜਾਬ ਦੀਆਂ ਸਿਹਤ ਸੇਵਾਵਾਂ ਦੇ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਅਕਾਲੀ ਆਗੂ ਸੋਹਾਣਾ ਨੇ ਇਹ ਵੀ ਕਿਹਾ ਕਿ ਪਿੰਡ ਸੋਹਾਣਾ ਦੇ ਸਾਰੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਇਸ ਡਿਸਪੈਂਸਰੀ ਉਸਾਰੀ ਦਾ ਕੰਮ ਪਰਵਿੰਦਰ ਸਿੰਘ ਸੋਹਾਣਾ ਦੇ ਰਸੂਖ ਨਾਲ ਹੀ ਸ਼ੁਰੂ ਹੋਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ