ਮਿਸ਼ਨ ਫਤਿਹ: ਜ਼ਿਲ੍ਹਾ ਪ੍ਰਸ਼ਾਸਨ ਨੇ ਕਰੋਨਾ ਮਹਾਮਾਰੀ ਦੇ ਟੈਸਟਿੰਗ ਸੈਂਟਰਾਂ ਵਿੱਚ ਕੀਤਾ ਵਾਧਾ

3 ਵਿਸ਼ੇਸ਼ ਓਪਨ ਏਅਰ ਟੈਸਟਿੰਗ ਸੈਂਟਰਾਂ ਦਾ ਕੀਤਾ ਨਿਰਮਾਣ

ਸਪੋਰਟਸ ਸਟੇਡੀਅਮ ਸੈਕਟਰ-78 ਵਿੱਚ ਡਰਾਈਵ-ਥਰੂ ਟੈਸਟਿੰਗ ਦੀ ਸਹੂਲਤ ਉਪਲਬਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਡਰਾਈਵ ਥਰੂ ਟੈਸਟਿੰਗ ਇਕ ਬਹੁਤ ਹੀ ਆਸਾਨ ਅਤੇ ਭੈਅ ਮੁਕਤ ਟੈਸਟਿੰਗ ਸਹੂਲਤ ਹੈ। ਜਿਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ ਅਤੇ ਮਿਸ਼ਨ ਫਤਿਹ ਨੂੰ ਸਫ਼ਲ ਬਣਾਉਣ ਲਈ ਟੈੱਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੁਵਕ ਸੇਵਾਵਾਂ ਭਲਾਈ ਬੋਰਡ ਦੇ ਚੇਅਰਮੈਨ ਸੁਖਜਿੰਦਰ ਬਿੰਦਰਾ ਨੇ ਇਸ ਸਹੂਲਤ ਦੇ ਉਦਘਾਟਨ ਮੌਕੇ ਖ਼ੁਦ ਕੋਵਿਡ ਟੈੱਸਟ ਕਰਵਾਉਣ ਉਪਰੰਤ ਕੀਤਾ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ ਤਹਿਤ ਤਿੰਨ ਵਿਸ਼ੇਸ਼ ਓਪਨ ਏਅਰ ਟੈਸਟਿੰਗ ਸੈਂਟਰਾਂ ਅਤੇ ਡਰਾਈਵ-ਥਰੂ ਟੈਸਟਿੰਗ ਸਹੂਲਤ ਦੇ ਨਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਟੈਸਟਿੰਗ ਸੈਂਟਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਵੱਧ ਤੋਂ ਵੱਧ ਨਮੂਨੇ ਲੈਣ ਲਈ ਟੈਸਟਿੰਗ ਸਹੂਲਤਾਂ ਦੀ ਸਖ਼ਤ ਲੋੜ ਹੈ। ਇਸ ਲਈ ਜਾਂਚ ਕੇਂਦਰਾਂ ਵਿੱਚ ਵਾਧਾ ਕੀਤਾ ਹੈ। ਹਸਪਤਾਲਾਂ ਵਿੱਚ ਜਾਣ ਸਬੰਧੀ ਲੋਕਾਂ ਦੇ ਡਰ ਨੂੰ ਦੂਰ ਕਰਨ ਲਈ ਨਵੇਂ ਟੈਸਟਿੰਗ ਸੈਂਟਰ ਖੱੁਲ੍ਹੀ ਹਵਾਦਾਰ ਥਾਂਵਾਂ, ਮੈਦਾਨਾਂ ਅਤੇ ਸਟੇਡੀਅਮਾਂ ਵਿੱਚ ਸਥਾਪਿਤ ਕੀਤੇ ਗਏ ਹਨ।
ਡੀਸੀ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਅੰਦਰ ਹਰੇਕ ਸਬ-ਡਵੀਜ਼ਨ ਵਿੱਚ ਇਕ-ਇਕ ਓਪਨ ਏਅਰ ਟੈਸਟਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6, ਰਾਮ ਭਵਨ, ਦੁਸਹਿਰਾ ਗਰਾਊਂਡ ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ੍ਹ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੋਵਿਡ-19 ਦੇ ਸਰਕਾਰੀ ਟੈਸਟਿੰਗ ਸੈਂਟਰਾਂ ਦੀ ਕੁੱਲ ਗਿਣਤੀ 13 ਹੋ ਗਈ ਹੈ ਜਿਨ੍ਹਾਂ ਨੂੰ 16 ਪ੍ਰਾਈਵੇਟ ਟੈਸਟਿੰਗ ਕੇਂਦਰਾਂ ਅਤੇ 6 ਅਧਿਕਾਰਤ ਲੈਬਾਂ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ। ਗਮਾਡਾ ਦੇ ਖੇਡ ਕੰਪਲੈਕਸ ਸੈਕਟਰ-78 ਵਿੱਚ ਇੱਕ ਡਰਾਈਵ ਥਰੂ ਟੈਸਟਿੰਗ ਸਹੂਲਤ ਮੁਹੱਈਆ ਕੀਤੀ ਗਈ ਹੈ, ਜਿੱਥੇ ਕੋਈ ਵੀ ਵਿਅਕਤੀ ਆਪਣੇ ਵਾਹਨ ਰਾਹੀਂ ਟੈਸਟਿੰਗ ਸਥਾਨ ’ਤੇ ਪਹੁੰਚ ਸਕਦਾ ਹੈ। ਉਹ ਐਂਟਰੀ ਗੇਟ ਦੇ ਨੇੜੇ ਇੱਕ ਕਾਊਂਟਰ ’ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਆਪਣੇ ਵਾਹਨ ਤੋਂ ਉਤਰੇ ਬਿਨਾਂ ਨੱਕ ਜਾਂ ਗਲੇ ਤੋਂ ਸੈਂਪਲ ਦੇਣ ਲਈ ਸੈਂਪਲਿੰਗ ਕਾਊਂਟਰ ’ਤੇ ਜਾ ਸਕਦਾ ਹੈ। ਟੈਸਟਿੰਗ ਦੀ ਇਸ ਪ੍ਰਕਿਰਿਆ ਨੂੰ ਕਰੀਬ 5 ਮਿੰਟ ਲਗਦੇ ਹਨ ਅਤੇ ਟੈੱਸਟ ਦਾ ਨਤੀਜਾ ਫੋਨ ’ਤੇ ਇਕ ਸੰਦੇਸ਼ ਰਾਹੀਂ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਪੱਧਰੀ ਹਸਪਤਾਲ ਫੇਜ਼-6, ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ, ਸਰਕਾਰੀ ਹਸਪਤਾਲ ਡੇਰਾਬੱਸੀ, ਕਮਿਊਨਿਟੀ ਹੈਲਥ ਸੈਂਟਰ ਕੁਰਾਲੀ, ਸਰਕਾਰੀ ਹਸਪਤਾਲ ਖਰੜ, ਪ੍ਰਾਇਮਰੀ ਹੈਲਥ ਸੈਂਟਰ ਲਾਲੜੂ, ਪ੍ਰਾਇਮਰੀ ਹੈਲਥ ਸੈਂਟਰ ਢਕੌਲੀ, ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ, ਪ੍ਰਾਇਮਰੀ ਹੈਲਥ ਸੈਂਟਰ ਬਨੂੜ, ਖੇਡ ਕੰਪਲੈਕਸ ਸੈਕਟਰ-78, ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6, ਰਾਮ ਭਵਨ ਦੁਸ਼ਹਿਰਾ ਗਰਾਊਂਡ, ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ੍ਹ ਵਿੱਚ ਸਰਕਾਰੀ ਟੈਸਟਿੰਗ ਸੈਂਟਰਾਂ ਵਿੱਚ ਮੁਫ਼ਤ ਟੈੱਸਟ ਕੀਤੇ ਜਾਂਦੇ ਹਨ।
ਪ੍ਰਾਈਵੇਟ ਟੈਸਟਿੰਗ ਸੈਂਟਰਾਂ ਵਿੱਚ ਰੈਪਿਡ ਐਂਟੀਜੇਨ ਟੈੱਸਟ 700 ਰੁਪਏ ਅਤੇ ਆਰਟੀ-ਪੀਸੀਆਰ 2400 ਰੁਪਏ ਵਿੱਚ ਕੀਤਾ ਜਾਂਦਾ ਹੈ। ਜਿਨ੍ਹਾਂ ਵਿੱਚ ਨੋਬਲ ਡਾਇਗਨੋਸਟਿਕ ਸੈਂਟਰ, ਇੰਡਸ ਹਸਪਤਾਲ ਡੇਰਾਬੱਸੀ, ਮੇਹਰ ਹਸਪਤਾਲ, ਐਸਬੀਐਲ ਪੈਥੋਲੋਜੀ ਐਂਡ ਐਲਰਜੀ ਸੈਂਟਰ, ਮੈਕਸ ਹਸਪਤਾਲ, ਫੋਰਟਿਸ ਹਸਪਤਾਲ, ਏਸ ਹਾਰਟ ਹਸਪਤਾਲ, ਚੰਡੀਗੜ੍ਹ ਡਾਇਗਨੋਸਟਿਕ ਲੈਬ, ਅਮਰ ਹਸਪਤਾਲ, ਇੰਡਸ ਹਸਪਤਾਲ ਫੇਜ਼-1, ਇੰਡਸ ਹਸਪਤਾਲ ਫੇਜ਼-3ਬੀ2, ਸੋਹਾਣਾ ਹਸਪਤਾਲ, ਆਈਵੀਵਾਈ ਕ੍ਰੀਏਸ਼ਨ ਹਸਪਤਾਲ, ਆਈਵੀਵਾਈ ਹਸਪਤਾਲ, ਸ਼ੈਲਬੀ ਹਸਪਤਾਲ ਅਤੇ ਮਾਇਓ ਹਸਪਤਾਲ ਸ਼ਾਮਲ ਹਨ। ਜ਼ਿਲ੍ਹੇ ਵਿੱਚ ਰੈਪਿਡ ਐਂਟੀਜੇਨ ਟੈੱਸਟ 700 ਰੁਪਏ ਅਤੇ ਆਰਟੀ-ਪੀਸੀਆਰ 2400 ਰੁਪਏ ਵਿੱਚ ਕਰਨ ਵਾਲੀਆਂ ਲੈਬਾਂ ਵਿੱਚ ਐਸਆਰਐਲ ਲੈਬ, ਮੈਟਰੋ ਪੁਲੀਸ ਲੈਬ, ਲਾਲ ਪੈਥ ਲੈਬ, ਆਨਕਿਊਸਟ ਲੈਬ, ਪੋਲੋ ਲੈਬ ਅਤੇ ਅਤੁਲੀਆ ਲੈਬ ਸ਼ਾਮਲ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…