nabaz-e-punjab.com

ਫੋਰਟਿਸ ਮੁਲਾਜ਼ਮ ਦੇ ਕਤਲ ਮਾਮਲੇ ਵਿੱਚ ਦੋ ਗ੍ਰਿਫ਼ਤਾਰ, ਬਾਕੀ ਫਰਾਰ

ਕਰਮਚਾਰੀ ਦੀ ਕੁੱਟਮਾਰ ਕਰਨ ਤੋਂ ਬਾਅਦ ਗਲਾ ਘੁੱਟ ਕੇ ਉਤਾਰਿਆ ਸੀ ਮੌਤ ਦੇ ਘਾਟ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-9 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਅਰੁਣ ਭਾਰਦਵਾਜ (29) ਦੇ ਕਤਲ ਮਾਮਲੇ ਵਿੱਚ ਦੋ ਹਮਲਾਵਰਾਂ ਰਿੰਕੂ ਅਤੇ ਕਮਲ ਗਰੇਵਾਲ ਵਾਸੀ ਜੈਤੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਨੌਕਰੀ (ਮੇਲ ਨਰਸ) ਕਰਦਾ ਸੀ। ਇਸ ਸਬੰਧੀ ਮੁਲਜ਼ਮਾਂ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਡੀਐਸਪੀ ਦੀਪ ਕੰਵਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਪੀਜੀ ਵਿੱਚ ਰਹਿੰਦੇ ਸੀ। ਪੁਲੀਸ ਇਨ੍ਹਾਂ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ ਜੋ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਉਪਰੰਤ ਕਮਲ ਗਰੇਵਾਲ ਅਤੇ ਰਿੰਕੂ ਕੁੰਭੜਾ ਪੀਜੀ ਵਿੱਚ ਛੁਪੇ ਹੋਏ ਸੀ। ਜਿਨ੍ਹਾਂ ਨੂੰ ਪੀਜੀ ਹਾਊਸ ’ਚੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਮੁੱਢਲੀ ਪੁੱਛਗਿੱਛ ਦੌਰਾਨ ਪੁਲੀਸ ਕੋਲ ਮੰਨਿਆਂ ਕਿ ਸਨਿੱਚਰਵਾਰ ਦੀ ਦੇਰ ਰਾਤ ਉਹ ਵਭ ਭਵਨ ਨੇੜੇ ਸ਼ਰਾਬ ਦੇ ਠੇਕੇ ਬਾਹਰ ਖਾਣ ਪੀ ਰਹੇ ਸੀ ਕਿ ਏਨੇ ਵਿੱਚ ਅਰੁਣ ਭਾਰਦਵਾਜ ਅਤੇ ਉਸ ਦਾ ਸਾਥੀ ਡਾਕਟਰ ਵੀ ਉੱਥੇ ਆ ਗਏ। ਇਸ ਦੌਰਾਨ ਇਕ ਭਿਖਾਰੀ ਨੇ ਭੀਖ ਮੰਗੀ ਤਾਂ ਉਨ੍ਹਾਂ (ਹਮਲਾਵਰਾਂ) ਨੇ ਉਸ ਨੂੰ 40 ਰੁਪਏ ਦੇ ਦਿੱਤੇ। ਜਿਸ ਦਾ ਵਿਰੋਧ ਕਰਦਿਆਂ ਅਰੁਣ ਨੇ ਕਿਹਾ ਕਿ ਭਿਖਾਰੀਆਂ ਨੂੰ ਬਹੁਤ ਸਿਰ ਨਾ ਚੜ੍ਹਾਓ ਦੇਖ ਲੈਣ ਇਸ ਇਨ੍ਹਾਂ ਪੈਸਿਆਂ ਦੀ ਦਾਰੂ ਪੀ ਲੈਣੀ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਗੱਲ ਖੂੰਨੀ ਸੰਘਰਸ਼ ਤੱਕ ਪਹੁੰਚ ਗਈ। ਇਸ ਦੌਰਾਨ ਕਮਲ ਗਰੇਵਾਲ ਅਤੇ ਉਸ ਦੇ ਸਾਥੀਆਂ ਨੇ ਅਰੁਣ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …