Share on Facebook Share on Twitter Share on Google+ Share on Pinterest Share on Linkedin ਡਾ ਯੋਗਰਾਜ ਨੂੰ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ ਮੁਹਾਲੀ 28 ਜੁਲਾਈ: ਆਖਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਵਾਂ ਚੇਅਰਮੈਨ ਮਿਲ ਗਿਆ ਹੈ। ਸੂਬਾ ਸਰਕਾਰ ਨੇ ਉੱਘੇ ਸਿੱਖਿਆ ਸ਼ਾਸਤਰੀ ਡਾਕਟਰ ਯੋਗ ਰਾਜ (59) ਨੂੰ ਬੋਰਡ ਦਾ ਚੇਅਰਮੈਨ ਲਗਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਬਹੁਤ ਨੇੜੇ ਹਨ। ਡਾਕਟਰ ਯੋਗ ਰਾਜ ਦੀ ਜਨਮ ਤਰੀਕ15 ਮਈ 1961 ਹੈ। ਉਹਨਾਂ ਨੇ ਦਸਵੀਂ ਪੰਜਾਬ ਬੋਰਡ ਤੋਂ ਕੀਤੀ। ਇਸ ਤੋਂ ਬਾਅਦ ਪੀਅੈਚਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਇੱਥੋਂ ਹੀ ਅੈਮਏ ਪੰਜਾਬੀ/ਹਿੰਦੀ ਕੀਤੀ। ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਅੰਬਾਲਾ ਕੈਂਟ ਵਿੱਚ 08-09-1987 ਤੋਂ 31-03-1988 ਤੱਕ (6 ਮਹੀਨੇ) ਲੈਕਚਰਾਰ ਰਹੇ। 25-07-1989 ਤੋਂ 11-05-1994 (4 ਸਾਲ 10 ਮਹੀਨੇ) ਤੱਕ ਵਾਈਪੀਅੈਸ ਪਟਿਆਲਾ ਵਿੱਚ ਅਧਿਆਪਕ ਰਹੇ। ਕਰੀਬ 30 ਸਾਲ ਦਾ ਤਜਰਬਾ ਰੱਖਣ ਵਾਲੇ ਡਾਕਟਰ ਯੋਗ ਰਾਜ ਪਿਛਲੇ ਲਗਭਗ ਸਾਢੇ 18 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਅਤੇ ਡੀਪੀਡੀ ਦੇ ਮੁਖੀ ਚਲੇ ਆ ਰਹੇ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ