Share on Facebook Share on Twitter Share on Google+ Share on Pinterest Share on Linkedin ਕਿਸਾਨਾਂ ਦੇ ਧਰਨੇ ਵਿੱਚ ਦਿੱਲੀ ਪੁੱਜਾ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੈਂਬਰਾਂ ਦਾ ਜਥਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ: ਅੰਤਰਰਾਸ਼ਟਰੀ ਪੁਆਧੀ ਮੰਚ ਦਾ ਇਕ ਵਫ਼ਦ ਅੱਜ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਵਫ਼ਦ ਵਿੱਚ ਹਰਦੀਪ ਸਿੰਘ ਬਠਲਾਣਾ, ਜਸਵਿੰਦਰ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਹੋਰ ਪੁਆਧੀ ਅਹੁਦੇਦਾਰ ਤੇ ਮੈਂਬਰ ਸ਼ਾਮਲ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਕਿਸਾਨਾਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ ਨੌ ਸੋਧਾਂ ਕਰਨ ਲਈ ਤਿਆਰ ਹੋ ਚੁੱਕੀ ਹੈ ਤਾਂ ਇਨ੍ਹਾਂ ਬਿੱਲਾਂ ਵਿੱਚ ਕੀ ਬਚ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਹੀ ਰੱਦ ਕਰਨੇ ਬਣਦੇ ਹਨ ਦਿੱਲੀ ਵਿਖੇ ਪੰਜਾਬ ਤੋਂ ਜੋ ਕਿਸਾਨ ਧਰਨਾ ਦੇਣ ਲਈ ਪਹੁੰਚੇ ਹੋਏ ਹਨ। ਉਨ੍ਹਾਂ ਵਿੱਚ ਅੱਜ ਖਰੜ ਬਲਾਕ ਤੋਂ ਜਸਪਾਲ ਸਿੰਘ ਨਿਆਮੀਆਂ ਦੀ ਅਗਵਾਈ ਵਾਲੇ ਜਥੇ ਨੇ ਬੀਬੀ ਲਾਂਡਰਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮਾਜਰੀ ਬਲਾਕ ਤੇ ਕਿਸਾਨਾਂ ਦੇ ਜਥੇ ਨਾਲ ਮੁਲਾਕਾਤ ਕੀਤੀ ਗੲ॥ ਇਸ ਮੌਕੇ ਗੁਰਦੁਆਰਾ ਰਤਵਾੜਾ ਦੇ ਮੁੱਖ ਸਕੱਤਰ ਬਾਬਾ ਸੁਖਵਿੰਦਰ ਸਿੰਘ, ਡੇਰਾਬਸੀ ਬਲਾਕ ਦੇ ਕਿਸਾਨਾਂ ਵੱਲੋਂ ਜਥੇਦਾਰ ਰਾਜਿੰਦਰ ਸਿੰਘ ਈਸਾਪੁਰ, ਮੋਰਿੰਡਾ ਬਲਾਕ ਤੋਂ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਬੀਬੀ ਲਾਂਡਰਾਂ ਦਾ ਸਵਾਗਤ ਕੀਤਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਉਚੇਚੇ ਤੌਰ ’ਤੇ ਪੁਆਧੀ ਮੰਚ ਦੇ ਇਸ ਵਫ਼ਦ ਨੂੰ ਮਿਲੇ ਵਫ਼ਦ ਨੇ 12 ਕਿੱਲੋਮੀਟਰ ਲੰਮੇ ਫਾਸਲੇ ਵਿੱਚ ਬੈਠੇ ਹੋਏ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਸਮੱਸਿਆਵਾਂ ਵੀ ਪੁੱਛੀਆਂ। ਬੀਬੀ ਲਾਂਡਰਾਂ ਨੇ ਇਸ ਮੌਕੇ ਤਸੱਲੀ ਪ੍ਰਗਟ ਕੀਤੀ ਕਿ ਪੁਆਧ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇੱਥੇ ਇਹ ਗੱਲ ਖਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਪ੍ਰਮੁੱਖ ਅਹੁਦੇਦਾਰ ਅਤੇ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਪਹਿਲੇ ਦਿਨ ਤੋਂ ਹੀ ਉਥੇ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਗਏ ਹੋਏ ਹਨ ਅਤੇ ਉਨ੍ਹਾਂ ਨੇ ਬੜਾ ਵੱਡਾ ਲੰਗਰ ਲਗਾਇਆ ਹੋਇਆ ਹੈ। ਜਦੋਂ ਪਰਮਦੀਪ ਬੈਦਵਾਨ ਨੂੰ ਪੁੱਛਿਆ ਗਿਆ ਕਿ ਲੰਗਰ ਲਈ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਜੋ ਰਾਸ਼ਨ ਉਹ ਮਟੌਰ ਜਾਂ ਮੁਹਾਲੀ ਤੋਂ ਲੈ ਕੇ ਆਏ ਸਨ ਉਹ ਉਵੇਂ ਦਾ ਉਵੇਂ ਹੀ ਟਰਾਲੀਆਂ ਵਿੱਚ ਬੰਦ ਪਿਆ ਹੈ ਇਹ ਤਾਂ ਹਰਿਆਣੇ ਦੇ ਕਿਸਾਨ ਰੋਜ਼ਾਨਾ ਰਾਸ਼ਨ ਸਬਜ਼ੀਆਂ ਦੁੱਧ ਪਨੀਰ ਬਦਾਮ ਲੱਸੀ ਫਲ ਫਰੂਟ ਹੋਰ ਅਜਿਹੀਆਂ ਰਾਸ਼ਨ ਦੀਆਂ ਚੀਜਾਂ ਪੁਚਾ ਕੇ ਜਾਂਦੇ ਹਨ ਜਿਨ੍ਹਾਂ ਨਾਲ ਖੁੱਲ੍ਹਾ ਲੰਗਰ ਚਲਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ