Share on Facebook Share on Twitter Share on Google+ Share on Pinterest Share on Linkedin ਇਫੈਕਟਿਵ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਕੋਵਿਡ ਸਮੱਗਰੀ ਦੀ ਸਪਲਾਈ ਚੇਨ ਨੂੰ ਕਾਇਮ ਰੱਖੇਗਾ : ਬਲਬੀਰ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 26 ਜੁਲਾਈ: ਪੰਜਾਬ ਸਰਕਾਰ ਵੱਲੋਂ ਕੋਵਿਡ -19 ਸਮੱਗਰੀ ਦੀ ਸਪਲਾਈ ਚੇਨ ਦੀ ਰੀਅਲ ਟਾਈਮ ਟਰੈਕਿੰਗ ਲਈ ਇਫੈਕਟਿਵ ਵੈਕਸੀਨ ਇੰਟੈਲੀਜੈਂਸ ਨੈੱਟਵਰਕ (ਈ.ਵੀ.ਆਈ.ਐਨ.) ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਪਲੇਟਫਾਰਮ ਜ਼ਰੂਰੀ ਸਮੱਗਰੀ ਦੀ ਘਾਟ ਨੂੰ ਦੂਰ ਕਰਨ ਲਈ ਸਪਲਾਈ ਅਤੇ ਮੰਗ ਦੇ ਨਿਯਮ ਨੂੰ ਕਾਇਮ ਰੱਖਣ ਵਾਸਤੇ ਮਹੱਤਵਪੂਰਨ ਸਾਬਿਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਪਣੀ ਕਿਸਮ ਦੀ ਇਸ ਪਹਿਲੀ ਪਹਿਲਕਦਮੀ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਨੇ ਤਕਨੀਕੀ ਤੌਰ ‘ਤੇ ਸਮਰਥਨ ਦਿੱਤਾ ਹੈ। ਇਸ ਡਿਜੀਟਲ ਪਲੇਟਫਾਰਮ ਨੂੰ ਕੋਵਿਡ -19 ਸਮੱਗਰੀ ਦੀ ਸਪਲਾਈ ਚੇਨ ਦੀ ਰੀਅਲ ਟਾਈਮ ਟਰੈਕਿੰਗ ਲਈ ਸਿਹਤ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਵਾਸਤੇ ਲਈ ਵਰਤਿਆ ਗਿਆ ਹੈ। ਉਨਾਂ ਕਿਹਾ ਕਿ ਇਹ ਨਵੀਨਤਾਕਾਰੀ ਉਪਕਰਨ ਮਹਾਂਮਾਰੀ ਦੇ ਸਮੇਂ ਵਿੱਚ ਲੋੜੀਂਦੀਆਂ ਸਮੱਗਰੀਆਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਂਦਾ ਹੈ। ਇਹ ਰਿਕਾਰਡਾਂ ਨੂੰ ਕਾਇਮ ਰੱਖਣ ਲਈ ਕਾਗਗਰ ਫੈਸਲਾ ਲੈਣ ਵਾਲਾ ਇੱਕ ਉਪਕਰਨ ਅਤੇ ਇੱਕ ਆਨਲਾਈਨ ਵੈਬ ਪੋਰਟਲ ਪ੍ਰਦਾਨ ਕਰਦਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਸਮੇਂ ਕੋਵਿਡ-19 ਪ੍ਰੋਗਰਾਮ ਨਾਲ ਸਬੰਧਤ 13 ਸਮੱਗਰੀਆਂ ਨੂੰ ਟਰੈਕ ਕੀਤਾ ਜਾ ਰਿਹਾ ਹੈ। ਇਹ ਡੇਟਾ ਸਿਹਤ ਸਹੂਲਤਾਂ ਦੇ ਤਾਜ਼ਾ ਸਟਾਕਾਂ ਅਤੇ ਖਪਤ ਦੇ ਨਮੂਨੇ ਨੂੰ ਦਰਸਾਉਂਣਾ ਹੈ ਅਤੇ ਇਸ ਦਾ ਮੁਲਾਂਕਣ ਰਾਜ ਅਤੇ ਜ਼ਿਲਾ ਪੱਧਰੀ ਪ੍ਰੋਗਰਾਮ ਅਧਿਕਾਰੀਆਂ ਦੁਆਰਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਈਵੀਆਈਐਨ ਐਪਲੀਕੇਸ਼ਨ ਵਿਚ ਕੋਵਿਡ ਸਮੱਗਰੀ ਤਕ ਪਹੁੰਚ ਕਰਨ ਲਈ ਵੱਖਰਾ ਡੋਮੇਨ ਬਣਾਇਆ ਗਿਆ ਹੈ ਜਿਸ ਅਧੀਨ ਜ਼ਿਲਿਆਂ ਤੋਂ ਸਬੰਧਤ ਬੇਨਤੀ ਦੇ ਅਧਾਰ ਤੇ ਸਮੱਗਰੀ ਦੀ ਗਿਣਤੀ ਅਤੇ ਉਪਭੋਗਤਾਵਾਂ ਦੀ ਗਿਣਤੀ ਨੂੰ ਜੋੜਿਆ ਜਾ ਸਕਦਾ ਹੈ। ਯੂ.ਐਨ.ਡੀ.ਪੀ. ਦੇ ਸੀਨੀਅਰ ਪ੍ਰੋਜੈਕਟ ਅਫਸਰ ਡਾ. ਮਨੀਸ਼ਾ ਮੰਡਲ ਨੇ ਕਿਹਾ ਕਿ ਕੋਵਿਡ -19 ਸਮੱਗਰੀ ਤੋਂ ਇਲਾਵਾ ਵੈਕਸੀਨ ਦੀ ਸਪਲਾਈ ਅਤੇ ਸਟੋਰੇਜ ਤਾਪਮਾਨ ਦੇ ਹਾਲਤਾਂ ਦੀ ਨਿਗਰਾਨੀ ਵੀ ਈਵੀਆਈਐਨ ਰਾਹੀਂ ਕੀਤੀ ਜਾ ਰਹੀ ਹੈ।ਸੂਬੇ ਵਿੱਚ ਮੈਡੀਕਲ ਸਟੋਰ ਅਤੇ ਇਸ ਦੇ ਅਧੀਨ ਸਿਹਤ ਸਹੂਲਤਾਂ ਤੋਂ ਵੈਕਸੀਨ ਕੋਲਡ ਚੇਨ ਮੈਨੇਜਰਾਂ ਦੁਆਰਾ ਡੇਟਾ ਇਕੱਤਰ ਕੀਤਾ ਜਾਂਦਾ ਹੈ ਜਿਸਨੂੰ ਰੋਜ਼ਾਨਾ ਪਲੇਟਫਾਰਮ ’ਤੇ ਅਪਡੇਟ ਕੀਤਾ ਜਾਂਦਾ ਹੈ।ਉਨਾ ਕਿਹਾ ਕਿ ਇਸੇ ਤਰਾਂ ਰਾਜ ਦੇ ਮੈਡੀਕਲ ਸਟੋਰਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਲਈ ਈਵੀਆਈਐਨ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਇਨਵੈਂਟਰੀ ਡਾਟਾ ਇਕੱਤਰ ਅਤੇ ਅਪਲੋਡ ਕੀਤਾ ਜਾਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ