nabaz-e-punjab.com

ਜਲ ਸਪਲਾਈ: ਖਪਤਕਾਰਾਂ ਨੂੰ ਬਿਨਾਂ ਰੀਡਿੰਗ-ਐਵਰੇਜ ਤੇ ਲੇਟ ਬਿੱਲ ਭੇਜਣ ਦੀ ਨਿਖੇਧੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ. ਨਗਰ (ਮੁਹਾਲੀ) ਦੀ ਟੈਲੀ ਕਾਨਫਰੰਸ ਮੀਟਿੰਗ ਪ੍ਰਧਾਨ ਇੰਜ. ਪੀਐਸ ਵਿਰਦੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪਾਣੀ ਦੇ ਬਿੱਲ ਬਿਨਾਂ ਰੀਡਿੰਗ ਲਏ ਬਗੈਰ ਹੀ ਐਵਰਜ ਨਾਲ ਅਤੇ ਖਪਤਕਾਰਾਂ ਨੂੰ ਲੇਟ ਭੇਜਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਪੀਐਸ ਵਿਰਦੀ ਨੇ ਕਿਹਾ ਕਿ ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਵੀ ਭੇਜਿਆ ਗਿਆ ਹੈ। ਜਿਸ ਵਿੱਚ ਅਗਲੇ ਬਿੱਲ ਰੀਡਿੰਗ ਨੋਟ ਕਰਕੇ ਭੇਜਣ ਅਤੇ ਮੌਜੂਦਾ ਬਿੱਲਾਂ ਦੇ ਭੁਗਤਾਨ ਲਈ 25 ਜੁਲਾਈ ਤੱਕ ਦਾ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ।
ਸ੍ਰੀ ਵਿਰਦੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕੰਮ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣਾ ਅਤੇ ਮਦਦ ਕਰਨਾ ਹੁੰਦਾ ਹੈ ਨਾ ਕਿ ਸਮੇਂ-ਸਮੇਂ ’ਤੇ ਤਾਨਾਸ਼ਾਹੀ ਫੁਰਮਾਨ ਜਾਰੀ ਕਰਕੇ ਲੋਕਾਂ ਨੂੰ ਤੰਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜੋਕੇ ਵਿੱਚ ਜਲ ਸਪਲਾਈ ਵਿਭਾਗ ਪੰਜਾਬ ਵੱਲੋਂ ਖਪਤਕਾਰਾਂ ਨੂੰ ਤੰਗ ਕਰ ਕੇ ਅਜਿਹਾ ਹੀ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਪਾਣੀ ਦੇ ਬਿੱਲ ਜਿਨ੍ਹਾਂ ’ਤੇ ਜਾਰੀ ਮਿਤੀ 1 ਜੁਲਾਈ ਲਿਖੀ ਗਈ ਹੈ ਅਤੇ ਭੁਗਤਾਨ ਕਰਨ ਦੀ ਮਿਤੀ 15 ਜੁਲਾਈ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖਪਤਕਾਰਾਂ ਨੂੰ ਇਹ ਬਿੱਲ 10 ਜੁਲਾਈ ਨੂੰ ਹੀ ਮਿਲੇ ਹਨ ਅਤੇ ਕਈ ਖਪਤਕਾਰਾਂ ਨੂੰ ਪਾਣੀ ਦੇ ਬਿੱਲ ਦਾ ਭੁਗਤਾਨ 6 ਜੁਲਾਈ ਨੂੰ ਕਰਨ ਲਈ ਕਿਹਾ ਗਿਆ ਹੈ ਪ੍ਰੰਤੂ ਖਪਤਕਾਰਾਂ ਨੂੰ ਪਾਣੀ ਦੇ ਬਿੱਲ ਬਿੱਲ ਭੁਗਤਾਨ ਕਰਨ ਦੀ ਮਿਤੀ ਤੋਂ ਬਾਅਦ ਮਿਲੇ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…