ਸਾਢੇ 7 ਸਾਲਾਂ ਬੱਚੀ ਦੀ ਛੱਪੜ ਵਿੱਚ ਡੁੱਬਣ ਨਾਲ ਮੌਤ

ਮੁਹਾਲੀ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਤੋਂ ਗੋਤਾਖ਼ੋਰਾਂ ਨੂੰ ਬੁਲਾਇਆ

ਬਚਾਅ ਟੀਮਾਂ ਨੂੰ ਸੁਖਾਲਾ ਰਸਤਾ ਮੁਹੱਈਆ ਕਰਵਾਇਆ

ਮੁੱਖ ਮੰਤਰੀ ਵੱਲੋਂ ਮ੍ਰਿਤਕ ਬੱਚੀ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਐਕਸ ਗੇ੍ਰਸ਼ੀਆ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਅੱਜ ਇੱਥੇ ਵਾਪਰੀ ਇੱਕ ਮੰਦਭਾਗੀ ਘਟਨਾ ਵਿੱਚ ਪਿੰਡ ਹਸਨਪੁਰ (ਖਰੜ) ਦੀ ਰਹਿਣ ਵਾਲੀ ਸਾਢੇ ਸੱਤ ਸਾਲ ਦੀ ਬੱਚੀ ਹਰਮਨ ਕੌਰ ਦੀ ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਮੌਤ ਹੋ ਗਈ।
ਪਿੰਡ ਵਾਸੀਆਂ ਅਨੁਸਾਰ ਉਕਤ ਬੱਚੀ ਸਾਈਕਲ ਚਲਾਉਣਾ ਸਿੱਖ ਰਹੀ ਸੀ ਅਤੇ ਇਸ ਪ੍ਰਕਿਰਿਆ ਵਿੱਚ ਆਪਣਾ ਕੰਟਰੋਲ ਗੁਆਉਣ ਨਾਲ ਦੁਪਹਿਰ 3:15 ਵਜੇ ਦੇ ਕਰੀਬ ਛੱਪੜ ਵਿੱਚ ਡਿੱਗ ਗਈ। ਪਿੰਡ ਦੀ ਇੱਕ ਲੜਕੀ ਨੇ ਕਾਲਜ ਤੋਂ ਪਰਤਦਿਆਂ ਇਸ ਘਟਨਾ ਨੂੰ ਵੇਖਿਆ।ਉਸ ਲੜਕੀ ਨੇ ਮਦਦ ਲਈ ਰੌਲਾ ਪਾਇਆ ਅਤੇ ਪਿੰਡ ਵਾਸੀ 5 ਤੋਂ 7 ਮਿੰਟ ਵਿੱਚ ਘਟਨਾ ਸਥਾਨ `ਤੇ ਪਹੁੰਚ ਗਏ। ਪੁਲਿਸ ਨੂੰ ਇਸ ਘਟਨਾ ਬਾਰੇ ਦੁਪਹਿਰ 3:35 ਵਜੇ ਦੇ ਕਰੀਬ ਫੋਨ ਆਇਆ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਉਪ ਮੰਡਲ ਮੈਜਿਸਟਰੇਟ ਹਿਮਾਂਸ਼ੂ ਜੈਨ ਸਮੇਤ ਮੌਕੇ `ਤੇ ਪਹੁੰਚ ਗਏ।
ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਮੋਰਿੰਡਾ ਅਤੇ ਹੋਰ ਨੇੜਲੇ ਪਿੰਡਾਂ ਤੋਂ ਗੋਤਾਖੋਰ ਬੁਲਾਏ ਗਏ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਛੱਪੜ `ਚੋਂ ਪਾਣੀ ਕੱਢਣ ਲਈ ਮੋਟਰ ਪੰਪ ਲਗਾਇਆ ਗਿਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਟੀਮ ਨੂੰ ਵੀ ਸਹਾਇਤਾ ਲਈ ਬੁਲਾਇਆ ਗਿਆ। ਬਚਾਅ ਟੀਮਾਂ ਦੇ ਆਉਣ-ਜਾਣ ਲਈ ਸੁਖਾਲਾ ਰਸਤਾ ਮੁਹੱਈਆ ਕਰਵਾਇਆ ਗਿਆ।
ਗੋਤਾਖ਼ੋਰਾਂ ਨੇ ਸ਼ਾਮ 5 ਵਜੇ ਦੇ ਕਰੀਬ ਬੱਚੀ ਨੂੰ ਛੱਪੜ ਵਿੱਚੋਂ ਕੱਢ ਲਿਆ ਅਤੇ ਤੁਰੰਤ ਉਸਨੂੰ ਸਿਵਲ ਹਸਪਤਾਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਡੀਸੀ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਨੇ ਮ੍ਰਿਤਕ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਐਕਸ ਗਰੇਸ਼ੀਆ ਦਾ ਐਲਾਨ ਕੀਤਾ ਹੈ।
ਬਣਦੀ ਕਾਰਵਾਈ ਤੋਂ ਬਾਅਦ ਬੱਚੀ ਦੀ ਲਾਸ਼ ਸਵੇਰੇ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗੀ।
ਇਸ ਘਟਨਾ ਵਿੱਚ ਮਰਨ ਵਾਲੀ ਬੱਚੀ ਹਰਮਨ, ਬਾਰਾਮੂਲਾ ਨੇੜੇ ਤਾਇਨਾਤ ਭਾਰਤੀ ਫੌਜ ਦੇ ਜਵਾਨ ਰਵਿੰਦਰ ਸਿੰਘ ਦੀ ਧੀ ਸੀ। ਉਸਦੀ ਮਾਂ ਇੱਕ ਘਰੇਲੂ ਇਸਤਰੀ ਹੈ ਜਿਸਦੇ ਤਿੰਨ ਬੱਚੇ, ਦੋ ਲੜਕੀਆਂ ਅਤੇ ਇਕ ਲੜਕਾ ਹਨ।

  • 7 year old girl drowns in pond

    7 year old girl drowns in pond Administration calls swimmers from nearby villages; provide…
Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…