Share on Facebook Share on Twitter Share on Google+ Share on Pinterest Share on Linkedin ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਦਾਊਂ ਤੇ ਹੋਰਨਾਂ ਪਿੰਡਾਂ ਨੂੰ ਰਸਤਾ ਨਾ ਦੇਣ ’ਤੇ ਚੱਕਾ ਜਾਮ ਐਸਡੀਐਮ ਵੱਲੋਂ ਰਸਤਾ ਦੇਣ ਲਈ ਯੋਗ ਕਾਰਵਾਈ ਕਰਨ ਅਤੇ ਉਸਾਰੀ ਕੰਮ ਨੂੰ ਬੰਦ ਕਰਵਾਉਣ ਦਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਬਲੌਂਗੀ ਤੋਂ ਖਾਨਪੁਰ ਟੀ ਪੁਆਇੰਟ ਤੱਕ ਬਣਾਏ ਜਾ ਰਹੇ ਫਲਾਈਓਵਰ ਦੌਰਾਨ ਇਤਹਾਸਕ ਪਿੰਡ ਦਾਊਂ ਅਤੇ ਇਸ ਰੋਡ ਤੇ ਪੈਂਦੇ 25 ਪਿੰਡਾਂ ਨੂੰ ਜਾਣ ਲਈ ਰਸਤਾ ਨਾਂ ਦੇਣ ਤੇ ਅਜ ਗਰਾਮ ਪੰਚਾਇਤ ਦਾਊਂ ਵੱਲੋਂ ਕਰਤਾਰ ਸਿੰਘ ਸਰਭਾ ਨੌਜਵਾਨ ਕਲੱਬ ਦਾਊਂ ਦੇ ਸਹਿਯੋਗ ਨਾਲ ਗਰੀਨ ਇਨਕਲੇੇਵ ਕਲੋਨੀ ਦਾਊਂ ਦੇ ਮੌੜ ’ਤੇ ਧਰਨਾ ਲਾਇਆ ਅਤੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਪੁਲ ਦੇ ਦੋਵੇਂ ਪਾਸੇ ਚੱਕਾ ਜਾਮ ਕੀਤਾ ਗਿਆ। ਜਿਸ ਕਾਰਨ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ, ਪਿੰਡ ਬੱਲੋਮਾਜਰਾ ਦੇ ਸਰਪੰਚ ਜਸਵੀਰ ਸਿੰਘ ਜੱਸੀ, ਰਾਏਪੁਰ ਦੇ ਸਰਪੰਚ ਮੋਹਣ ਸਿੰਘ, ਜਗਦੀਸ ਪ੍ਰਸ਼ਾਦ ਸਰਪੰਚ ਬੜਮਾਜਰਾ ਕਲੋਨੀ, ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮਨਾਣਾ, ਦੋਧੀ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ ਅਤੇ ਸੇਵਾਮੁਕਤ ਮੁਲਾਜ਼ਮ ਆਗੂ ਹਰਬੰਸ ਸਿੰਘ ਬਾਗੜੀ ਨੇ ਆਪੋ ਆਪਣੇ ਪਿੰਡਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਧਰਨੇ ਵਾਲੀ ਥਾਂ ’ਤੇ ਪਹੁੰਚੇ ਖਰੜ ਦੇ ਐਸਡੀਐਮ ਹਿਮਾਂਸੂ ਜੈਨ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਗੱਲ ਕਰਕੇ ਰਸਤਾ ਦੇਣ ਲਈ ਪੈਰਵਾਈ ਕਰਨਗੇ। ਇਸ ਮੌਕੇ ਪਿੰਡ ਦੇ ਲੋਕਾਂ ਦੀ ਮੰਗ ਮੰਨਦੇ ਹੋਏ ਉਨ੍ਹਾਂ ਅਗਲੇ ਹੁਕਮਾਂ ਤੱਕ ਦਾਊਂ ਅੱਗੇ ਚਲ ਰਹੇ ਕੰਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਜਮੇਰ ਸਿੰਘ ਸਰਪੰਚ ਗਰਮਾ ਪੰਚਾਇਤ ਦਾਊ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਦੱਸਿਆ ਕਿ ਇਤਿਹਾਸਕ ਪਿੰਡ ਹੈ ਜਿੱਥੇ ਹਰ ਐਤਵਾਰ ਮੇਲਾ ਭਰਦਾ ਹੈ ਅਤੇ ਮਾਘੀ ਦੇ ਮੇਲੇ ਉੱਤੇ ਲੱਖਾਂ ਦਾ ਇਕੱਠ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਦਾਊਂ ਪਿੰਡ ਦੇ ਪਿੱਛੇ ਦਰਜਨਾਂ ਹੋਰ ਪਿੰਡ ਤੇ ਕਾਲੋਨੀਆਂ ਹਨ ਜਿਨ੍ਹਾਂ ਦੀ ਬਹੁਤੀ ਆਵਾਜਾਈ ਖਰੜ ਵੱਲ ਹੁੰਦੀ ਹੈ ਭਾਵੇਂ ਇਸ ਇਤਿਹਾਸਕ ਪਿੰਡ ਦੀ ਅਹਿਮੀਅਤ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਦੀ ਉੱਨਤ ਗਰਾਮ ਸਕੀਮ ਅਧੀਨ ਇਹ ਪਿੰਡ ਪਿਛਲੀ ਸਰਕਾਰ ਸਮੇਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਿਆ ਗਿਆ ਸੀ ਪ੍ਰੰਤੂ ਫਿਰ ਵੀ ਸਰਕਾਰਾਂ ਨੇ ਇਸ ਪਿੰਡ ਨਾਲ ਧੱਕਾ ਕਰਕੇ ਪਹਿਲੇ ਲੋਕਾਂ ਦੇ ਦਬਾਓ ਸਦਕਾ ਨਕਸ਼ੇ ਵਿੱਚ ਤਬਦੀਲੀ ਕਰਕੇ ਗਰੀਨ ਇਨਕਲੇਵ ਕਲੋਨੀ ਤੋਂ ਰਸਤਾ ਦੇਣ ਦੀ ਗੱਲ ਕਹੀ ਗਈ ਸੀ। ਹੁਣ ਅਚਾਨਕ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਰਸਤਾ ਨਹੀਂ ਦਿੱਤਾ ਗਿਆ। ਪਿੰਡ ਵਾਸੀਆਂ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰਰੇਮ ਸਿੰਘ ਚੰਦੂਮਾਜਰਾ ਅਤੇ ਬੀਜੀਪੇ ਦੇ ਬੁਲਾਰੇ ਅਰਵਿੰਦ ਮਿਤਲ ਪਾਸ ਰਸਤਾ ਦੇਣ ਦੀ ਗੁਹਾਰ ਲਗਾਈ ਗਈ ਸੀ, ਜਿਨ੍ਹਾਂ ਵੱਲੋਂ ਦਾਊਂ ਨੂੰ ਰਸਤਾ ਦੇਣ ਦੀ ਮੰਗ ਦਾ ਸਮਰਥਨ ਕੀਤਾ ਅਤੇ ਉਚਿੱਤ ਕਾਰਵਾਈ ਦਾ ਭਰੋਸ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਰਾਜੂ, ਕਰਮਜੀਤ ਸਿੰਘ ਸੋਨੂ, ਸੁਲੱਖਣ ਸਿੰਘ, ਮਾਸਟਰ ਹਰਬੰਸ ਸਿੰਘ, ਬਲਰਾਜ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਤੇਜਿੰਦਰ ਕੌਰ, ਗੁਰਦੀਪ ਸਿੰਘ, ਜਸਵੰਤ ਸਿੰਘ ਅਤੇ ਚਰਨਜੀਤ ਸਿੰਘ ਸਾਰੇ ਮੈਬਰ ਪੰਚਾਇਤ, ਆਮ ਆਦਮੀ ਪਾਰਟੀ ਦੇ ਆਗੂ ਗੁਰਤੇਜ ਸਿੰਘ ਪੰਨੂ, ਭਾਗ ਸਿੰਘ ਸਾਬਕਾ ਪੰਚ, ਕੰਵਰਦੀਪ ਸਿੰਘ ਬਾਗੜੀ, ਸਮੇਤ ਵੱਡੀ ਗਿਣਤੀ ਵਿੱਡ ਪਿੰਡ ਦਾਊਂ ਦੇ ਵਸਨੀਕ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ