Share on Facebook Share on Twitter Share on Google+ Share on Pinterest Share on Linkedin ਮੁਹਾਲੀ ਹਲਕੇ ਵਿੱਚ 16 ਨਵੰਬਰ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਸੁਧਾਈ ਮੁਹਿੰਮ: ਜਗਦੀਪ ਸਹਿਗਲ ਐਸਡੀਐਮ ਨੇ ਬੀਐਲਓਜ਼ ਨੂੰ ਵੋਟਾਂ ਦੀ ਸੁਧਾਈ ਲਈ ਵੰਡੀ ਲੋੜੀਂਦੀ ਸਮੱਗਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ: ਵਿਧਾਨ ਸਭਾ ਹਲਕਾ 053-ਐਸ.ਏ.ਐਸ ਨਗਰ ਵਿੱਚ ਵੋਟਾਂ ਦੀ ਸੁਧਾਈ 16 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਮੁਹਾਲੀ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਜਗਦੀਪ ਸਹਿਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਪ੍ਰਸਤਾਵਿਤ ਵੋਟਾਂ ਦੀ ਸੁਧਾਈ ਤੇ ਨਵੀਆਂ ਵੋਟਾਂ ਬਣਾਉਣ ਦੀ ਤਕਨੀਕੀ ਜਾਣਕਾਰੀ ਦਿੰਦਿਆਂ ਅਤੇ ਵੋਟਾਂ ਦੀ ਸੁਧਾਈ ਸਮੇਂ ਵਰਤੋਂ ਚ ਆਉਣ ਵਾਲੀ ਲੋੜੀਂਦੀ ਸਮੱਗਰੀ ਦੇ ਬੈਗ ਬੀਐਲਓਜ਼ (ਬੂਥ ਲੈਵਲ ਅਫ਼ਸਰ) ਨੂੰ ਵੰਡਣ ਮੌਕੇ ਦਿੱਤੀ। ਸ੍ਰੀ ਸਹਿਗਲ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਦੇ 234 ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਬੀ.ਐਲ.ਓਜ਼ ਵੱਲੋਂ ਵੋਟਾਂ ਦੀ ਸੁਧਾਈ ਦਾ ਕੰਮ 01.01. 2021 ਨੂੰ ਉਮਰ ਆਧਾਰ ਮੰਨ ਕੇ ਕੀਤੀ ਜਾਵੇਗੀ । ਜਿਨ੍ਹਾਂ ਦੀ ਉਮਰ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਉਹ ਆਪਣੀ ਨਵੀ ਵੋਟ ਬਣਵਾ ਜਾਂ ਸੁਧਾਈ ਕਰਵਾ ਸਕਦੇ ਹਨ। ਇਸ ਸਬੰਧੀ ਫਾਰਮ 16 ਨਵੰਬਰ ਤੋਂ 15 ਦਸਬੰਰ ਤੱਕ ਭਰੇ ਜਾਣਗੇ। ਨਵੀਂਆਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ 15 ਜਨਵਰੀ 2021 ਨੂੰ ਹੋਵੇਗੀ। ਇਸ ਤੋਂ ਇਲਾਵਾ ਆਨਲਾਈਨ ਵੀ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਉਤਸ਼ਾਹ ਨਾਲ ਆਪਣੀਆਂ ਵੋਟਾਂ ਬਣਾਉਣ ਲਈ ਅਗੇ ਆਉਣ ਅਤੇ ਚੋਣਾਂ ਸਮੇਂ ਆਪਣੀ ਵੋਟ ਪਾਉਣ ਦਾ ਇਸਤੇਮਾਲ ਨਿਡਰਤਾ ਅਤੇ ਨਿਰਪੱਖਤਾ ਨਾਲ ਕਰਨ। ਸ੍ਰੀ ਸਹਿਗਲ ਨੇ ਬੀਐਲਓਜ਼ ਨੂੰ ਕਿਹਾ ਕਿ ਵੋਟਾਂ ਦੀ ਸੁਧਾਈ, ਇਤਰਾਜ਼ ਵਾਲੀਆਂ ਵੋਟਾਂ ਜਾਂ ਫਿਰ ਸਵਰਗਵਾਸ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣ, ਨਵੀਂਆਂ ਵੋਟਾਂ ਬਣਾਉਣ ਸਮੇਂ ਪੂਰੀ ਪਾਰਦਰਸ਼ਤਾ ਬਣਾਈ ਜਾਵੇ। ਨਵੇਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਿਡਰਤਾ ਤੇ ਨਿਰਪੱਖਤਾ ਨਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕੇ ਚੋਣਾ ਸਮੇਂ ਵੋਟਾਂ ਪਾਉਣ ਦੀ ਪ੍ਰਕਿਰਿਆ ਨਾਲ ਹੀ ਲੋਕ ਤੰਤਰ ਦੀ ਜੜ੍ਹ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਚ ਇਸ ਸਮੇਂ 02 ਲੱਖ 24 ਹਜ਼ਾਰ 771 ਵੋਟਰ ਹਨ ਜਿਨ੍ਹਾਂ ਵਿੱਚ 01 ਲੱਖ 17 ਹਜ਼ਾਰ 596 ਮਰਦ ਵੋਟਰ ਅਤੇ 01 ਲੱਖ 07 ਹਜ਼ਾਰ 173 ਮਹਿਲਾ ਵੋਟਰ ਅਤੇ 02 ਹੋਰ ਵੋਟਰ ਹਨ। ਇਸ ਮੌਕੇ ਗੁਰਮੁੱਖ ਸਿੰਘ ਸਟੈਨੋ, ਅਵਤਾਰ ਸਿੰਘ ਸੁਪਰਵਾਇਜ਼ਰ, ਵਿਕਰਮ ਸਿੰਘ ਕਾਨੂੰਗੋ ਅਤੇ ਬੀਐਲਓਜ਼ ਮੌਜ਼ੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ