Share on Facebook Share on Twitter Share on Google+ Share on Pinterest Share on Linkedin ਖਰੜ ਪੁਲਿਸ ਵੱਲੋਂ ਸ਼ਰਾਬ ਦੀ 500 ਪੇਟੀ ਜ਼ਬਤ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੋਹਾਲੀ, ਅਗਸਤ 14 ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ, ਜ਼ਿਲ੍ਹਾ ਪੁਲਿਸ ਨੇ ਅੱਜ ਚੰਡੀਗੜ ਮਾਰਕਾ 500 ਪੇਟੀ ਤਸਕਰੀ ਵਾਲੀ ਸ਼ਰਾਬ ਬਰਾਮਦ ਕੀਤੀ, ਜੋ ਕਿ ਚੌਲਾਂ ਦੀ ਬੋਰੀਆਂ ਨਾਲ ਭਰੇ ਟਰੱਕ ਵਿਚ ਲਿਜਾਈ ਜਾ ਰਹੀ ਸੀ। ਟਰੱਕ ਦੇ ਚਾਲਕ ਦੀ ਪਛਾਣ ਰਣਜੀਤ ਸਿੰਘ ਯਾਦਵ (27) ਵਾਸੀ ਹਰਿਆਣਾ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਮੌਕੇ ‘ਤੇ ਕਾਬੂ ਕਰ ਲਿਆ। ਖਰੜ ਦੇ ਡੀਐਸਪੀ ਪਾਲ ਸਿੰਘ ਨੇ ਦੱਸਿਆ, “ਸੁਤੰਤਰਤਾ ਦਿਵਸ ਦੇ ਮੌਕੇ ਦੇ ਮੱਦੇਨਜ਼ਰ, ਖਰੜ ਪੁਲਿਸ ਦੁਆਰਾ ਸੰਨੀ ਐਨਕਲੇਵ ਨੇੜੇ ਨਾਕਾਬੰਦੀ ਕੀਤੀ ਗਈ ਸੀ ਅਤੇ ਪੁਲਿਸ ਟੀਮਾਂ ਵੱਲੋਂ ਹਰੇਕ ਵਾਹਨ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਟਰੱਕ (ਹਰਿਆਣਾ ਨੰਬਰ), ਚੰਡੀਗੜ੍ਹ ਵਾਲੇ ਪਾਸਿਓਂ ਆ ਰਿਹਾ ਸੀ ਜਿਸਨੂੰ ਰੋਕਿਆ ਗਿਆ ਅਤੇ ਚੈਕਿੰਗ ਕਰਨ ਤੇ, ਚੌਲਾਂ ਦੀਆਂ ਬੋਰੀਆਂ ਦੇ ਅੰਦਰ ਲੁਕੋ ਕੇ ਰੱਖੇ ਚੰਡੀਗੜ੍ਹ ਮਾਰਕਾ ਸ਼ਰਾਬ ਦੇ 500 ਬਕਸੇ ਬਰਾਮਦ ਹੋਏ। ਪਤਾ ਲੱਗਿਆ ਕਿ 201 ਬਾਕਸ ਇੰਪੀਰੀਅਲ ਬਲੂ ਵਿਸਕੀ ਦੇ ਸਨ ਅਤੇ 299 ਬਕਸੇ ਮੈਕਡਾਵਲ ਵਿਸਕੀ ਦੇ ਸਨ।” ਪੁਲਿਸ ਅਨੁਸਾਰ ਦੋਸ਼ੀ ਚੰਡੀਗੜ੍ਹ ਤੋਂ ਖਰੀਦ ਕੇ ਪੰਜਾਬ ਵਿਚ ਸ਼ਰਾਬ ਸਪਲਾਈ ਕਰਨ ਲਈ ਜਾ ਰਿਹਾ ਸੀ। ਟਰੱਕ ਨੂੰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਖਿਲਾਫ ਥਾਣਾ ਸਿਟੀ ਖਰੜ ਵਿਖੇ ਐਕਸਾਈਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ