nabaz-e-punjab.com

ਗੈਂਗਸਟਰ ਜੌਹਨ ਬੁੱਟਰ ਨੂੰ ਪੀਜੀਆਈ ’ਚੋਂ ਛੁੱਟੀ ਮਿਲੀ, ਗ੍ਰਿਫ਼ਤਾਰੀ ਪਾਈ

ਮੁਲਜ਼ਮ ਜੌਹਨ ਬੁੱਟਰ ਨੂੰ ਸੋਮਵਾਰ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ: ਬਰਾੜ

ਜੋਤੀ ਸਿੰਗਲਾ\ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 26 ਜੁਲਾਈ:
ਗੈਂਗਸਟਰ ਨਵਦੀਪ ਸਿੰਘ ਬੁੱਟਰ ਉਰਫ਼ ਜੌਹਨ ਬੁੱਟਰ ਵਾਸੀ ਬੁੱਟਰ ਕਲਾਂ (ਮੋਗਾ) ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ’ਚੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਦੇ ਹੀ ਪੰਜਾਬ ਪੁਲੀਸ ਦੇ ਓਕੋ ਸੈੱਲ ਦੀ ਵਿਸ਼ੇਸ਼ ਟੀਮ ਨੇ ਉਸ ਦੀ ਗ੍ਰਿਫ਼ਤਾਰੀ ਪਾ ਲਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਮੁਹਾਲੀ ਦੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਸੋਮਵਾਰ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਓਕੋ ਦੀ ਟੀਮ ਨੇ ਬੀਤੀ 24 ਜੁਲਾਈ ਨੂੰ ਜ਼ਿਲ੍ਹਾ ਮੁਹਾਲੀ, ਖਰੜ ਅਤੇ ਜਗਰਾਓ ਪੁਲੀਸ ਦੇ ਸਾਂਝੇ ਅਪਰੇਸ਼ਨ ਤਹਿਤ ਇਸ ਕਾਰਵਾਈ ਕਰਦਿਆਂ ਚਾਰ ਗੈਂਗਸਟਰਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂਕਿ ਜੌਹਨ ਬੁੱਟਰ ਪੁਲੀਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ।
ਜਗਰਾਓ ਪੁਲੀਸ ਨੇ ਓਕੋ ਸੈੱਲ ਨੂੰ ਇਤਲਾਹ ਦਿੱਤੀ ਸੀ ਕਿ ਅਮਨ ਹੋਮਜ਼ ਕੰਪਲੈਕਸ (ਖਰੜ) ਵਿੱਚ ਕੁੱਝ ਗੈਂਗਸਟਰ ਛੁਪੇ ਹੋਏ। ਸੂਚਨਾ ਮਿਲਣ ’ਤੇ ਪੁਲੀਸ ਨੇ ਅਮਨ ਹੋਮਜ਼ ਵਿੱਚ ਛਾਪੇਮਾਰੀ ਕੀਤੀ ਗਈ। ਜਦੋਂ ਪੁਲੀਸ ਨੇ 6019 ਫਲੈਟ ਦੀ ਕੁੰਡੀ ਖੜਕਾਈ ਤਾਂ ਗੈਂਗਸਟਰਾਂ ਨੇ ਅੰਦਰੋਂ ਹੀ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਪੁਲੀਸ ਵੱਲੋਂ ਵੀ ਬਾਹਰੋਂ ਫਾਇਰਿੰਗ ਕੀਤੀ ਗਈ। ਉੱਥੇ ਪੁਲੀਸ ਮੁਕਾਬਲੇ ਦੌਰਾਨ ਓਕੋ ਦੀ ਟੀਮ ਨੇ ਦਲੇਰੀ ਦਿਖਾਉਂਦਿਆਂ ਪੰਜ ਗੈਂਗਸਟਰਾਂ ਨੂੰ ਮੌਕੇ ਤੋਂ ਕਾਬੂ ਗਿਆ ਸੀ। ਜਦੋਂਕਿ ਇਕ ਗੈਂਗਸਟਰ ਨਵਦੀਪ ਸਿੰਘ ਬੁੱਟਰ ਉਰਫ਼ ਜੌਨ ਬੁੱਟਰ ਵਾਸੀ ਬੁੱਟਰ ਕਲਾਂ (ਮੋਗਾ) ਪੁਲੀਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਗੈਂਗਸਟਰ ਜੌਹਨ ਬੁੱਟਰ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਸੀ। ਉਸ ਨੂੰ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਸੀ। ਪੀਜੀਆਈ ਵਿੱਚ ਬੁੱਟਰ ’ਤੇ ਨਜ਼ਰ ਰੱਖਣ ਲਈ ਸਿਵਲ ਕੱਪੜਿਆਂ ਵਿੱਚ ਪੁਲੀਸ ਦੀ ਟੀਮ ਤਾਇਨਾਤ ਕੀਤੀ ਗਈ ਸੀ। ਅੱਜ ਛੁੱਟੀ ਮਿਲਦੇ ਹੀ ਪੁਲੀਸ ਨੇ ਬੱੁਟਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂਕਿ ਉਸ ਦੇ ਚਾਰ ਸਾਥੀ ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਦੋਵੇਂ ਵਾਸੀ ਸਮਰਾਲਾ (ਲੁਧਿਆਣਾ) ਅਤੇ ਕੁਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਦੋਵੇਂ ਬੁੱਟਰ ਕਲਾਂ (ਮੋਗਾ) ਪਹਿਲਾਂ ਹੀ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ 10 ਦਿਨ ਪਹਿਲਾਂ ਹੀ ਅਮਨ ਹੋਮਜ਼ ਵਿੱਚ ਮਨੀ ਬਰੌਕਰ ਦੇ ਰਾਹੀਂ ਇਕ ਫਲੈਟ ਕਿਰਾਏ ’ਤੇ ਲਿਆ ਸੀ। ਮਨੀ ਬਰੌਕਰ ਕੋਲ ਇਨ੍ਹਾਂ ਗੈਂਗਸਟਰਾਂ ਨੂੰ ਪ੍ਰਿਅੰਕਾ ਨਾਂ ਦੀ ਲੜਕੀ ਲੈ ਕੇ ਆਈ ਸੀ, ਜੋ ਵੀ ਬਰੌਕਰ ਦਾ ਕੰਮ ਕਰਦੀ ਹੈ। ਮਕਾਨ ਮਾਲਕ ਹਰਚਰਨ ਸਿੰਘ ਨੇ ਗੈਂਗਸਟਰਾਂ ਨੂੰ ਕਿਰਾਏ ’ਛੇ ਫਲੈਟ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ। ਇਸ ਬਾਰੇ ਮਨੀ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਕਿਰਾਏਦਾਰ ਕੋਲੋਂ ਪੁਲੀਸ ਵੈਰੀਫਿਕੇਸ਼ਨ ਫਾਰਮ ’ਤੇ ਲਗਾਉਣ ਲਈ ਫੋਟੋਆਂ ਮੰਗ ਰਿਹਾ ਸੀ ਲੇਕਿਨ ਹੁਣ ਤੱਕ ਉਨ੍ਹਾਂ ਨੇ ਆਪਣੀਆਂ ਫੋਟੋਆਂ ਨਹੀਂ ਦਿੱਤੀਆਂ ਸਨ। ਜਿਸ ਕਾਰਨ ਉਨ੍ਹਾਂ ਦੀ ਵੈਰੀਫ਼ਿਕੇਸ਼ਨ ਨਹੀਂ ਹੋ ਸਕੀ। ਉਂਜ ਪੁਲੀਸ ਵੈਰੀਫਿਕੇਸ਼ਨ ਦੇ ਫਾਰਮ ਜ਼ਰੂਰ ਭਰੇ ਗਏ ਸੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…