Nabaz-e-punjab.com

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 84 ਹੋਰ ਨਵੇਂ ਕੇਸ ਸਾਹਮਣੇ ਆਏ, ਦੋ ਮਰੀਜ਼ਾਂ ਦੀ ਮੌਤ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1536 ’ਤੇ ਪੁੱਜੀ, 738 ਐਕਟਿਵ ਕੇਸ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਦੇ ਲੋਕ ਭੈਅਭੀਤ ਹਨ। ਮੁਹਾਲੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਅੱਜ 84 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 35 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 28 ਸਾਲਾ ਤੇ 80 ਸਾਲਾ ਪੁਰਸ਼, ਫੇਜ਼-1 ਵਿੱਚ 22 ਸਾਲਾ ਨੌਜਵਾਨ, 23 ਸਾਲਾ ਲੜਕੀ ਤੇ 65 ਸਾਲਾ ਪੁਰਸ਼, ਫੇਜ਼-3ਬੀ2 ਵਿੱਚ 64 ਸਾਲਾ ਅੌਰਤ, ਫੇਜ਼-4 ਵਿੱਚ 42 ਸਾਲਾ ਪੁਰਸ਼, ਫੇਜ਼-7 ਵਿੱਚ 35 ਸਾਲਾ ਅੌਰਤ ਤੇ 65 ਸਾਲਾ ਪੁਰਸ਼, ਫੇਜ਼-9 ਵਿੱਚ 36 ਸਾਲਾ ਪੁਰਸ਼ ਤੇ 80 ਸਾਲਾ ਬਜ਼ੁਰਗ, ਫੇਜ਼-11 ਵਿੱਚ 3 ਸਾਲ ਦੀ ਬੱਚੀ, ਸੈਕਟਰ-65 ਵਿੱਚ 36 ਸਾਲਾ ਪੁਰਸ਼, ਸੈਕਟਰ-66 ਵਿੱਚ 49 ਸਾਲਾ ਪੁਰਸ਼, ਸੈਕਟਰ-68 ਵਿੱਚ 55 ਸਾਲਾ ਪੁਰਸ਼, ਸੈਕਟਰ-69 ਵਿੱਚ 52 ਸਾਲਾ ਅੌਰਤ, ਸੈਕਟਰ-70 ਵਿੱਚ 8 ਸਾਲਾ ਦਾ ਬੱਚਾ ਤੇ 19 ਸਾਲਾ ਲੜਕੀ, 62 ਸਾਲ, 68 ਸਾਲ ਤੇ 45 ਸਾਲਾ ਪੁਰਸ਼, ਸੈਕਟਰ-71 ਵਿੱਚ 24 ਸਾਲਾ ਲੜਕੀ ਤੇ 82 ਸਾਲਾ ਅੌਰਤ, ਸੈਕਟਰ-77 ਵਿੱਚ 59 ਸਾਲਾ ਅੌਰਤ, ਸੈਕਟਰ-78 ਵਿੱਚ 45 ਸਾਲਾ ਅੌਰਤ, ਸੈਕਟਰ-79 ਵਿੱਚ 34 ਸਾਲਾ ਅੌਰਤ, ਸੈਕਟਰ-80 ਵਿੱਚ 71 ਸਾਲਾ ਅੌਰਤ, ਸੈਕਟਰ-91 ਵਿੱਚ 53 ਸਾਲਾ ਅੌਰਤ, ਸੈਕਟਰ-126 ਵਿੱਚ 39 ਸਾਲਾ ਪੁਰਸ਼, ਐਰੋਸਿਟੀ ਵਿੱਚ 41 ਸਾਲਾ ਪੁਰਸ਼, ਸੋਹਾਣਾ ਵਿੱਚ 39 ਸਾਲਾ ਪੁਰਸ਼, ਮੌਲੀ ਬੈਦਵਾਨ ਵਿੱਚ 71 ਸਾਲਾ ਬਜ਼ੁਰਗ, ਬਲੌਂਗੀ ਵਿੱਚ 33 ਸਾਲਾ ਪੁਰਸ਼, ਬੜਮਾਜਰਾ ਵਿੱਚ 50 ਸਾਲਾ ਅੌਰਤ, ਸੁੱਖਗੜ੍ਹ ਵਿੱਚ 16 ਸਾਲਾ ਲੜਕੀ ਤੇ 38 ਸਾਲਾ ਪੁਰਸ਼, ਤੰਗੌਰੀ ਵਿੱਚ 80 ਸਾਲਾ ਅੌਰਤ, ਨਵਾਂ ਗਾਉਂ ਵਿੱਚ 1 ਸਾਲ ਦਾ ਮਾਸੂਮ ਬੱਚਾ, 23 ਸਾਲਾ ਲੜਕੀ, 30 ਸਾਲਾ ਤੇ 36 ਸਾਲਾ ਅੌਰਤਾਂ, 36 ਸਾਲਾ ਤੇ 59 ਸਾਲਾ ਪੁਰਸ਼, ਆਦਰਸ਼ ਨਗਰ ਵਿੱਚ 30 ਸਾਲਾ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 738 ਨਵੇਂ ਕੇਸ ਐਕਟਿਵ ਹਨ। ਜਦੋਂਕਿ 775 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1536 ’ਤੇ ਪਹੁੰਚ ਗਈ ਹੈ। ਪਿਛਲੇ 30 ਦਿਨਾਂ ਵਿੱਚ 1143 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 25 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਵਿੱਚ ਅੱਜ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ 45 ਸਾਲਾ ਵਿਅਕਤੀ ਜੀਐਮਸੀਐਚ ਸੈਕਟਰ-32, ਚੰਡੀਗੜ੍ਹ ਵਿੱਚ ਜੇਰੇ ਇਲਾਜ ਸੀ। ਉਹ ਸ਼ੂਗਰ ਅਤੇ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ। ਇੱਥੋਂ ਦੇ ਫੇਜ਼-6 ਦਾ ਵਸਨੀਕ 62 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। ਉਸ ਦਾ ਕੁੱਝ ਦਿਨ ਪਹਿਲਾਂ ਹੀ ਅਪਰੇਸ਼ਨ ਹੋਇਆ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…