ਆਈਟੀ ਸਿਟੀ ਮੁਹਾਲੀ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾਵੇਗੀ: ਬਲਬੀਰ ਸਿੱਧੂ

ਮੁਹਾਲੀ ਨਗਰ ਨਿਗਮ ਨੂੰ ਡੇਢ ਕਰੋੜ ਦੀਆਂ ਸੀਵਰ ਸਕਸਨ-ਕਮ-ਜੇਟਿੰਗ ਮਸ਼ੀਨਾਂ ਸੌਂਪੀਆਂ

ਸਿਹਤ ਮੰਤਰੀ ਸਿੱਧੂ ਨੇ ਡੇਢ ਕਰੋੜ ਰੁਪਏ ਨਾਲ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਤੇ ਗਤੀਸ਼ੀਲ ਅਗਵਾਈ ਹੇਠ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਦੀ ਕਾਇਆਕਲਪ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਵਿੱਚ ਵਿਕਾਸ ਕਾਰਜ਼ਾਂ ਦੀ ਲੜੀ ਜਾਰੀ ਹੈ। ਵਿਕਾਸ ਨਾਲ ਐਸ.ਏ.ਐਸ ਨਗਰ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਇਸ ਸ਼ਹਿਰ ਦਾ ਨਾਮ ਦੁਨੀਆਂ ਦੇ ਗਿਣਤੀ ਦੇ ਸ਼ਹਿਰਾਂ ਵਿੱਚ ਆਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਦੇ ਵੱਖ ਵੱਖ ਸੈਕਟਰ/ਵਾਰਡਾਂ ਵਿੱਚ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਮੰਤਰੀ ਨੇ ਫੇਜ਼-5 ਦੀ ਮਾਰਕੀਟ ਵਿੱਚ ਜਾਮ ਹੋਏ ਸੀਵਰੇਜ ਨੂੰ ਖੋਲ੍ਹਣ ਲਈ 1 ਕਰੋੜ 45 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਸਿਵਰ ਸਕਸਨ-ਕਮ-ਜੇਟਿੰਗ ਮਸ਼ੀਨਾਂ ਨਗਰ ਨਿਗਮ ਨੂੰ ਸੌਂਪੀਆਂ। ਇਨ੍ਹਾਂ ਮਸ਼ੀਨਾਂ ਵਿੱਚ ਦੋ-ਸਿਵਰ ਸਕਸੱਨ-ਕਮ-ਜੇਟਿੰਗ ਮਸ਼ੀਨਾਂ, ਇਕ- ਮਿਨੀ ਸੁਪਰ ਸਕਸੱਨ ਮਸ਼ੀਨ ਅਤੇ ਇਕ-ਮਿਨੀ ਜੇਟਿੰਗ ਮਸ਼ੀਨ ਸ਼ਾਮਲ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਸ਼ਹਿਰ ਵਿੱਚ ਜਾਮ ਸੀਵਰ ਨੂੰ ਸਫ਼ਾਈ ਕਰਮਚਾਰੀ ਹੱਥੀ ਖੋਲ੍ਹਦੇ ਸਨ ਹੁਣ ਕਰਮਚਾਰੀਆਂ ਨੂੰ ਬੰਦ ਸੀਵਰ ਨੂੰ ਹੱਥੀ ਖੋਲ੍ਹਣ ਦੀ ਲੋੜ ਨਹੀਂ ਹੋਵੇਗੀ ਉਹ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਬੰਦ ਸੀਵਰ ਨੂੰ ਚਾਲੂ ਕਰ ਸਕਣਗੇ ਅਤੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਨਜ਼ਦੀਕ ਦੇ ਬੰਦ ਸੀਵਰ ਖੁਲ੍ਹਵਾਉਣ ਲਈ ਲੰਬੀ ਇੰਤਜ਼ਾਰ ਨਹੀਂ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸਫਾਈ ਵੱਲ ਪੂਰੀ ਤਵੱਜੋਂ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦਰਖਤਾਂ ਦੀ ਛੰਗਾਈ ਲਈ ਪਹਿਲਾਂ ਆਪਣੇ ਅਖਤਿਆਰੀ ਕੋਟੋ ਵਿੱਚੋਂ 35 ਲੱਖ ਰੁਪਏ ਦੀ ਲਾਗਤ ਨਾਲ ਖਰੀਦ ਕੀਤੀ ਮਸ਼ੀਨ ਨਗਰ ਨਿਗਮ ਨੂੰ ਭੇਟ ਕੀਤੀ ਸੀ ਅਤੇ ਹੁਣ ਨਗਰ ਨਿਗਮ ਵੱਲੋਂ ਹੋਰ 2 ਮਸ਼ੀਨਾਂ ਦਰਖੱਤਾਂ ਦੀ ਛੰਗਾਈ ਕਰਨ ਲਈ ਖਰੀਦ ਕੀਤੀਆਂ ਜਾ ਰਹੀਆਂ ਹਨ।
ਸਿੱਧੂ ਨੇ ਅੱਜ ਐਸ.ਏ.ਐਸ ਨਗਰ ਸ਼ਹਿਰ ਦੇ ਵੱਖ ਵੱਖ ਸੈਕਟਰਾਂ/ਵਾਰਡਾਂ ਵਿੱਚ 01 ਕਰੋੜ 50 ਲੱਖ 68 ਹਜ਼ਾਰ ਰੁਪਏ ਦੇ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਪੇਵਰ ਬਲਾਕ ਅਤੇ ਐਲ ਈ ਡੀ ਲਾਇਟਾਂ ਅਤੇ ਪਾਰਕਾਂ ਦੇ ਸੁੰਦਰੀ ਕਰਨ ਲਈ ਸੈਕਟਰ-70 ਚ ਐਸ.ਸੀ.ਐਲ ਇੰਪਲਾਈਜ਼ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਵਿਖੇ 14 ਲੱਖ 82 ਹਜ਼ਾਰ ਰੁਪਏ , ਆਈਵਰੀ ਟਾਵਰ ਵਿਖੇ 3 ਲੱਖ 63 ਹਜ਼ਾਰ ਰੁਪਏ, ਰਿਸ਼ੀ ਅਪਾਰਟਮੈਂਟ 29 ਲੱਖ 76 ਹਜ਼ਾਰ ਰੁਪਏ, ਸੈਕਟਰ -86 ਚ ਦਰਸ਼ਨ ਵਿਹਾਰ ਸੁਸਾਇਟੀ ਵਿਖੇ 25 ਲੱਖ 70 ਹਜ਼ਾਰ ਰੁਪਏ,ਯੂਨਾਇਟਡ ਕੋਅਪਰੇਟਿਵ ਸੁਸਾਇਟੀ ਵਿਖੇ 23 ਲੱਖ 96 ਹਜ਼ਾਰ ਰੁਪਏ, ਮੋਹਾਲੀ ਇੰਪਲਾਈਜ਼ ਕੋਆਪਰੇਟਿਵ ਸੁਸਾਇਟੀ ਵਿਖੇ 15 ਲੱਖ43 ਹਜ਼ਾਰ ਰੁਪਏ, ਸੈਕਟਰ 67 ਚ ਜਲਵਾਯੂ ਵਿਹਾਰ ਸੁਸਾਇਟੀ ਵਿਖੇ 5 ਲੱਖ 59 ਹਜ਼ਾਰ ਰੁਪਏ, ਦੰਗਾ ਪੀੜਤ ਕੋਅਪਰੇਟਿਵ ਸੁਸਾਇਟੀ ਵਿਖੇ 31 ਲੱਖ 79 ਹਜ਼ਾਰ ਰੁਪਏ ਦੇ ਕੀਤੇ ਜਾਣ ਵਾਲੇ ਵਿਕਾਸ ਕਾਰਜ ਸ਼ਾਮਲ ਹਨ।
ਸ. ਸਿੱਧੂ ਨੇ ਦੱਸਿਆ ਕਿ ਪਹਿਲਾਂ ਸੁਸਾਇਟੀਆਂ ਦਾ ਅੰਦਰੂਨੀ ਵਿਕਾਸ ਕਰਨ ਲਈ ਸਰਕਾਰੀ ਖਜ਼ਾਨੇ ਵਿੱਚ ਖਰਚ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਖੁਦ ਇਸ ਦੀ ਪੈਰਵਾਈ ਕੀਤੀ ਅਤੇ ਸੁਸਾਇਟੀਆਂ ਚ ਰਹਿਣ ਵਾਲਿਆਂ ਦੀ ਆਵਾਜ਼ ਬੁਲੰਦ ਕੀਤੀ ਕਿ ਜਦੋਂ ਇਥੇ ਰਹਿਣ ਵਾਲੇ ਹਰ ਤਰ੍ਹਾਂ ਦਾ ਟੈਕਸ ਸਰਕਾਰ ਨੂੰ ਅਦਾ ਕਰਦੇ ਹਨ ਫਿਰ ਇਨ੍ਹਾਂ ਸੁਸਾਇਟੀਆਂ ਚ ਰਹਿਣ ਵਾਲਿਆਂ ਦੀ ਸਹੂਲਤਾਂ ਲਈ ਵਿਕਾਸ ਕਾਰਜ ਸਰਕਾਰ ਕਿਉਂ ਨਹੀ ਕਰ ਸਕਦੀ । ਉਹ ਆਪਣੇ ਮਕਸਦ ਚ ਸਫਲ ਹੋਏ ਅਤੇ ਹੁਣ ਹਮੇਸ਼ਾਂ ਸੁਸਾਇਟੀਆਂ ਚ ਲੋੜੀਂਦੇ ਵਿਕਾਸ ਕਾਰਜ ਸਰਕਾਰੀ ਫੰਡ ਨਾਲ ਕੀਤੇ ਜਾਣਗੇ ।ਉਨ੍ਹਾਂ ਇਸ ਮੌਕੇ ਸਥਾਨਕ ਸਰਕਾਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਯੋਗ ਅਗਵਾਈ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪਾਏ ਮਤੇ ਪਾਸ ਹੋਏ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ , ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਸੁਰਿੰਦਰ ਰਾਜਪੂਤ, ਸੁਖਦੇਵ ਸਿੰਘ ਪਟਵਾਰੀ (ਸਾਰੇ ਸਾਬਕਾ ਕੌਸਲਰ), ਕਮਿਸ਼ਨਰ ਨਗਰ ਨਿਗਮ ਡਾਕਟਰ ਕਮਲ ਕੁਮਾਰ ਗਰਗ, ਮੁੱਖ ਇੰਜਨੀਅਰ ਸਥਾਨਕ ਸਰਕਾਰ ਵਿਭਾਗ ਮੁਕੇਸ਼ ਗਰਗ, ਐਕਸੀਨ ਹਰਪ੍ਰੀਤ ਸਿੰਘ, ਐਕਸੀਅ ਅਪਨੀਤ ਕੌਰ, ਸਹਾਇਕ ਕਮਿਸ਼ਨਰ ਸੁਰਜੀਤ ਸਿੰਘ, ਐਸ.ਡੀ.ਓ ਨੰਦਨ ਬਾਂਸਲ,ਬਲਜੀਤ ਕੌਰ,ਰੁਪਿੰਦਰ ਕੌਰ, ਬੂਟਾ ਸਿੰਘ, ਅਮਰੀਕ ਸਿੰਘ, ਪ੍ਰਿੰਸ, ਰਾਹੁਲ, ਸਚਿਨ ਰਾਜਦਾਦਾ, ਕਮਲਜੀਤ ਕੌਰ, ਹਰਪ੍ਰੀਤ ਮਲਹੋਤਰਾ, ਸੁਖਬੀਰ ਕੌਰ, ਅਤੁੱਲ ਤ੍ਰਿਪੇਸ, ਜਗਮੋਹਨ ਸ਼ਰਮਾ, ਸੁੱਚਾ ਸਿੰਘ ਕਲੌੜ, ਅੰਜੂਮ ਸੇਠੀ, ਪ੍ਰਮੋਦ ਮਿੱਤਰਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…