Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 20 ਨਵੇਂ ਮਾਮਲੇ ਆਏ, 16 ਮਰੀਜ਼ ਠੀਕ ਹੋ ਕੇ ਘਰ ਪਹੁੰਚੇ

ਸਰਕਾਰੀ ਹਸਪਤਾਲ ਖਰੜ ਦੀ ਓਪੀਡੀ ਕੀਤੀ ਬੰਦ, ਪਰਚੀਆਂ ਬਣਾਉਣ ਵਾਲੀ ਨਰਸ ਨੂੰ ਹੋਇਆ ਕਰੋਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਫਿਰ ਤੋਂ ਲਗਾਤਾਰ ਕਰੋਨਾ ਮਹਾਮਾਰੀ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 492 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 310 ਮਰੀਜ਼ ਸਿਹਤਯਾਬ ਹੋਏ। ਜਦੋਂਕਿ ਮੌਜੂਦਾ ਸਮੇਂ ਵਿੱਚ 173 ਕੇਸ ਐਕਟਿਵ ਕੇਸ ਹਨ। ਹੁਣ ਤੱਕ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਦੀ 37 ਸਾਲਾ ਅੌਰਤ, ਸੈਕਟਰ-80 ਦੀ 37 ਸਾਲਾ ਅੌਰਤ, ਫੇਜ਼-1 ਦੀ 28 ਸਾਲਾ ਅੌਰਤ, ਫੇਜ਼-5 ਦਾ 24 ਸਾਲਾ ਨੌਜਵਾਨ, ਫੇਜ਼-3 ਦੀ ਸਾਲਾ ਲੜਕੀ, ਸੈਕਟਰ-71 ਦੀ 54 ਸਾਲਾ ਅੌਰਤ, ਐਰੋਸਿਟੀ ਦਾ 29 ਸਾਲਾ ਨੌਜਵਾਨ, ਖਰੜ ਦਾ 16 ਸਾਲਾ ਨੌਜਵਾਨ ਅਤੇ ਤਿੰਨ ਅੌਰਤਾਂ। ਜਿਨ੍ਹਾਂ ਵਿੱਚ ਇਕ ਸਰਕਾਰੀ ਹਸਪਤਾਲ ਦੀ ਨਰਸ ਸ਼ਾਮਲ ਹੈ। ਬਲਟਾਣਾ ਤੋਂ 61 ਸਾਲਾ ਅਤੇ 64 ਸਾਲਾ ਬਜ਼ੁਰਗ, ਜ਼ੀਰਕਪੁਰ ’ਚ 43 ਸਾਲਾ ਪੁਰਸ਼ ਤੇ 65 ਸਾਲ ਦੀ ਅੌਰਤ, ਲਾਲੜੂ ਦੀ 23 ਸਾਲਾ ਅੌਰਤ, ਡੇਰਾਬੱਸੀ ’ਚ 25 ਸਾਲਾ ਅੌਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹਨ। ਜਿਨ੍ਹਾਂ ਦਾ ਮੈਡੀਕਲ ਟੀਮਾਂ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਧਰ, ਮੁਹਾਲੀ ਜ਼ਿਲ੍ਹੇ ਨਾਲ ਸਬੰਧਤ 16 ਮਰੀਜ਼ ਠੀਕ ਹੋ ਕੇ ਅੱਜ ਆਪਣੇ ਘਰਾਂ ਵਿੱਚ ਪਰਤ ਗਏ ਹਨ।
ਮੁਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਕਰੋਨਾਵਾਇਰਸ ਦੇ ਨਵੇਂ 20 ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਹਸਪਤਾਲ ਖਰੜ ਵਿੱਚ ਓਪੀਡੀ ਬਲਾਕ ਵਿੱਚ ਪਰਚੀਆਂ ਬਣਾਉਣ ਵਾਲੀ ਨਰਸ ਨੂੰ ਹੋਇਆ ਕਰੋਨਾ। ਇਕ ਦਿਨ ਓਪੀਡੀ ਬੰਦ। ਨਾਲ ਵਾਲੇ ਸਟਾਫ਼ ਨੂੰ ਘਰ ਭੇਜਿਆ। ਇਕਾਂਤਵਾਸ ਵਿੱਚ ਰਹਿਣ ਦੇ ਹੁਕਮ। ਉਨ੍ਹਾਂ ਦੱਸਿਆ ਕਿ ਖਰੜ ਸਰਕਾਰੀ ਹਸਪਤਾਲ ਦੇ ਓਪੀਡੀ ਬਲਾਕ ਵਿੱਚ ਖਿੜਕੀ ’ਤੇ ਮਰੀਜ਼ਾਂ ਦੀਆਂ ਪਰਚੀਆਂ ਬਣਾਉਣ ਵਾਲੀ ਨਰਸ ਦੀ ਰਿਪੋਰਟ ਪਾਜੇਟਿਵ ਆਈ ਹੈ। ਪੀੜਤ ਨਰਸ ਨਾਲ ਤਾਇਨਾਤ ਬਾਕੀ ਸਟਾਫ਼ ਨੂੰ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਫਿਲਹਾਲ ਸਾਵਧਾਨੀ ਵਜੋ ਓਪੀਡੀ ਬਲਾਕ ਨੂੰ ਇਕ ਦਿਨ ਲਈ ਬੰਦ ਕੀਤਾ ਗਿਆ ਹੈ। ਐਸਐਮਓ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਨਰਸ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੇ ਡਾਕਟਰਾਂ ਅਤੇ ਸਟਾਫ਼ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਓਪੀਡੀ ਬੰਦ ਹੋਣ ਕਾਰਨ ਸਿਰਫ਼ ਐਮਰਜੈਂਸੀ ਬਲਾਕ ਵਿੱਚ ਐਮਰਜੈਂਸੀ ਵਾਲੇ ਮਰੀਜ਼ ਹੀ ਦੇਖੇ ਜਾਣਗੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …