ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤੀ ਮੁਹਾਲੀ ਦੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ

ਸੰਭਾਵਿਤ ਭਵਿੱਖੀ ਕਾਰਜਾਂ ਸਬੰਧੀ ਨਗਰ ਨਿਗਮ ਨਾਲ ਕੀਤੀ ਲੰਮੀ ਵਿਚਾਰ ਚਰਚਾ

ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਤੇ ਐਲੀਵੇਟਿਡ ਸੜਕ ਨੂੰ ਇਕ ਮਹੱਤਵਪੂਰਨ ਭਵਿੱਖ ਦਾ ਪ੍ਰਾਜੈਕਟ ਮੰਨਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਮੁਹਾਲੀ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਭਵਿੱਖ ਵਿੱਚ ਜ਼ਿਲ੍ਹੇ ਲਈ ਸੰਭਾਵਿਤ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਨਗਰ ਨਿਗਮ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਤੋਂ ਬਾਅਦ ਸ੍ਰੀ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਮੁਕੰਮਲ ਹੋ ਚੁੱਕੇ ਵੱਡੇ ਪ੍ਰਾਜੈਕਟਾਂ, ਮੌਜੂਦਾ ਚੱਲ ਰਹੇ ਪ੍ਰਾਜੈਕਟਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਜਿਹਨਾਂ ਦਾ ਮੁਹਾਲੀ ਨੂੰ ਅਗਲੇ 10 ਸਾਲ ਸਾਹਮਣਾ ਕਰਨਾ ਪੈਣਾ ਹੈ, ਦਾ ਮੁਲਾਂਕਣ ਕੀਤਾ ਹੈ।
ਆਪਣੇ ਦੌਰੇ ਦੇ ਉਦੇਸ਼ ਨੂੰ ਸਾਂਝਾ ਕਰਦਿਆਂ ਉਹਨਾਂ ਕਿਹਾ, ‘‘ਮੈਂ ਇਸ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਸੀ ਕਿ ਜਦੋਂ ਅਸੀਂ ਸ਼ਹਿਰ ਦਾ ਵਾਧਾ ਅਤੇ ਵਿਕਾਸ ਕਰਦੇ ਹਾਂ ਤਾਂ ਸਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੌਰੇ ਦਾ ਉਦੇਸ਼ ਜਾਣਕਾਰੀ ਲੇਣਾ, ਇਸ ਨੂੰ ਸਮਝਣਾ ਅਤੇ ਨਿਗਮ ਨੂੰ ਇਸ ਸਬੰਧੀ ਆਪਣੇ ਸੁਝਾਅ ਦੇਣਾ ਹੈ।’’ ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਇਹ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੀ ਨਿਰੰਤਰ ਪ੍ਰਕਿਰਿਆ ਦੀ ਹਿੱਸਾ ਹੈ।
ਮੁਹਾਲੀ ਮੇਰੇ ਸੰਸਦੀ ਖੇਤਰ ਵਿਚਲਾ ਸਭ ਤੋਂ ਵੱਡਾ ਨਗਰ ਨਿਗਮ ਹੈ ਅਤੇ ਇਸਦਾ ਪੰਜਾਬ ਵਿਚ ਇਕ ਵਿਸ਼ੇਸ਼ ਸਥਾਨ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਇਸ ਵਿੱਚ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅਤੇ ਕਾਰਪੋਰੇਟਾਂ ਦੀ ਵੀ ਮੁਹਾਲੀ ਵਿਚ ਬਹੁਤ ਦਿਲਚਸਪੀ ਹੈ। ਇਸ ਲਈ, ਅਸੀਂ ਉਹਨਾਂ ਚੁਣੌਤੀਆਂ ਬਾਰੇ ਪਤਾ ਲੱਗਾ ਰਹੇ ਹਾਂ ਜਿਨ੍ਹਾਂ ਦਾ ਸ਼ਹਿਰ ਨੂੰ ਅਗਲੇ ਦਸ ਸਾਲਾਂ ਦੌਰਾਨ ਸਾਹਮਣਾ ਕਰਨਾ ਪਵੇਗਾ।
ਨਗਰ ਨਿਗਮ ਦੇ ਬਜਟ ਵਿਚ ਕਟੌਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਇਕ ਚੁਣੌਤੀ ਹੈ ਜਿਸ ਦਾ ਮੁਹਾਲੀ ਹੀ ਨਹੀਂ ਬਲਕਿ ਭਾਰਤ ਭਰ ਵਿਚ ਹਰ ਸ਼ਹਿਰੀ ਸਥਾਨਕ ਸੰਸਥਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਮਾਲੀਏ ਅਤੇ ਖਰਚਿਆਂ ਵਿਚਕਾਰ ਕਿਵੇਂ ਸੰਤੁਲਨ ਬਣਾਉਂਦੇ ਹਾਂ। ਉਹਨਾਂ ਅੱਗੇ ਕਿਹਾ ਕਿ ਇੱਕ ਜਨਤਕ ਪ੍ਰਤੀਨਿਧੀ ਹੋਣ ਦੇ ਨਾਤੇ, ਆਪਣੇ ਹਲਕੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਸਾਡਾ ਉਦੇਸ਼ ਸਿਰਫ਼ ਵਰਤਮਾਨ ਦੀਆਂ ਚੁਣੌਤੀਆਂ ਨੂੰ ਵੇਖਣਾ ਹੀ ਨਹੀਂ ਹੈ ਬਲਕਿ ਭਵਿੱਖ ਦੀਆਂ ਚੁਣੌਤੀਆਂ ਨੂੰ ਵੇਖਣਾ ਵੀ ਹੈ। ਕਿਉਂ ਜੋ ਜਦੋਂ ਅਸੀਂ ਕਿਸੇ ਸ਼ਹਿਰ ਬਾਰੇ ਸੋਚਦੇ ਹਾਂ ਤਾਂ ਅਸੀਂ ਸਿਰਫ਼ ਇੱਕ ਜਾਂ ਦੋ ਸਾਲਾਂ ਬਾਰੇ ਨਹੀਂ ਸੋਚਦੇ, ਸਗੋਂ ਅਸੀਂ ਦਸ ਤੋਂ ਵੀਹ ਸਾਲਾਂ ਬਾਰੇ ਸੋਚਦੇ ਹਾਂ।
ਇਹ ਪੁੱਛਣ ‘ਤੇ ਕਿ ਸ਼ਹਿਰ ਵਿਚ ਭਵਿੱਖ ਵਿਚ ਕੀ ਪ੍ਰਮੁੱਖ ਲੋੜ ਹੈ, ਸ੍ਰੀ ਤਿਵਾੜੀ ਨੇ ਕਿਹਾ ਕਿ ਇਕ ਐਲੀਵੇਟਿਡ ਸੜਕ ਪ੍ਰਾਜੈਕਟ ਨਿਸ਼ਚਤ ਤੌਰ ‘ਤੇ ਭਵਿੱਖ ਦੀ ਜ਼ਰੂਰਤ ਹੈ ਕਿਉਂਕਿ ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਹੋ, ਟ੍ਰੈਫਿਕ ਦੀ ਸਮੱਸਿਆ ਵੀ ਤੁਹਾਡੇ ਨਾਲ ਹੀ ਵੱਧਦੀ ਜਾਂਦੀ ਹੈ। ਅਸਲ ਵਿਚ, ਜੇ ਮੁਹਾਲੀ ਹਵਾਈ ਅੱਡੇ ‘ਤੇ ਗਤੀਵਿਧੀ ਵੱਧਦੀ ਹੈ ਅਤੇ ਅੰਤਰਰਾਸ਼ਟਰੀ ਯਾਤਰਾ ਵਿਚ ਵਾਧਾ ਹੁੰਦਾ ਹੈ ਅਤੇ ਕੋਵਿਡ -19 ਸਾਨੂੰ ਆਮ ਵਾਂਗ ਜਿaੰਦਗੀ ਵਿਚ ਵਾਪਸ ਆਉਣ ਦਿੰਦਾ ਹੈ ਤਾਂ ਇਕ ਐਲੀਵੇਟਿਡ ਸੜਕ ਪ੍ਰੋਜੈਕਟ ਜੋ ਤਕਰੀਬਨ 100 ਕਰੋੜ ਦਾ ਹੈ, ਲਈ ਨਿਸ਼ਚਤ ਰੂਪ ਵਿੱਚ ਲੋੜ ਪਵੇਗੀ।
ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਨੇ ਸੀਵਰੇਜ ਸਿਸਟਮ ਦੇ ਵਾਧੇ ਅਤੇ ਸੁਰਜੀਤੀ ਲਈ, ਸਥਾਨਕ ਬਾਜ਼ਾਰਾਂ ਵਿਚ ਬੁਨਿਆਦੀ ਢਾਂਚੇ ਦੇ ਸੁਧਾਰ, ਤਿਕੋਣਾਂ ਅਤੇ ਦਾਖਲੇ ਵਾਲੇ ਸਥਾਨਾਂ ਦਾ ਸੁੰਦਰੀਕਰਨ, ਸੈਕਟਰ 60 ਅਤੇ ਪਿੰਡ ਸੋਹਾਣਾ ਵਿਚ ਅਤਿ-ਆਧੁਨਿਕ ਕਮਿਊਨਿਟੀ ਸੈਂਟਰ ਦੀ ਉਸਾਰੀ, ਪਾਰਕਾਂ ਦੇ ਵਿਕਾਸ, ਖੇਡ ਦੇ ਮੈਦਾਨਾਂ ਅਤੇ ਵੱਖ-ਵੱਖ ਵਾਰਡਾਂ ਵਿਚ ਉੱਚੀਆਂ ਨੰਬਰ ਪਲੇਟਾਂ/ਸਾਈਨ ਬੋਰਡ ਲਗਾਉਣ ਸਮੇਤ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ।
ਸੰਭਾਵਤ ਭਵਿੱਖ ਦੇ ਯਤਨਾਂ ਜਿਨ੍ਹਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ, ਉਨ੍ਹਾਂ ਵਿਚ ਏਅਰਪੋਰਟ ਰੋਡ ‘ਤੇ ਵਾਹਨ ਅੰਡਰਪਾਸ ਦੀ ਉਸਾਰੀ, ਮੋਹਾਲੀ ਲਈ ਸਿਟੀ ਬੱਸ ਸਰਵਿਸ ਪ੍ਰਾਜੈਕਟ, ਸਟ੍ਰੋਮ ਡਰੇਨੇਜ ਪ੍ਰਣਾਲੀ ਦਾ ਵਾਧਾ ਅਤੇ ਸੁਰਜੀਤੀਕਰਨ, ਉਦਯੋਗਿਕ ਖੇਤਰ ਦੀਆਂ ਸੜਕਾਂ ਦਾ ਵਿਕਾਸ ਅਤੇ ਨਗਰ ਨਿਗਮ ਦੀਆਂ ਹੱਦਾਂ ਤੋਂ ਡੇਅਰੀਆਂ ਨੂੰ ਬਦਲਣਾ ਸ਼ਾਮਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਰੂਬੀ, ਸ੍ਰੀ ਪਵਨ ਦੀਵਾਨ, ਰਵਿੰਦਰਪਾਲ ਸਿੰਘ ਪਾਲੀ ਚੇਅਰਮੈਨ, ਸ੍ਰੀ ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …