nabaz-e-punjab.com

ਰੁਜ਼ਗਾਰ ਦੇ ਮੌਕਿਆਂ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਰਾਜ ਪੱਧਰੀ ਵੈਬੀਨਾਰ 24 ਜੁਲਾਈ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ 24 ਜੁਲਾਈ ਨੂੰ ਬਾਅਦ ਦੁਪਹਿਰ 3 ਰਾਜ ਪੱਧਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਜੀ ਨੇ ਦੱਸਿਆ ਕਿ ਇਸ ਵੈਬੀਨਾਰ ਦੀ ਸ਼ੁਰੂਆਤ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਰਾਹੁਲ ਤਿਵਾਰੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵੈਬੀਨਾਰ ਵਿੱਚ ਨਾਮਵਰ ਕੰਪਨੀਆਂ ਜਿਵੇਂ ਕਿ ਮਾਇਕਰੋਸੋਫਟ, ਅਮਾਜ਼ੋਨ, ਡੈੱਲ, ਪੈਪਸੀਕੋ, ਵਾਲਮਾਰਟ ਇੰਡੀਆ ਦੇ ਨੁਮਾਇੰਦਿਆਂ ਵੱਲੋਂ ਨੌਜਵਾਨਾਂ ਨੂੰ ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਨੌਜਵਾਨਾਂ ਦਾ www.pgrkam.com ’ਤੇ ਰਜਿਸਟਰ ਹੋਣਾ ਲਾਜ਼ਮੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਗਰੈਜੁਏਟ ਅਤੇ ਪੋਸਟ ਗਰੈਜੂਏਟ ਨੌਜਵਾਨ ਜੋ ਉਕਤ ਵੈੱਬਸਾਈਟ ’ਤੇ ਪਹਿਲਾਂ ਹੀ ਰਜਿਸਟਰ ਹਨ। ਉਹ ਵੈੱਬਸਾਈਟ ਉੱਤੇ ਦਿੱਤੇ ਗਏ ਲਿੰਕ ਰਾਹੀਂ ਵੈਬੀਨਾਰ ਵਿੱਚ ਸਿੱਧਾ ਭਾਗ ਲੈ ਸਕਦੇ ਹਨ। ਜੋ ਨੌਜਵਾਨ ਹਾਲੇ ਤੱਕ ਰਜਿਸਟਰ ਨਹੀਂ ਹੋਏ ਹਨ। ਉਹ ਖ਼ੁਦ ਨੂੰ ਇਸ ਵੈੱਬਸਾਈਟ ’ਤੇ ਰਜਿਸਟਰ ਕਰਕੇ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ। ਇਸ ਵੈਬੀਨਾਰ ਦਾ ਪ੍ਰਸਾਰਨ ਯੂਟਿਊਬ ਚੈਨਲ ’ਤੇ ਵੀ ਕੀਤਾ ਜਾਵੇਗਾ। ਜਿਸ ਦਾ ਲਿੰਕ ਨੌਜਵਾਨਾਂ ਨੂੰ ਵੈਬੀਨਾਰ ਲਈ ਰਜਿਸਟਰ ਕਰਨ ਉਪਰੰਤ ਪ੍ਰਾਪਤ ਹੋਵੇਗਾ। ਇਸ ਵੈਬੀਨਾਰ ਬਾਰੇ ਹੋਰ ਜਾਣਕਾਰੀ ਲੈਣ ਦੇ ਇੱਛੁਕ ਨੌਜਵਾਨ ਰੁਜ਼ਗਾਰ ਬਿਊਰੋ ਦੇ ਡਿਪਟੀ ਸੀਈਓ ਮਨਜੇਸ਼ ਸ਼ਰਮਾ ਨਾਲ ਮੋਬਾਈਲ ਨੰਬਰ 98151 62064 ਜਾਂ ਬਿਊਰੋ ਦੀ ਹੈਲਪਲਾਈਨ ਨੰਬਰ 78142 59210 ’ਤੇ ਸੰਪਕਰ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…