Share on Facebook Share on Twitter Share on Google+ Share on Pinterest Share on Linkedin ਫਲਿੱਪਕਾਰਡ ਕੰਪਨੀ ਦੇ ਡਿਲਿਵਰੀ ਬੁਆਏ ਨਾਲ ਠੱਗੀ ਦੇ ਮਾਮਲੇ ਵਿੱਚ 3 ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ: ਮੁਹਾਲੀ ਪੁਲੀਸ ਨੇ ਫਲਿੱਪ ਕਾਰਡ ਕੰਪਨੀ ਦੇ ਕਈ ਡਿਲਿਵਰੀ ਬੁਆਏ ਨਾਲ ਆਨਲਾਈਨ ਸ਼ਾਪਿੰਗ ਪਲੇਟਫ਼ਾਰਮ ’ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਨਵੀਨ ਕੁਮਾਰ ਵਾਸੀ ਪਿੰਡ ਦਰੀਆਪੁਰ, ਅਜੇ ਪੋਖਰ, ਨਿਸ਼ਾਂਤ ਨਾਰੰਗ, ਦੋਵੇਂ ਵਾਸੀ ਫਤਿਹਾਬਾਦ (ਹਰਿਆਣਾ) ਅਤੇ ਵਜੋਂ ਹੋਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਅਵਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਇੱਥੋਂ ਦੇ ਉਦਯੋਗਿਕ ਏਰੀਆ ਫੇਜ਼-7 ਨੇੜਿਓਂ ਕਾਬੂ ਕੀਤਾ ਗਿਆ ਹੈ। ਉਕਤ ਮੁਹਾਲੀ ਤੋਂ ਸੰਨੀ ਐਕਨਲੇਵ ਜਾ ਰਹੇ ਸੀ। ਥਾਣਾ ਮੁਖੀ ਨੇ ਦੱਸਿਆ ਕਿ ਵਾਹਨ ਦੀ ਚੈਕਿੰਗ ਦੌਰਾਨ ਪੁਲੀਸ ਨੇ ਉਕਤ ਵਿਅਕਤੀਆਂ ਦੇ ਕਬਜ਼ੇ ’ਚੋਂ 9 ਐਪਲ ਏਅਰਪੌਡ, ਇਕ ਡੌਂਗਲ, 54 ਜਾਅਲੀ ਸਿਮ ਕਾਰਡ, ਚਾਰ ਸਾਬਣਾਂ, ਤਿੰਨ ਘੜੀਆਂ ਅਤੇ ਫਲਿੱਪਕਾਰਡ ਦੇ ਚਾਰ ਸੀਲ ਪਾਰਸਲ ਅਤੇ ਕੁੱਝ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਫਲਿੱਪਕਾਰਡ ਕੰਪਨੀ ਤੋਂ ਐਪਲ ਆਈਪੈਡ ਅਤੇ ਆਈਫੋਨਜ਼ ਦੇ ਆਨਲਾਈਨ ਆਰਡਰ ’ਤੇ ਮੰਗਵਾਉਂਦੇ ਸਨ ਅਤੇ ਜਾਅਲੀ ਐਡਰੈੱਸ ਅਤੇ ਨਕਲੀ ਸਿਮ ਕਾਰਡਾਂ ਦਾ ਫੋਨ ਨੰਬਰ ਮੁਹੱਈਆ ਕਰਵਾਉਂਦੇ ਸਨ। ਡਿਲੀਵਰੀ ਬੁਆਏ ਦਾ ਫੋਨ ਆਉਣ ’ਤੇ ਉਹ ਉਸ ਨੂੰ ਕਿਸੇ ਖੁੱਲ੍ਹੀ ਥਾਂ ’ਤੇ ਬੁਲਾਉਂਦੇ ਸਨ ਅਤੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਬੜੀ ਚਲਾਕੀ ਨਾਲ ਪਾਰਸਲ ’ਚੋਂ ਅਸਲ ਆਈਟਮ ਨੂੰ ਬਦਲ ਦਿੰਦੇ ਸਨ ਅਤੇ ਨਕਲੀ ਸਮਾਨ ਨੂੰ ਦੁਬਾਰਾ ਸੀਲ ਕਰ ਕੇ ਵਾਪਸ ਮੋੜ ਦਿੰਦੇ ਸੀ। ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਅਵਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਇਸ ਤੋਂ ਪਹਿਲਾਂ ਦਿੱਲੀ ਅਤੇ ਸੋਨੀਪਤ ਦੇ ਇਲਾਕਿਆਂ ਵਿੱਚ ਕਈ ਵਿਅਕਤੀਆਂ ਨਾਲ ਅਜਿਹੀ ਧੋਖਾਧੜੀ ਕਰ ਚੁੱਕੇ ਹਨ। ਉਹ 15 ਕੁ ਦਿਨ ਪਹਿਲਾਂ ਟਰਾਈਸਿਟੀ ਵਿੱਚ ਆਏ ਸਨ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ