ਪੰਜਾਬ ਸਰਕਾਰ ਵਲੋਂ 5 ਆਯੁਰਵੇਦਾ ਹਸਪਤਾਲਾਂ ਲਈ 32 ਉਮੀਦਵਾਰ ਭਰਤੀ

ਚੰਡੀਗੜ, 4 ਦਸੰਬਰ:
ਸੂਬੇ ਭਰ ਵਿੱਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਆਯੂਸ਼ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਸ਼ੁੱਕਰਵਾਰ ਨੂੰ ਕੌਮੀ ਸਿਹਤ ਮਿਸ਼ਨ ਤਹਿਤ 5 ਆਯੁਰਵੈਦ ਹਸਪਤਾਲਾਂ ਲਈ 32 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5 ਸਰਕਾਰੀ ਆਯੁਰਵੈਦ ਹਸਪਤਾਲਾਂ ਲਈ 16 ਆਯੁਰਵੈਦਿਕ ਮੈਡੀਕਲ ਅਧਿਕਾਰੀ, 8 ਉਪਵੈਦ, 5 ਮਸਾਜ਼ਰ, 2 ਕਸ਼ਾਰਸੂਤਰ ਅਟੈਂਡੈਂਟ ਅਤੇ 1 ਇਸਤਰੀ ਰੋਗ ਅਟੈਂਡੈਂਟ ਭਰਤੀ ਕੀਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਯੁਰਵੈਦਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਲਈ ਪੰਜਾਬ ਵਿੱਚ 137 ਆਯੁਰਵੈਦਾ ਹੈਲਥ ਐਂਡ ਵੈਲਨੈੱਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਮੁਹਾਲੀ ਅਤੇ ਮੋਗਾ ਵਿਚ 50 ਬੈੱਡਾਂ ਦੀ ਸਮਰੱਥਾ ਵਾਲੇ 2 ਆਯੁਰਵੈਦ ਹਸਪਤਾਲਾਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ।
ਇਸ ਮੌਕੇ ਡਾਇਰੈਕਟਰ, ਆਯੁਰਵੇਦਾ ਡਾ. ਪੂਨਮ ਵਸੀਸ਼ਟ, ਸਿਹਤ ਮੰਤਰੀ ਦੇ ਓਐਸਡੀ ਸ੍ਰੀ ਬਲਵਿੰਦਰ ਸਿੰਘ, ਆਯੁਰਵੈਦ ਮੈਡੀਕਲ ਅਫ਼ਸਰ ਸ੍ਰੀ ਰਾਜੀਵ ਮਹਿਤਾ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…