Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ 472 ਮਾਮਲੇ ਸਾਹਮਣੇ ਆਏ 63 ਫ਼ੀਸਦ ਮਰੀਜ਼ ਹੋਏ ਸਿਹਤਯਾਬ, ਤਕਰੀਬਨ 35 ਫ਼ੀਸਦ ਐਕਟਿਵ ਕੇਸ ਅਤੇ ਮੌਤ ਦਰ ਰਹੀ 1.91 ਫ਼ੀਸਦ ਵੀਰਵਾਰ ਨੂੰ 16 ਮਾਮਲੇ ਆਏ ਪਾਜ਼ੇਟਿਵ ਅਤੇ 7 ਮਰੀਜ਼ ਹੋਏ ਸਿਹਤਯਾਬ ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ.ਨਗਰ, 16 ਜੁਲਾਈ: ਕੋਵਿਡ ਦੇ ਮਾਮਲਿਆਂ ਵਿੱਚ ਅੱਜ ਫਿਰ ਵਾਧਾ ਵੇਖਦਿਆਂ ਐਸ.ਏ.ਐਸ.ਨਗਰ ਵਿਖੇ 16 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਪਰ ਨਾਲ ਹੀ ਇਹ ਰਾਹਤ ਰਹੀ ਕਿ ਕੋਵਿਡ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਵਿੱਚ ਸੁਧਾਰ ਆਇਆ। ਇਹ ਜਾਣਕਾਰੀ ਦਿੰਦਿਆਂ ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵੀਰਵਾਰ ਨੂੰ ਸੱਤ ਮਰੀਜ਼ ਸਿਹਤਯਾਬ ਹੋਏ। ਜ਼ਿਲ੍ਹੇ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ ਕੁੱਲ 472 ਮਾਮਲੇ ਸਾਹਮਣੇ ਆਏ ਹਨ ਜਦੋਂਕਿ 294 ਮਰੀਜ਼ ਸਿਹਤਯਾਬ ਹੋਏ। ਇਸ ਤਰ੍ਹਾਂ ਲਗਭਗ 63 ਫ਼ੀਸਦ ਮਰੀਜ਼ ਸਿਹਤਯਾਬ ਹੋਏ ਅਤੇ ਤਕਰੀਬਨ 35 ਫ਼ੀਸਦ ਭਾਵ 169 ਐਕਟਿਵ ਕੇਸ ਹਨ। ਇਸ ਤੋਂ ਇਲਾਵਾ, ਜ਼ਿਲ੍ਹੇ ਵਿੱਚ ਕੋਵਿਡ -19 ਦੌਰਾਨ 9 ਮੌਤਾਂ ਨਾਲ ਮੌਤ ਦਰ 1.91 ਫ਼ੀਸਦ ਰਹੀ। ਨਵੇਂ ਮਾਮਲਿਆਂ ਵਿੱਚ ਸੈਕਟਰ 66 ਮੁਹਾਲੀ ਤੋਂ 45 ਸਾਲਾ ਮਹਿਲਾ, ਝੰਜੇੜੀ ਤੋਂ 40 ਸਾਲਾ ਮਹਿਲਾ, ਸ਼ਿਵਾਲਿਕ ਸਿਟੀ ਖਰੜ ਤੋਂ 32 ਸਾਲਾ ਮਹਿਲਾ, 6 ਸਾਲਾ ਬੱਚੀ, 62 ਸਾਲਾ ਪੁਰਸ਼, ਮੋਹਾਲੀ ਤੋਂ 24 ਸਾਲਾ ਮਹਿਲਾ, ਫੇਜ਼ 1 ਮੁਹਾਲੀ ਤੋਂ 29 ਸਾਲਾ ਪੁਰਸ਼, ਸ਼ਿਵਾਲਿਕ ਸਿਟੀ ਖਰੜ ਤੋਂ 58 ਸਾਲਾ ਮਹਿਲਾ, ਖਰੜ ਤੋਂ 48 ਸਾਲਾ ਪੁਰਸ਼, ਫੇਜ਼ 4 ਮੁਹਾਲੀ ਤੋਂ 41 ਸਾਲਾ ਪੁਰਸ਼, ਸੈਕਟਰ-125 ਮੋਹਾਲੀ ਤੋਂ 43 ਸਾਲਾ ਮਹਿਲਾ, ਗਿਲਕੋ ਟਾਵਰਜ਼ ਮੁਹਾਲੀ ਤੋਂ 68 ਸਾਲਾ ਪੁਰਸ਼, ਬਲਟਾਨਾ ਤੋਂ 57 ਸਾਲਾ ਪੁਰਸ਼, ਲਾਲੜੂ ਤੋਂ 19 ਸਾਲਾ ਪੁਰਸ਼ ਤੇ 47 ਸਾਲਾ ਪੁਰਸ਼ ਅਤੇ ਝਰਮਰੀ ਤੋਂ 79 ਸਾਲਾ ਪੁਰਸ਼ ਸ਼ਾਮਲ ਹਨ। ਠੀਕ ਹੋ ਕੇ ਜਾਣ ਵਾਲੇ 7 ਮਰੀਜ਼ਾਂ ਵਿੱਚ ਨਯਾਗਾਓਂ ਤੋਂ 38 ਸਾਲਾ ਪੁਰਸ਼, ਸੈਕਟਰ 114 ਮੁਹਾਲੀ ਤੋਂ 45 ਸਾਲਾ ਪੁਰਸ਼ ਅਤੇ 14 ਸਾਲਾ ਬੱਚਾ, ਕੁੰਬੜਾ ਤੋਂ 22 ਸਾਲਾ ਪੁਰਸ਼, ਕੁਰਾਲੀ ਤੋਂ 50 ਸਾਲਾ ਮਹਿਲਾ ਅਤੇ 65 ਸਾਲਾ ਪੁਰਸ਼ ਅਤੇ ਮੁੰਡੀ ਖਰੜ ਤੋਂ 28 ਸਾਲਾ ਮਹਿਲਾ ਸ਼ਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ