Share on Facebook Share on Twitter Share on Google+ Share on Pinterest Share on Linkedin ਮੁਹਾਲੀ ਜਿਲੇ ਵਿੱਚ 15 ਨਵੇਂ ਮਾਮਲੇ ਆਏ, ਖਰੜ ਹਸਪਤਾਲ ਦੀ ਓਪੀਡੀ ਕੀਤੀ ਬੰਦ ਪਰਚੀਆਂ ਬਣਾਉਣ ਵਾਲੀ ਨਰਸ ਨੂੰ ਹੋਇਆ ਕਰੋਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ: ਮੁਹਾਲੀ ਜਿਲੇ ਵਿੱਚ ਅੱਜ 15 ਨਵੇਂ ਮਾਮਲੇ ਸਾਹਮਣੇ ਆਏ। ਸਰਕਾਰੀ ਹਸਪਤਾਲ ਖਰੜ ਵਿੱਚ ਓਪੀਡੀ ਬਲਾਕ ਵਿੱਚ ਪਰਚੀਆਂ ਬਣਾਉਣ ਵਾਲੀ ਨਰਸ ਨੂੰ ਹੋਇਆ ਕਰੋਨਾ। ਇਕ ਦਿਨ ਓਪੀਡੀ ਬੰਦ। ਨਾਲ ਵਾਲੇ ਸਟਾਫ ਨੂੰ ਘਰ ਭੇਜਿਆ। ਇਕਾਂਤਵਾਸ ਵਿੱਚ ਰਹਿਣ ਦੇ ਹੁਕਮ। ਮੁਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਕਰੋਨਾਵਾਇਰਸ ਦੇ ਨਵੇਂ 15 ਮਾਮਲੇ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਖਰੜ ਸਰਕਾਰੀ ਹਸਪਤਾਲ ਦੇ ਓਪੀਡੀ ਬਲਾਕ ਵਿੱਚ ਖਿੜਕੀ ‘ਤੇ ਮਰੀਜ਼ਾਂ ਦੀਆਂ ਪਰਚੀਆਂ ਬਣਾਉਣ ਵਾਲੀ ਨਰਸ ਦੀ ਰਿਪੋਰਟ ਪਾਜੇਟਿਵ ਆਈ ਹੈ। ਪੀੜਤ ਨਰਸ ਨਾਲ ਤਾਇਨਾਤ ਬਾਕੀ ਸਟਾਫ ਨੂੰ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਫਿਲਹਾਲ ਸਾਵਧਾਨੀ ਵਜੋ ਓਪੀਡੀ ਬਲਾਕ ਨੂੰ ਇਕ ਦਿਨ ਲਈ ਬੰਦ ਕੀਤਾ ਗਿਆ ਹੈ। ਅੈਸਅੈਮਓ ਡਾ ਤਰਸੇਮ ਸਿੰਘ ਨੇ ਦੱਸਿਆ ਕਿ ਨਰਸ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੇ ਡਾਕਟਰਾਂ ਅਤੇ ਸਟਾਫ ਦੇ ਸੈਂਪਲ ਲਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਓਪੀਡੀ ਬੰਦ ਹੋਣ ਕਾਰਨ ਸਿਰਫ਼ ਅੈਮਰਜੈਂਸੀ ਬਲਾਕ ਵਿੱਚ ਅੈਮਰਜੈਂਸੀ ਵਾਲੇ ਮਰੀਜ਼ ਹੀ ਦੇਖੇ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ