Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮੁਹਾਲੀ ਵਿੱਚ 2 ਮੌਤਾਂ, 76 ਨਵੇਂ ਕੇਸ ਸਾਹਮਣੇ ਆਏ, 21 ਮਰੀਜ਼ਾਂ ਨੂੰ ਮਿਲੀ ਛੁੱਟੀ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1385 ’ਤੇ ਪੁੱਜੀ, 649 ਕੇਸ ਐਕਟਿਵ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ: ਮੁਹਾਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ 76 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1385 ’ਤੇ ਪਹੁੰਚ ਗਈ ਹੈ। ਅੱਜ ਦੋ ਹੋਰ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 21 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 28 ਦਿਨਾਂ ਵਿੱਚ 992 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 21 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 7 ਸਾਲ ਦਾ ਬੱਚਾ ਤੇ 56 ਸਾਲਾ ਪੁਰਸ਼, ਫੇਜ਼-1 ਵਿੱਚ 22 ਸਾਲਾ ਨੌਜਵਾਨ ਤੇ 52 ਸਾਲਾ ਪੁਰਸ਼, ਫੇਜ਼-2 ਵਿੱਚ 50 ਸਾਲਾ ਤੇ 64 ਸਾਲਾ ਪੁਰਸ਼ ਅਤੇ 45 ਸਾਲਾ ਅੌਰਤ, ਫੇਜ਼-3ਏ ਵਿੱਚ 31 ਸਾਲਾ ਪੁਰਸ਼, ਫੇਜ਼-6 ਵਿੱਚ 65 ਸਾਲਾ ਪੁਰਸ਼, ਫੇਜ਼-7 ਵਿੱਚ 64 ਸਾਲਾ ਅੌਰਤ, ਫੇਜ਼-11 ਵਿੱਚ 31 ਸਾਲਾ ਤੇ 39 ਸਾਲਾ ਪੁਰਸ਼, ਸੈਕਟਰ-67 ਵਿੱਚ 30 ਸਾਲਾ ਅੌਰਤ, ਸੈਕਟਰ-68 ਵਿੱਚ 30 ਸਾਲ, 45 ਸਾਲ ਤੇ 68 ਸਾਲਾ ਪੁਰਸ਼, ਸੈਕਟਰ-70 ਵਿੱਚ 57 ਸਾਲਾ ਪੁਰਸ਼, ਸੈਕਟਰ-110 ਵਿੱਚ 63 ਸਾਲਾ ਪੁਰਸ਼, ਸੈਕਟਰ-114 ਵਿੱਚ 47 ਸਾਲਾ ਪੁਰਸ਼, ਸੈਕਟਰ-126 ਵਿੱਚ 25 ਸਾਲਾ ਨੌਜਵਾਨ, ਸੈਕਟਰ-127 ਵਿੱਚ 37 ਸਾਲਾ ਪੁਰਸ਼ ਸਮੇਤ ਐਰੋਸਿਟੀ ਵਿੱਚ 29 ਸਾਲਾ ਨੌਜਵਾਨ ਤੇ 35 ਸਾਲਾ ਅੌਰਤ, ਲਾਂਡਰਾਂ ਵਿੱਚ 28 ਸਾਲਾ ਤੇ 58 ਸਾਲਾ ਅੌਰਤਾਂ, ਪਿੰਡ ਸੁੱਖਗੜ੍ਹ ਵਿੱਚ 13 ਸਾਲ ਦਾ ਯੁਵਕ ਅਤੇ ਨਵਾਂ ਗਾਉਂ ਵਿੱਚ 57 ਸਾਲ ਦੀ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 649 ਨਵੇਂ ਕੇਸ ਐਕਟਿਵ ਹਨ। ਜਦੋਂਕਿ 715 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ