Share on Facebook Share on Twitter Share on Google+ Share on Pinterest Share on Linkedin ਵਰਲਡ ਪੰਜਾਬੀ ਚੈਨਲ ਦਾ ਨਵਾਂ ਸ਼ੋਅ ‘ਵਿਚਲੀ ਗੱਲ’ 21 ਨਵੰਬਰ ਤੋਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ: ਵਰਲਡ ਪੰਜਾਬੀ ਚੈਨਲ ਵੱਲੋਂ ਨਵਾਂ ਸ਼ੋਅ ‘ਵਿਚਲੀ ਗੱਲ‘ 21 ਨਵੰਬਰ ਤੋਂ ਸ਼ੁਰੂ ਹੋਵੇਗਾ। ‘ਛਣਕਾਟ’ ਵਿੱਚ ਰੰਗ ਬੰਨਣ ਵਾਲੇ ਬਾਲ ਮੁਕੰਦ ਸ਼ਰਮਾ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ। ਅੱਜ ਇੱਥੇ ਚੈਨਲ ਦੇ ਪ੍ਰਬੰਧਕ ਰਣਵੀਰ ਸੰਧੂ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਨਵੇਂ ਸ਼ੋਅ ਵਿੱਚ ਬਾਲ ਮੁਕੰਦ ਸ਼ਰਮਾ ਅਜੋਕੀ ਸਿਆਸਤ ਨੂੰ ਮਜ਼ਾਹੀਆ ਤੜਕਾ ਲਗਾ ਕੇ ਪੇਸ਼ ਕਰਨਗੇ। ਕੈਨੇਡਾ ਵਿੱਚ ਇਸ ਸ਼ੋਅ ਨੂੰ ਗੁਰਿੰਦਰ ਭੱਟੀ ਅਤੇ ਪੁਨੀਤ ਖੰਨਾ ਰਿਲੀਜ਼ ਕਰਨਗੇ। ਸਮਾਚਾਰ ਸੰਪਾਦਕ ਰਿਤੇਸ਼ ਲੱਖੀ ਨੇ ਦੱਸਿਆ ਕਿ ਇਹ ਹਫ਼ਤਾਵਾਰੀ ਪ੍ਰੋਗਰਾਮ ਹੋਵੇਗਾ ਜੋ ਹਫ਼ਤੇ ਭਰ ਦੀਆਂ ਸਿਆਸੀ ਪੈੜਾਂ ਦੀ ਪੈੜ ਨੱਪੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਵਰਲਡ ਪੰਜਾਬੀ ਚੈਨਲ ਅਮਰੀਕਾ ਤੇ ਕੈਨੇਡਾ ਵਿੱਚ ਚੱਲਣ ਵਾਲਾ ਕਾਫੀ ਪਾਪੂਲਰ ਚੈਨਲ ਹੈ। ਜਿਸ ਦਾ ਵੱਡਾ ਦਾਇਰਾ ਭਾਰਤ ਵਿੱਚ ਵੀ ਹੈ। ਸਕਰਿੱਪਟ ਲੇਖਕ ਰਸ਼ਪਾਲ ਪਾਲੀ ਨੇ ਦਾਅਵੇ ਨਾਲ ਕਿਹਾ ਕਿ ਇਹ ਨਵਾਂ ਸ਼ੋਅ ਦਰਸ਼ਕਾਂ ਨੂੰ ‘ਛਣਕਾਟੇ’ ਦੀ ਯਾਦ ਤਾਜ਼ਾ ਕਰਾ ਦੇਵੇਗਾ। ਪੇਸ਼ਕਰਤਾ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਨਵੇਂ ਸ਼ੋਅ ਵਿੱਚ ਦੇਸ਼ ਵਿਦੇਸ਼ ਤੇ ਪੰਜਾਬ ਦੀ ਸਿਆਸਤ ਨਾਲ ਜੁੜੀ ਹਰ ਗਤੀਵਿਧੀ ਨਵੇਂ ਰੰਗਾਂ ਵਿੱਚ ਦਿਖੇਗੀ। ਉਨ੍ਹਾਂ ਦੱਸਿਆ ਕਿ ਇਸ ਨਵੇਂ ਸ਼ੋਅ ਵਿੱਚ ਜਿੱਥੇ ਸਿਆਸਤਦਾਨਾਂ ਦੇ ਮਖੌਟੇ ਉਤਰਨਗੇ, ਉੱਥੇ ਦਰਸ਼ਕਾਂ ਲਈ ਮਨੋਰੰਜਨ ਭਰਪੂਰ ਵੀ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ