ਪਿੰਡ ਮਨੌਲੀ ਵਿੱਚ ‘ਖੋਜਦੇ ਸਿਤਾਰੇ ਗੁਰਸਿੱਖ ਪਿਆਰੇ’ ਪ੍ਰੋਗਰਾਮ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਮਨੌਲੀ ਵਿੱਚ ਛੋਟੇ ਬੱਚਿਆਂ ਨੂੰ ਗੁਰਬਾਣੀ, ਗੁਰ ਇਤਿਹਾਸ ਅਤੇ ਸ਼ਬਦ ਗੁਰੂ ਨਾਲ ਜੋੜਨ ਲਈ ‘ਖੋਜਦੇ ਸਿਤਾਰੇ ਗੁਰਸਿੱਖ ਪਿਆਰੇ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਐਡੀਟਰ, ਹਰਿੰਦਰਜੀਤ ਸਿੰਘ ਹਰ (ਪੰਜਾਬੀ ਗਾਇਕ), ਸਾਬਕਾ ਕੌਂਸਲਰ ਗੁਰਨਾਮ ਸਿੰਘ ਬਿੰਦਰਾ ਨੇ ਦੱਸਿਆ ਕਿ ਛੇਵੀਂ ਪਾਤਸ਼ਾਹੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਸਰਪੰਚ ਜੋਰਾ ਸਿੰਘ ਬੈਦਵਾਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰੋਗਰਾਮ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਨਾਲ ਸਬੰਧਤ 51 ਸਵਾਲਾਂ ਦੀ ਪ੍ਰੀਖਿਆ ਲਈ ਗਈ ਅਤੇ ਅੰਕਾਂ ਦੇ ਅਧਾਰ ’ਤੇ ਪਹਿਲੇ ਪੰਜ ਸਥਾਨਾਂ ’ਤੇ ਆਉਣ ਵਾਲੇ ਬੱਚਿਆਂ ਨੂੰ ਦੂਜੇ ਪੜਾਅ ਵਿੱਚ ਸਿੱਧੇ ਵਾਰਤਾਲਾਪ ਰਾਹੀਂ ਪ੍ਰਸ਼ਨ ਪੁੱਛੇ ਗਏ। ਸੁਖਦੇਵ ਸਿੰਘ ਐਡੀਟਰ, ਸੁਖਜੀਤ ਸਿੰਘ ਮੁਹਾਲੀ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਗੁਰਸਿਮਰਤ ਕੌਰ ਨੇ ਪਹਿਲਾ, ਰਵਿੰਦਰ ਸਿੰਘ ਨੇ ਦੂਜਾ, ਸੁਮਨ ਰਾਣੀ ਨੇ ਤੀਜਾ, ਤਰਨਜੀਤ ਸਿੰਘ ਨੇ ਚੌਥਾ, ਜਤਿੰਦਰ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ। ਅਖੀਰ ਵਿੱਚ ਸਾਰੇ ਜੇਤੂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ, ਕੈਸ਼ੀਅਰ ਕੁਲਦੀਪ ਸਿੰਘ ਬੱਸੀ ਵਾਲਾ, ਲਖਵੀਰ ਸਿੰਘ, ਵਰਿੰਦਰਪਾਲ ਸਿੰਘ, ਅਮਰੀਕ ਸਿੰਘ, ਬਿੰਦਰ ਮਨੌਲੀ, ਹਰਜੀਤ ਸਿੰਘ, ਹਰਪਾਲ ਸਿੰਘ ਚੰਡੀਗੜ੍ਹ, ਅਸ਼ੋਕ ਬਾਲੀ, ਸਨਾ ਮਹਿੰਦੀ, ਗੁਰਮੀਤ ਕੌਰ, ਅਮੋਲ ਸੋਹਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…