ਜ਼ਹਿਰੀਲੀ ਸ਼ਰਾਬ: ਸੀਬੀਆਈ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ: ਭਾਜਪਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਅਗਸਤ:
ਭਾਰਤੀ ਜਨਤਾ ਯੂਵਾ ਮੋਰਚਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਣਾ ਭਾਨੂੰ ਪ੍ਰਤਾਪ ਦੀ ਅਗਵਾਈ ਅਤੇ ਹਾਈਕਮਾਂਡ, ਪ੍ਰਦੇਸ਼ ਪ੍ਰਧਾਨ ਭਾਜਪਾ ਪੰਜਾਬ ਅਸ਼ਵਨੀ ਕੁਮਾਰ ਜੀ ਦੇ ਨਿਰਦੇਸ਼ਾ ਅਨੁਸਾਰ ਜ਼ਹਿਰੀਲੀ ਸ਼ਰਾਬ ਕਾਡ ਦੇ ਖਿਲਾਫ਼ ਕਾਂਗਰਸ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਗਿਆ।
ਇਸੇ ਤਹਿਤ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਦੀ ਅਗਵਾਈ ਪ੍ਰਦੇਸ਼ ਦਫਤਰ ਇੰਚਾਰਜ ਯੂਵਾ ਮੋਰਚਾ ਪੰਜਾਬ ਦੀਪਕ ਰਾਣਾ ਨੇ ਕੀਤੀ।
ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ 120 ਤੋਂ ਵੱਧ ਹੋਈਆਂ ਮੌਤਾਂ ਨੇ ਕੈਪਟਨ ਸਰਕਾਰ ਦੇ ਸ਼ਾਸ਼ਨ ਦੀ ਅਸਲੀਅਤ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਜਿਥੇ ਚਾਰੇ ਪਾਸੇ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੇ ਇਸ ਵਰਤਾਰੇ ਖਿਲਾਫ਼ ਲੋਕਾਂ ਵਿੱਚ ਰੋਸ਼ ਹੈ ਉਥੇ ਸਿੱਧੇ ਤੌਰ ਤੇ ਇਹ ਸਰਕਾਰ ਦੀ ਵੱਡੀ ਨਾਕਾਮੀ ਹੈ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕਰਨ ਲਈ ਝੂਠੀ ਸਹੂੰ ਚੱਕ ਕੇ ਪੰਜਾਬ ਦੇ ਲੋਕਾਂ ਨੂੰ 4 ਹਫ਼ਤਿਆਂ ਵਿੱਚਚ ਨਸ਼ਾ ਖਤਮ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਤੋਂ ਉਲਟ ਹੁਣ ਸੂਬੇ ਚ ਜ਼ਹਿਰੀਲੀ ਸ਼ਰਾਬ ਨਾਲ ਐਨੀ ਵੱਡੀ ਗਿਣਤੀ ਚ ਲੋਕਾਂ ਦਾ ਮਰਨਾ ਕੁੱਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ।
ਨਸ਼ਾ ਮਾਫੀਆ ਘਰਾਂ ਦੇ ਘਰ ਤਬਾਹ ਕਰ ਰਿਹਾ ਹੈ ਤੇ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਸਰਕਾਰ ਦੇ ਕੰਮਕਾਜ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਮੌਤਾਂ ਮਗਰੋਂ ਛੋਟੇ ਨਸ਼ਾ ਤਸਕਰਾਂ ਦੀ ਫੜੋ ਫੜੀ ਜਾਂ ਕੁੱਝ ਕੁ ਅਧਿਕਾਰੀਆਂ ਨੂੰ ਮੁਅਤਲ ਕਰਨ ਨਾਲ ਮਸਲਾ ਹੱਲ ਹੋਣ ਵਾਲਾ ਨਹੀ ਹੈ। ਕਿਊਕਿ ਕਿ ਇਸ ਕੰਮ ਚ ਪ੍ਰਸ਼ਾਸ਼ਨਿਕ ਅਤੇ ਰਾਜਸ਼ੀ ਲੋਕਾਂ ਦੀ ਸ਼ਮੂਲੀਅਤ ਹੈ ਉਨਾਂ ਦੀ ਸਰਪਰੱਸਤੀ ਤੋਂ ਬਿਨਾਂ ਅਜਿਹਾ ਸੰਭਵ ਨਹੀ ਹੋ ਸਕਦਾ।
ਕੈਪਟਨ ਦਾ ਐਨੀਆਂ ਮੌਤਾਂ ਹੋਣ ਮਗਰੋਂ ਵੀ ਪੀੜਤ ਪਰਿਵਾਰਾਂ ਦੀ ਸਾਰ ਨਾ ਲੈਣ ਨਾ ਜਾਣਾ ਬਹਤ ਮੰਦਭਾਗਾ ਹੈ।
ਭਾਰਤੀ ਜਨਤਾ ਯੂਵਾ ਮੋਰਚਾ ਪੰਜਾਬ ਮੰਗ ਕਰਦਾ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ। ਇਸ ਦੁਖਾਂਤ ਦੀ ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ। ਤਾਂ ਜੋ ਅਸਲੀ ਮਗਰਮੱਛਾਂ ਦੇ ਚੇਹਰੇ ਸਾਹਮਣੇ ਆ ਸਕਣ।
ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ‘ਚ ਸ਼ਰਾਬ ਮਾਫੀਆ, ਰੇਤ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾ ਕੇ ਅੰਨ੍ਹੀ ਲੁੱਟ ਮਚਾਈ ਹੋਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਮਾਫੀਆ ਨੂੰ ਨੱਥ ਪਾਉਣ ‘ਚ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਇਆ ਹੈ। ਜਿਸ ਕਾਰਨ ਅੱਜ ਪੰਜਾਬ ਵਿਚ ਹਰ ਰੋਜ਼ ਬੇਲਗਾਮ ਸ਼ਰਾਬ ਤਸਕਰਾਂ ਦੁਆਰਾ ਗੈਰ ਕਾਨੂੰਨੀ ਸ਼ਰਾਬ ਘਰ-ਘਰ ਸਪਲਾਈ ਕਰਕੇ ਗਰੀਬਾਂ ਦੇ ਘਰਾਂ ‘ਚ ਮੌਤਾਂ ਦੇ ਸੱਥਰ ਬੁਛਾਏ ਜਾ ਰਹੇ ਹਨ ।
ਭਾਰਤੀ ਜਨਤਾ ਯੂਵਾ ਮੋਰਚਾ ਪੰਜਾਬ ਨਸ਼ੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਲਈ ਕਥਿਤ ਤੌਰ ‘ਤੇ ਜ਼ਿੰਮੇਵਾਰ ਕਾਂਗਰਸ ਸਰਕਾਰ ਨੂੰ ਭੰਗ ਕੀਤਾ ਕਰਨ ਦੀ ਮੰਗ ਕਰਦਾ ਹੈ।
ਇਸ ਮੌਕੇ ਹਾਜ਼ਰ ਜਿਲ੍ਹਾ ਜਨਰਲ ਸਕੱਤਰ ਭਾਜਪਾ ਮੁਹਾਲੀ ਨਰਿੰਦਰ ਸਿੰਘ ਰਾਣਾ, ਪ੍ਰਦੇਸ਼ ਇੰਚਾਰਜ ਲੀਗਲ ਸੈੱਲ ਯੂਵਾ ਮੋਰਚਾ ਪੰਜਾਬ ਸੁਰਿੰਦਰ ਬੱਬਲ ਨਵਾਗਾਓ, ਮੰਡਲ ਪ੍ਰਧਾਨ ਖਰੜ ਪਵਨ ਕੁਮਾਰ ਮਨੌਚਾ,ਜਸਪ੍ਰੀਤ ਸਿੰਘ ਜੱਸਾ, ਕੂਸ਼ ਰਾਣਾ, ਮੰਡਲ ਪ੍ਰਧਾਨ ਯੂਵਾ ਮੋਰਚਾ ਖਰੜ ਤਰੂਣ ਗੋਇਲ, ਐਡਵੋਕੇਟ ਨਿਕੂੰਜ ਧਵਨ, ਐਡਵੋਕੇਟ ਤਪਿਸ ਗੋਇਲ, ਪ੍ਰਤੀਕ ਭੰਡਾਰੀ, ਹੈਪੀ ਰਾਣਾ, ਬਬਲੂ ਕੋਰੀ, ਨੀਰਜ ਮੋਰਯਾ, ਦਲੀਪ ਭਾਰਦਵਾਜ, ਮੁਕੇਸ਼ ਕੁਮਾਰ, ਪਰਮ ਸਿੰਘ, ਵਿਸ਼ਨੂੰ ਦੱਤ, ਪ੍ਰਿੰਸ਼ ਠਾਕੁਰ, ਰੁਪੈਸ ਪਰਾਸ਼ਰ।
ਸਬੰਧਤ ਫੋਟੋ: ਖਰੜ ਵਿੱਚ ਭਾਜਪਾ ਵਰਕਰ ਚਰਨਜੀਤ ਚੰਨੀ ਦੀ ਕੋਠੀ ਬਾਹਰ ਧਰਨਾ ਦਿੰਦੇ ਹੋਏ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…