ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਪੁੱਡਾ ਭਵਨ ਦੇ ਬਾਹਰ ਭੁੱਖ-ਹੜਤਾਲ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਮੁਲਾਜ਼ਮ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਪੁੱਡਾ ਭਵਨ ਦੇ ਬਾਹਰ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਪੁੱਡਾ ਜਰਨੈਲ ਸਿੰਘ ਅਤੇ ਜਰਨਲ ਸਕੱਤਰ ਸੀਸ਼ਨ ਕੁਮਾਰ ਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਸਬੰਧੀ ਬੀਤੀ 4 ਸਤੰਬਰ ਨੂੰ ਯੂਨੀਅਨ ਆਗੂਆਂ ਨੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕਰਕੇ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ’ਤੇ ਚਰਚਾ ਕੀਤੀ ਸੀ ਅਤੇ ਪੰਜ ਦਿਨ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇਕਰ 8 ਸਤੰਬਰ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਤਾਂ ਮੁਲਾਜ਼ਮ ਜਥੇਬੰਦੀ ਵੱਲੋਂ 9 ਸਤੰਬਰ ਤੋਂ ਪੁੱਡਾ ਭਵਨ ਦੇ ਬਾਹਰ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕੀਤੀ ਜਾਵੇਗੀ। ਅੱਜ ਪਹਿਲੇ ਦਿਨ ਜਵਾਲਾ ਰਾਮ, ਬੰਤ ਸਿੰਘ, ਰਾਮ ਅਧਾਰ ਰਾਏ ਅਤੇ ਪੂਰਨ ਸਿੰਘ ਭੁੱਖ ਹੜਤਾਲ ’ਤੇ ਬੈਠੇ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ ਆਗੂ ਸੀਸ਼ਨ ਕੁਮਾਰ ਅਤੇ ਜਸਪਾਲ ਸਿੰਘ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ 20 ਹਜ਼ਾਰ 743 ਰੁਪਏ ਤਨਖ਼ਾਹ ਮਿਲਦੀ ਸੀ ਪਰ ਸਰਕਾਰ ਨੇ ਹੁਣ ਤਨਖ਼ਾਹ ਵਿੱਚ ਕਟੌਤੀ ਕਰਕੇ 7500 ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਕਰਮਚਾਰੀਆਂ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਪਹਿਲਾਂ ਵਾਲੀ ਤਨਖ਼ਾਹ ਦਿੱਤੀ ਜਾਵੇ। ਇਸ ਤਰ੍ਹਾਂ ਸੁਪਰਵਾਈਜ਼ਰ ਕੈਟਾਗਰੀ ਨੂੰ ਟੈਕਨੀਕਲ ਮੰਨਦੇ ਹੋਏ ਟੈਕਨੀਸ਼ਨ ਦੀ ਤਨਖ਼ਾਹ ਅਤੇ ਸਕੱਤਰੇਤ ਭੱਤਾ ਦਿੱਤਾ ਜਾਵੇ। ਫੀਲਡ ਸਟਾਫ਼ ਦੇ 2012 ਵਿੱਚ ਬਣੇ ਹੋਏ ਡਰਾਫ਼ਟ ਰੂਲਾਂ ਨੂੰ ਲਾਗੂ ਕਰਕੇ ਬਣਦੀਆਂ ਤਰੱਕੀਆਂ ਜਿਵੇਂ ਕਿ ਮਾਲੀ ਨੂੰ ਹੈੱਡ ਮਾਲੀ, ਮਾਲੀ-ਕਮ-ਚੌਕੀਦਾਰ ਨੂੰ ਸੁਪਰਵਾਈਜ਼ਰ, ਪੰਪ ਅਪਰੇਟਰ, ਮੀਟਰ ਰੀਡਰ ਵਿੱਚ ਬਣਦੀ ਤਰੱਕੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਕਟਰਾਂ ਵਿੱਚ ਖਾਲੀ ਪਏ ਮਕਾਨਾਂ ਨੂੰ ਪੁੱਡਾ ਦੇ ਮੁਲਾਜ਼ਮਾਂ ਨੂੰ ਅਲਾਟ ਕੀਤੇ ਜਾਣ। 54 ਮੁਲਾਜ਼ਮਾਂ ਨੂੰ 4-9-14 ਸਾਲਾ ਪ੍ਰਵੀਨਤਾ ਤਰੱਕੀ ਦੇਣਾ, ਲੈਜਰ ਕੀਪਰ, ਮੀਟਰ ਰੀਡਰ ਨੂੰ ਰੈਗੂਲਰ ਮਿਤੀ ਤੋਂ ਪੱਦ-ਉਨਤ ਕਰਨਾ ਮੰਗਾਂ ’ਤੇ ਗੌਰ ਕੀਤੀ ਜਾਵੇ। ਧਰਨੇ ਵਿੱਚ ਕੁਲਦੀਪ ਸਿੰਘ ਧਨੋਆ, ਦਰਸ਼ਨ ਸਿੰਘ, ਅਤਰ ਸਿੰਘ, ਦਵਾਰਕਾ ਪ੍ਰਸ਼ਾਦ, ਕੁਲਦੀਪ ਸਿੰਘ, ਮਨਜੀਤ ਸਿੰਘ ਵੀ ਹਾਜ਼ਰ ਸਨ। ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਭੁੱਖ ਹੜਤਾਲ ਕੈਂਪਸ ਵਿੱਚ ਮੁਲਾਜ਼ਮਾਂ ਦੀ ਵੱਡੀ ਭੀੜ ਇਕੱਠੀ ਕਰਨ ਤੋਂ ਗੁਰੇਜ਼ ਕੀਤਾ ਗਿਆ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…