Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 68 ਹੋਰ ਨਵੇਂ ਕੇਸ ਸਾਹਮਣੇ ਆਏ, 36 ਮਰੀਜ਼ਾਂ ਨੂੰ ਮਿਲੀ ਛੁੱਟੀ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1119 ’ਤੇ ਪੁੱਜੀ, 477 ਕੇਸ ਐਕਟਿਵ ਟੀਡੀਆਈ ਸਿਟੀ ਵਿੱਚ ਵੀ ਫੈਲਿਆ ਕਰੋਨਾ, 7 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਜੋਤੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ 68 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1119 ’ਤੇ ਪਹੁੰਚ ਗਈ ਹੈ। ਪਿਛਲੇ 24 ਦਿਨਾਂ ਵਿੱਚ 726 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 36 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ ਜਦੋਂਕਿ ਹੁਣ ਤੱਕ 17 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-1 ਵਿੱਚ 23 ਸਾਲਾ ਨੌਜਵਾਨ, 23 ਸਾਲ ਦੀ ਲੜਕੀ ਤੇ 49 ਸਾਲਾ ਅੌਰਤ, ਫੇਜ਼-2 ਵਿੱਚ 46 ਸਾਲ ਤੇ 76 ਸਾਲਾ ਪੁਰਸ਼, ਫੇਜ਼-4 ਵਿੱਚ 44 ਸਾਲਾ ਪੁਰਸ਼, ਫੇਜ਼-7 ਵਿੱਚ 40 ਸਾਲਾ ਤੇ 52 ਸਾਲ ਦੀਆਂ ਦੋ ਅੌਰਤਾਂ, ਫੇਜ਼-10 ਵਿੱਚ 27 ਸਾਲਾ ਨੌਜਵਾਨ, 34-34 ਸਾਲ ਦੇ ਪੁਰਸ਼, ਫੇਜ਼-57 ਵਿੱਚ 25 ਸਾਲਾ ਲੜਕੀ, ਸੈਕਟਰ-66 ਵਿੱਚ 20 ਸਾਲ ਤੇ 24 ਸਾਲ ਦੀਆਂ ਦੋ ਲੜਕੀਆਂ, 55 ਸਾਲ ਤੇ 57 ਸਾਲ ਦੀਆਂ ਦੋ ਅੌਰਤਾਂ, ਸੈਕਟਰ-68 ਵਿੱਚ 28 ਸਾਲਾ ਅੌਰਤ, ਸੈਕਟਰ-70 ਵਿੱਚ 60 ਸਾਲਾ ਬਜ਼ੁਰਗ, ਸੈਕਟਰ-74 ਵਿੱਚ 45 ਸਾਲਾ ਪੁਰਸ਼, ਸੈਕਟਰ-82 ਵਿੱਚ 49 ਸਾਲਾ ਪੁਰਸ਼ ਅਤੇ ਸੈਕਟਰ-91 ਵਿੱਚ 63 ਸਾਲਾ ਅੌਰਤ ਸਮੇਤ ਟੀਡੀਆਈ ਸਿਟੀ ਵਿੱਚ 24-24 ਸਾਲ ਦੀਆਂ 5 ਲੜਕੀਆਂ, 29-29 ਦੀਆਂ ਦੋ ਅੌਰਤਾਂ, ਪਿੰਡ ਕੁੰਭੜਾ ਵਿੱਚ 26 ਸਾਲਾ ਨੌਜਵਾਨ, ਮਟੌਰ ਵਿੱਚ 42 ਸਾਲਾ ਅੌਰਤ, ਬਲੌਂਗੀ ਵਿੱਚ 26 ਸਾਲ ਤੇ 27 ਸਾਲਾ ਨੌਜਵਾਨ, ਪਿੰਡ ਦਾਊਂ ਵਿੱਚ 40 ਸਾਲਾ ਪੁਰਸ਼, ਰਾਮਗੜ੍ਹ ਵਿੱਚ 40 ਸਾਲ ਦੀ ਅੌਰਤ ਅਤੇ ਪਿੰਡ ਮਨੌਲੀ ਵਿੱਚ 33 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 477 ਨਵੇਂ ਕੇਸ ਐਕਟਿਵ ਹਨ। ਜਦੋਂਕਿ 625 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਥਾਵਾਂ ’ਤੇ ਲੋਕਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਨੋਟਿਸ ਵੀ ਚਿਪਕਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹ ਖ਼ੁਦ ਵੀ ਨਮੂਨੇ ਲੈਣ ਅਤੇ ਘਰਾਂ ਦੇ ਸਰਵੇ ਦਾ ਨਿਰੀਖਣ ਕਰ ਰਹੇ ਹਨ ਅਤੇ ਲੋਕਾਂ ਨੂੰ ਮਿਲ ਕੇ ਹੌਸਲਾ ਦੇ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ