ਖੇਤੀ ਸਬੰਧੀ ਮਸ਼ੀਨਰੀ ਕਿਰਾਏ ’ਤੇ ਲੈਣ ਲਈ ਰੇਟ ਨਿਰਧਾਰਿਤ ਕੀਤੇ: ਡੀਸੀ ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਵਾਤਾਵਰਨ ਸੰਭਾਲ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਕਿਸਾਨੀ ਨੂੰ ਸਹੂਲਤ ਪ੍ਰਦਾਨ ਕਰਨ ਦੇ ਮਕਸਦ ਨਾਲ ਕਸਟਮ ਹਾਇਰਿੰਗ ਸੈਂਟਰਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਰਾਹੀਂ ਖੇਤੀ ਸਬੰਧੀ ਮਸ਼ੀਨਰੀ ਕਿਰਾਏ ’ਤੇ ਲੈਣ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਕਿਸਾਨਾਂ ਦੀ ਸਹੂਲਤ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਲਈ ਕੁੱਲ 30 ਕਸਟਮ ਹਾਇਰਿੰਗ ਸੈਂਟਰ ਹਨ। ਜਿਨ੍ਹਾਂ ਕੋਲੋਂ ਕਿਸਾਨ ਆਪਣੀ ਸਹੂਲਤ ਅਨੁਸਾਰ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਖੇਤ ਤਿਆਰ ਕਰਨ ਲਈ ਮਸ਼ੀਨਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ 67 ਸਹਿਕਾਰੀ ਸਭਾਵਾਂ ਕੋਲੋਂ ਵੀ ਪਰਾਲੀ ਪ੍ਰਬੰਧਾਂ ਲਈ ਮਸ਼ੀਨਾਂ ਕਿਰਾਏ ਤੇ ਲਈਆਂ ਜਾ ਸਕਦੀਆਂ ਹਨ।
ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਰੇਟ ਅਨੁਸਾਰ ਟਰੈਕਟਰ ਸਮੇਤ ਮਸ਼ੀਨਰੀ ਕਿਰਾਏ ’ਤੇ ਲੈਣ ਲਈ ਹੈਪੀ ਸੀਡਰ ਲਈ 1300 ਰੁਪਏ ਪ੍ਰਤੀ ਏਕੜ, ਦੋ ਫਲਾਂ ਵਾਲੇ ਉਲਟਾਵੇਂ ਹੱਲਾਂ ਲਈ 1200 ਰੁਪਏ, ਤਿੰਨ ਵਾਲੇ ਲਈ 1500 ਰੁਪਏ, ਮੁੱਢ ਵੱਢਣ ਵਾਲਾ ਰੀਪਰ 400 ਰੁਪਏ, ਮਲਚਰ 1200 ਰੁਪਏ, ਸਟਰਾਅ ਚੋਪਰ 1500 ਰੁਪਏ, ਜ਼ੀਰੋ ਟਿੱਲ ਡਰਿੱਲ 600 ਰੁਪਏ, ਸੁਪਰ ਸੀਡਰ 1600 ਤੋਂ 2000 ਰੁਪਏ ਪ੍ਰਤੀ ਏਕੜ ਨਿਰਧਾਰਿਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਟਰੈਕਟਰ ਤੋਂ ਬਿਨਾਂ ਖੇਤੀ ਸੰਦ ਕਿਰਾਏ ’ਤੇ ਲੈਣ ਲਈ ਹੈਪੀ ਸੀਡਰ ਅਤੇ ਦੋ ਫਲਾਂ ਵਾਲੇ ਉਲਟਾਵੇਂ ਹੱਲ 200 ਰੁਪਏ ਪ੍ਰਤੀ ਘੰਟਾ, ਮੁੱਢ ਵੱਢਣ ਲਈ ਰੀਪਰ 100 ਰੁਪਏ ਪ੍ਰਤੀ ਘੰਟਾ, ਮਲਚਰ 200 ਰੁਪਏ ਪਤੀ ਘੰਟਾ, ਸਟਰਾਅ ਚੌਪਰ 250 ਰੁਪਏ, ਜੀਰੋ ਟਿੱਲ ਡਰਿੱਲ 100 ਰੁਪਏ ਪ੍ਰਤੀ ਘੰਟਾ, ਸੁਪਰ ਸੀਡਰ 400 ਤੋਂ 500 ਰੁਪਏ ਪ੍ਰਤੀ ਘੰਟਾ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਖੇਤੀ ਸੰਦਾਂ ਨੂੰ ਕਿਰਾਏ ਉਪਰ ਲੈਣ ਬਾਰੇ ਰੇਟ ਨਿਰਧਾਰਿਤ ਕਰਨ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ।
ਜ਼ਿਕਰਯੋਗ ਹੈ ਕਿ ਜ਼ਿਲੇ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਖੋਲੇ ਗਏ ਖੇਤੀ ਸਰਵਿਸ ਸੈਂਟਰ ਵਿੱਚ 88, ਸਹਿਕਾਰੀ ਸਭਾਵਾਂ ਕੋਲ 300 ਮਸ਼ੀਨਾਂ ਹਨ, ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਿਸਾਨਾਂ ਕੋਲ 191 ਆਪਣੀਆਂ ਮਸ਼ੀਨਾਂ ਹਨ ਜੋ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਤੇ ਲਈਆ ਹਨ ਅਤੇ ਕਿਸਾਨਾਂ ਕੋਲ 4000 ਹੈਰੋ ਵੀ ਮੌਜੂਦ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…