ਸਿਵਲ ਹਸਪਤਾਲ ਡੇਰਾਬੱਸੀ ਵਿੱਚ ਕਰੋਨਾ ਮਹਾਮਾਰੀ ਦੇ ਬਾਵਜੂਦ ਰਿਕਾਰਡ 191 ਡਿਲੀਵਰੀਆਂ ਕਰਵਾਈਆਂ

ਲੰਘੇ ਦਸ ਸਾਲਾ ਦਾ ਤੋੜਿਆ ਰਿਕਾਰਡ

ਕਰੋਨਾ ਦੀ ਦਹਿਸ਼ਤ ਵਿੱਚ ਵੀ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਗੂੰਜਦੀਆਂ ਰਹੀਆਂ ਨਵਜੰਮਿਆਂ ਦੀਆਂ ਕਿਲਕਾਰੀਆਂ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 6 ਅਗਸਤ:
ਸਿਹਤ ਵਿਭਾਗ ਜਿਥੇ ਲੋਕਾਂ ਨੂੰ ਕਰੋਨਾ ਦੇ ਪ੍ਰਛਾਵੇਂ ਵਿੱਚੋਂ ਬਚਾਉਣ ਲਈ ਮੁਹਰਲੀ ਕਤਾਰ ਵਿੱਚ ਹੋ ਕੇ ਲੜਾਈ ਲੜ ਰਿਹਾ ਹੈ। ਉਥੇ ਹੀ ਸਿਵਲ ਹਸਪਤਾਲ ਡੇਰਾਬੱਸੀ ਨੇ ਲੰਘੇ ਦਸ ਸਾਲਾ ਦਾ ਰਿਕਾਰਡ ਤੋੜਦਿਆਂ ਇਕ ਮਹੀਨੇ ਵਿੱਚ 191 ਡਿਲੀਵਰੀਆਂ ਕਰਵਾ ਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਇਸ ਦੇ ਨਾਲ ਹਸਪਤਾਲ ਵੱਲੋਂ ਗਰਭਵਤੀ ਔਰਤਾਂ ਦੇ ਕੋਵਿਡ 19 ਦੇ ਟੈਸਟ ਵੀ ਕਰਵਾਏ ਗਏ ਹਨ ਤਾਂ ਜੋ ਉਨ•ਾਂ ਦਾ ਸੁਰੱਖਿਅਤ ਜਣੇਪਾ ਕਰਵਾਇਆ ਜਾ ਸਕੇ। ਸਿਵਲ ਹਸਪਤਾਲ ਵਿੱਚ ਗੂੰਜੀਆਂ ਇਨ•ਾਂ 191 ਬੱਚਿਆਂ ਦੀਆਂ ਕਿਲਕਾਰੀਆਂ ਦਾ ਜਿੰਮਾ ਆਪਣੇ ਮਿਹਨਤੀ ਸਫਾਟ ਸਿਰ ਬੰਨ•ਦਿਆਂ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਮਹੀਨਾ ਜੁਲਾਈ ਦੌਰਾਨ ਬਲਾਕ ਡੇਰਾਬੱਸੀ ਵਿੱਚ ਕੁਲ 279 ਜਣੇਪੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਏ ਗਏ ਹਨ। ਇਨ•ਾਂ ਵਿੱਚੋਂ 191 ਸਿਵਲ ਹਸਪਤਾਲ ਡੇਰਾਬੱਸੀ ਵਿਖੇ ਹੀ ਕਰਵਾਏ ਗਏ ਹਨ ਜਿਨ•ਾਂ ਵਿੱਚੋਂ 87 ਸੀਜੇਰੀਅਨ ਅਤੇ 104 ਨਾਰਮਲ ਡਿਲੀਵਰੀ ਨਾਲ ਪੈਦਾ ਹੋਏ ਹਨ। ਡਾ. ਜੈਨ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਵੀ ਹਸਪਤਾਲ ਦੇ ਵਿੱਚ ਸਟਾਫ ਵੱਲੋਂ ਮਿਹਨਤ ‘ਤੇ ਲਗਨ ਨਾਲ ਕੀਤੇ ਕੰਮ ਦਾ ਹੀ ਨਤੀਜਾ ਹੈ ਕਿ ਬੁਨਿਆਦੀ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਅ ਜਾ ਸਕਿਆ। ਇਸਦੇ ਨਾਲ ਹੀ ਆਮ ਨਾਲੋਂ ਵਧ ਕੰਮ ਹੋਣ ਦੇ ਬਾਵਜੂਦ ਲੰਘੇ ਦਸ ਸਾਲਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਵਧ ਡਿਲੀਵਰੀ ਕਰਵਾਈ ਜਾ ਸਕੀ। ਇਸ ਮੌਕੇ ਗਾਇਨੀ ਡਾਕਟਰ ਹਰਪ੍ਰੀਤ ਕੌਰ, ਡਾ. ਅਰਚਨਾ ਕੌਰ ਅਤੇ ਦਲਵਿੰਦਰ ਕੌਰ ਨਰਸ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …