Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 25 ਹੋਰ ਨਵੇਂ ਕੇਸ ਸਾਹਮਣੇ ਆਏ, 16 ਨੂੰ ਮਿਲੀ ਛੁੱਟੀ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 715 ’ਤੇ ਪੁੱਜੀ, 266 ਕੇਸ ਐਕਟਿਵ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਮੁਹਾਲੀ ਵਿੱਚ 25 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 10 ਪੁਰਸ਼ ਅਤੇ 15 ਅੌਰਤਾਂ ਸ਼ਾਮਲ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 715 ’ਤੇ ਪਹੁੰਚ ਗਈ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 16 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-76 ਵਿੱਚ 30 ਸਾਲ ਦੀ ਅੌਰਤ, ਫੇਜ਼-1 ਵਿੱਚ 29 ਸਾਲ ਦੀ ਅੌਰਤ, ਫੇਜ਼-11 ਵਿੱਚ 37 ਸਾਲ ਦੀ ਅੌਰਤ, ਸੈਕਟਰ-66 ਵਿੱਚ 29 ਸਾਲ ਦੀ ਅੌਰਤ, ਸੈਕਟਰ-99 ਵਿੱਚ 23 ਸਾਲ ਦਾ ਨੌਜਵਾਨ, ਫੇਜ਼-3ਬੀ2 ਵਿੱਚ 79 ਦੀ ਅੌਰਤ ਦੀ ਅੌਰਤ, ਪਿੰਡ ਚਾਓਮਾਜਰਾ ਵਿੱਚ 43 ਸਾਲ ਦਾ ਪੁਰਸ਼, ਏਕੇਐਸ ਕਲੋਨੀ ਦੀ 33 ਸਾਲਾ ਅੌਰਤ, ਈਕੋਸਿਟੀ ਨਿਊ ਚੰਡੀਗੜ੍ਹ ਵਿੱਚ 33 ਸਾਲ ਤੇ 52 ਸਾਲ ਦੀਆਂ ਦੋ ਅੌਰਤਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਖਰੜ ਵਿੱਚ 31-31 ਸਾਲ ਦੇ ਦੋ ਨੌਜਵਾਨ, ਓਮੇਗਾ ਸਿਟੀ ਖਰੜ ਵਿੱਚ 56 ਸਾਲਾ ਪੁਰਸ਼, ਅਮਨ ਸਿਟੀ ਖਰੜ ਵਿੱਚ 37 ਸਾਲਾ ਪੁਰਸ਼, ਸੰਨੀ ਇਨਕਲੇਵ ਵਿੱਚ 55 ਸਾਲਾ ਪੁਰਸ਼, ਜ਼ੀਰਕਪੁਰ ਵਿੱਚ 26 ਸਾਲ ਤੇ 52 ਸਾਲ ਦੇ ਦੋ ਪੁਰਸ਼ ਅਤੇ 21 ਸਾਲ, 22 ਸਾਲ, 23 ਸਾਲ ਅਤੇ 24 ਸਾਲ ਦੀਆਂ ਚਾਰ ਲੜਕੀਆਂ, ਡੇਰਾਬੱਸੀ ਵਿੱਚ 60 ਸਾਲ ਦੇ ਬਜ਼ੁਰਗ ਸਮੇਤ 27 ਸਾਲ, 30 ਸਾਲ ਅਤੇ 45 ਸਾਲ ਦੀਆਂ ਤਿੰਨ ਅੌਰਤਾਂ ਵੀ ਕਰੋਨਾ ਮਹਾਮਾਰੀ ਤੋਂ ਪੀੜਤ ਪਾਈਆਂ ਗਈਆਂ ਹਨ।
ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 715 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 435 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 266 ਨਵੇਂ ਕੇਸ ਐਕਟਿਵ ਹਨ। ਪਿਛਲੇ 13 ਦਿਨਾਂ ਵਿੱਚ 322 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਉਧਰ, ਲਾਲੜੂ ਤੋਂ 23 ਸਾਲਾ ਮਹਿਲਾ, ਸੋਹਾਣਾ ਤੋਂ 33 ਸਾਲਾ ਮਹਿਲਾ, ਸ਼ਿਵਾਲਿਕ ਸਿਟੀ ਖਰੜ ਤੋਂ 50 ਸਾਲਾ ਮਹਿਲਾ, ਸੰਨੀ ਇਨਕਲੇਵ ਖਰੜ ਤੋਂ 29, 40 ਸਾਲਾ ਪੁਰਸ਼ ਤੇ 41 ਸਾਲਾ ਮਹਿਲਾ, ਜੀਰਕਪੁਰ ਤੋਂ 39, 48 ਸਾਲਾ ਪੁਰਸ਼, ਖਰੜ ਤੋਂ 62 ਸਾਲਾ ਪੁਰਸ਼, ਸੰਨੀ ਇਨਕਲੇਵ ਜ਼ੀਰਕਪੁਰ ਤੋਂ 32 ਸਾਲਾ ਪੁਰਸ਼, ਖਰੜ ਤੋਂ 2, 28 ਸਾਲਾ ਮਹਿਲਾ, ਗਿਲਕੋ ਖਰੜ ਤੋਂ 40 ਸਾਲਾ ਮਹਿਲਾ ਅਤੇ ਸੈਕਟਰ 125 ਮੁਹਾਲੀ ਤੋਂ 20 ਸਾਲਾ ਮਹਿਲਾ ਤੇ 18, 48 ਸਾਲਾ ਪੁਰਸ਼ ਆਦਿ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…