ਸੀਜੀਸੀ ਕਾਲਜ ਝੰਜੇੜੀ ਵਿੱਚ ਯੂਥ ਲੀਡਰਸ਼ਿਪ ਫੋਰਮ ਦਾ ਆਯੋਜਨ

ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨਾਲ ਕੀਤੇ ਤਜਰਬੇ ਸਾਂਝੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿੱਚ ਯੂਥ ਲੀਡਰਸ਼ਿਪ ਫੋਰਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੌਮਾਂਤਰੀ ਪੱਧਰ ਦੀਆਂ ਮਸ਼ਹੂਰ ਹਸਤੀਆਂ ਨੇ ਵਿਦਿਆਰਥੀਆਂ ਨਾਲ ਆਪਣੀ ਸਫ਼ਰ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਆਉਣ ਵਾਲੀਆਂ ਅੌਕੜਾਂ ਅਤੇ ਉਨ੍ਹਾਂ ਦੇ ਹੱਲ ਦੇ ਤਰੀਕੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਜਾਣਕਾਰੀ ਭਰਪੂਰ ਸੈਮੀਨਾਰ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂ-ਬਰੂ ਕਰਨਾ ਸੀ। ਜਿਸ ਨਾਲ ਉਹ ਭਵਿੱਖ ਵਿੱਚ ਇਕ ਸਫਲ ਹਸਤੀ ਵਜੋਂ ਜਾਣੇ ਜਾਣ। ਹਾਲਾਂਕਿ ਕੋਵਿਡ ਦੇ ਚੱਲਦਿਆਂ ਇਸ ਅੰਤਰਰਾਸ਼ਟਰੀ ਸੈਮੀਨਾਰ ਨੂੰ ਯੂਥ ਲੀਡਰਸ਼ਿਪ ਫੋਰਮ ਨੂੰ ਫੇਸ ਬੁੱਕ, ਯੂ ਟਿਊਬ, ਇੰਸਟਾਗ੍ਰਾਮ, ਜ਼ੂਮ ਜਿਹੇ ਪਲੇਟਫ਼ਾਰਮਾਂ ਤੇ ਇਕੋ ਸਮੇਂ ਤੇ ਵਿਖਾਇਆ ਗਿਆ। ਇਸ ਵਿੱਚ ਕਰੀਬ ਦੋ ਹਜ਼ਾਰ ਵਿਦਿਆਰਥੀਆਂ ਨੇ ਵੱਡੇ ਪੱਧਰ ਤੇ ਹਿੱਸਾ ਲੈਦੇ ਹੋਏ ਅਹਿਮ ਪ੍ਰੈਕਟੀਕਲ ਜਾਣਕਾਰੀ ਹਾਸਲ ਕੀਤੀ।
ਇਸ ਆਨਲਾਈਨ ਫੋਰਮ ਵਿੱਚ ਸਿੱਖਿਆਂ ਜਗਤ ਤੋਂ ਅਮਰੀਕਾ ਦੇ ਇੰਟਰਨੈਸ਼ਨਲ ਸਕੂਲ ਆਫ਼ ਬਿਜ਼ਨੈੱਸ ਅਮਰੀਕਾ ਦੇ ਸੀਨੀਅਰ ਪ੍ਰੋਫੈਸਰ ਡਾ. ਆਲਡੋ, ਮੀਡੀਆ ਜਗਤ ਤੋਂ ਏਬੀਪੀ ਦੀ ਹੋਸਟ ਅਤੇ ਬਿਗ ਬੋਸ-13 ਦੀ ਪ੍ਰਤਿਭਾਗੀ ਸ਼ਿਫਾਲੀ ਬੱਗਾ, ਫਿਲਮ ਜਗਤ ਤੋਂ ਐਮਟੀਵੀ ਰੋਡਿਜ਼ ਅਤੇ ਐਮਟੀਵੀ ਸਪਿਲਵਿਲਾ ਦੇ ਸੀਨੀਅਰ ਡਾਇਰੈਕਟਰ ਸਾਗਰ ਮੋਰੇ, ਮਸ਼ਹੂਰ ਟ੍ਰੈਜ਼ੈਂਡਰ ਸਿਧਾਰਥ ਰਾਜਹੰਸ ਆਪਣੀ ਜ਼ਿੰਦਗੀ ਦੇ ਸੰਘਰਸ਼ ਅਤੇ ਤਜਰਬਿਆਂ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸਿਧਾਰਥ ਰਾਜਹੰਸ ਨੇ ਹਾਰਵਰਡ ਯੂਨੀਵਰਸਿਟੀ ਤੋਂ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਕ ਖੋਜ-ਕਰਤਾ ਵਜੋਂ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਹਾਸਿਲ ਕਰਨ ਦੇ ਸਫ਼ਰ ਦੀ ਜਾਣਕਾਰੀ ਦਿਤੀ। ਉਨ੍ਹਾਂ ਇਹ ਵੀ ਦੱਸਿਆਂ ਕਿ ਯੂਐਨ ਵਿੱਚ ਇਕ ਪ੍ਰਮੁੱਖ ਨੀਤੀ ਨਿਰਮਾਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਨੌਤੀਆਂ ਅਤੇ ਮਿੱਠੇ-ਕੌੜੇ ਤਜਰਬਿਆਂ ਮਿਲੇ। ਪਰ ਫਿਰ ਵੀ ਉਨ੍ਹਾਂ ਕਦੀ ਹਿੰਮਤ ਨਹੀਂ ਹਾਰੀ। ਅੱਜ ਵੀ ਉਹ ਇਸ ਮੁਕਾਮ ਤੇ ਪਹੁੰਚਣ ਤੋਂ ਬਾਅਦ ਵੀ ਲਗਾਤਾਰ ਕੁੱਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਇਕ ਸਫਲ ਇਨਸਾਨ ਬਣਨ ਲਈ ਲਗਾਤਾਰ ਕੁੱਝ ਨਾ ਕੁੱਝ ਕਰਦੇ ਰਹਿਣ ਤੇ ਨਿੱਤ ਕੁੱਝ ਨਵਾਂ ਸਿੱਖਣ ਲਈ ਪ੍ਰੇਰਿਤ ਕੀਤਾ। ਫ਼ਿਲਮ ਜਗਤ ਨਾਲ ਜੁੜੇ ਸਾਗਰ ਮੋਰੇ ਨੇ ਦੱਸਿਆਂ ਕਿ ਉਹ ਵਿਦਿਆਰਥੀਆਂ ਜੀਵਨ ਵਿਚ ਮਾਈਕਰੋਬਾਇਲੋਜੀ ਵਿਚ ਗ੍ਰੈਜ਼ੂਏਸ਼ਨ ਕਰ ਰਹੇ ਸਨ ਜਦ ਕਿ ਉਨ੍ਹਾਂ ਦੀ ਦਿਲਚਸਪੀ ਸਿਰਜਣਾਤਕ ਕਲਾਵਾਂ ਵਿਚ ਸੀ। ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਸੁਸਾਇਟੀ ਵਿਚ ਕਾਫੀ ਸੰਘਰਸ਼ ਕਰਨਾ ਪਿਆ। ਹੁਣ ਜਦ ਉਹ ਐਮਟੀਵੀ ਰੋਡੀਜ਼ ਅਤੇ ਐਮ ਟੀ ਵੀ ਸਪਲਿਟਵਿਲਾ ਵਰਗੇ ਮਸ਼ਹੂਰ ਪ੍ਰੋਗਰਾਮਾਂ ਦੇ ਸਫਲ ਨਿਰਦੇਸ਼ਕ ਬਣ ਗਏ ਹਨ। ਤਾਂ ਉਨ੍ਹਾਂ ਦੇ ਇਸ ਫ਼ੈਸਲੇ ਦੀ ਹਰ ਕੋਈ ਸ਼ਲਾਘਾ ਕਰਦਾ ਹੈ,ਜਦ ਕਿ ਉਸ ਸਮੇਂ ਹਰ ਕੋਈ ਉਨ੍ਹਾਂ ਇਕ ਅਸਫਲ ਇਨਸਾਨ ਵਜੋਂ ਵੇਖ ਰਿਹਾ ਸੀ। ਸਾਗਰ ਮੋਰੇ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਕਦੀ ਜ਼ਿੰਦਗੀ ਵਿੱਚ ਹਿੰਮਤ ਨਾ ਹਾਰਨ ਅਤੇ ਲਗਾਤਾਰ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦੇ ਹੋਏ ਸੰਘਰਸ਼ ਕਰਦੇ ਰਹਿਣ। ਸਿੱਖਿਆਂ ਸ਼ਾਸਤਰੀ ਪ੍ਰੋਫੈਸਰ ਐਲਡੋ ਨੇ ਵਿਸ਼ਵ ਪੱਧਰ ਤੇ ਫੈਲੀ ਕੋਵਿਡ-19 ਦੀ ਬਿਮਾਰੀ ਕਾਰਨ ਆਏ ਬੁਰੇ ਪ੍ਰਭਾਵਾਂ ਤੋਂ ਉੱਭਰਨ ਲਈ ਨੌਜਵਾਨ ਪੀੜੀ ਦੇ ਯੋਗਦਾਨ ਦੀ ਜ਼ਰੂਰਤ ਦੱਸੀ। ਉਨ੍ਹਾਂ ਇਸ ਬਿਮਾਰੀ ਨਾਲ ਵਿਸ਼ਵ ਆਰਥਿਕਤਾ ਨਾਲ ਆਉਣ ਵਾਲੇ ਪ੍ਰਭਾਵਾਂ ਅਤੇ ਉਨ੍ਹਾਂ ਹਾਲਤਾਂ ਵਿਚ ਸਫਲ ਇਨਸਾਨ ਬਣਨ ਦੇ ਕਈ ਅਹਿਮ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਪ੍ਰੋ.ਐਲਡੋ ਨੇ ਵਿਦਿਆਰਥੀਆਂ ਨੂੰ ਪੜਾਈ ਦੀ ਉਨ੍ਹਾਂ ਦੀ ਜ਼ਿੰਦਗੀ ਵਿਚ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ।
ਟਰੈਜ਼ੈਡਰ ਧਨੰਜੈ ਚੌਹਾਨ ਜਿਨ੍ਹਾਂ 250 ਦੇ ਕਰੀਬ ਪੁਰਸਕਾਰ ਜਿੱਤੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸੰਘਰਸ਼ ਭਰੀ ਜ਼ਿੰਦਗੀ ਨਾਲ ਜਾਣੂ ਕਰਾਇਆਂ। ਜਿਸ ਸਮਾਜ ਵਿਚ ਇਕ ਟ੍ਰੈਜ਼ੈਡਰ ਨੂੰ ਨਫ਼ਰਤ ਭਰੀ ਨਜ਼ਰ ਨਾਲ ਵੇਖਿਆਂ ਜਾਂਦਾ ਹੈ, ਉੱਥੇ ਉਨ੍ਹਾਂ ਆਪਣੀ ਥਾਂ ਕਿਸ ਤਰਾਂ ਬਣਾਈ। ਉਨ੍ਹਾਂ ਸਮਾਜ ਦੇ ਹਰ ਵਰਗ ਦੀ ਸਮਾਨਤਾ ਤੇ ਜ਼ੋਰ ਦਿੱਤਾ। ਸ਼ਿਫਾਲੀ ਬੱਗਾ ਨੇ ਇਕ ਲੜਕੀ ਹੁੰਦੇ ਹੋਏ ਮਰਦ ਪ੍ਰਧਾਨ ਸਮਾਜ ਵਿਚ ਆਪਣੇ ਸੰਘਰਸ਼ ਦੀ ਕਹਾਣੀ ਦੱਸਦੇ ਹੋਏ ਸਮਾਜਿਕ ਸਮਾਨਤਾ ਤੇ ਜ਼ੋਰ ਦਿੱਤਾ। ਉਨ੍ਹਾਂ ਹਰ ਲੜਕੀ ਨੂੰ ਆਪਣੇ ਅੰਦਰ ਆਤਮ-ਵਿਸ਼ਵਾਸ ਭਰਦੇ ਹੋਏ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ। ਇਸ ਦੌਰਾਨ ਕੈਂਪਸ ਦੇ ਵਿਦਿਆਰਥੀਆਂ ਨੇ ਮਾਹੌਲ ਨੂੰ ਹਲਕਾ ਫੁਲਕਾ ਕਰਨ ਲਈ ਕਈ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਸ਼ੱਕ ਹਰ ਵਿਦਿਆਰਥੀ ਜੇਕਰ ਇਨ੍ਹਾਂ ਮਹਾਨ ਹਸਤੀਆਂ ਵਾਂਗ ਇਕ ਜਾਣੀ ਪਛਾਣੀ ਹਸਤੀ ਬਣਨਾ ਚਾਹੁੰਦਾ ਹੋਵੇਗਾ। ਇਸ ਲਈ ਜੇਕਰ ਇਨ੍ਹਾਂ ਦੇ ਸੰਘਰਸ਼ ਭਰੀ ਜ਼ਿੰਦਗੀ ਤੋਂ ਪ੍ਰੇਰਨਾ ਲੈਂਦੇ ਉਨ੍ਹਾਂ ਦੀ ਆਦਤਾਂ ਨੂੰ ਹੀ ਅਪਣਾ ਲਿਆ ਜਾਵੇ ਤਾਂ ਬੇਸ਼ੱਕ ਜ਼ਿੰਦਗੀ ਦੇ ਹਰ ਮੁਕਾਮ ਤੇ ਸਫਲਤਾ ਉਨ੍ਹਾਂ ਦਾ ਮੂੰਹ ਚੁੰਮੇਗੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਇਨ੍ਹਾਂ ਹਸਤੀਆਂ ਨਾਲ ਜਾਣਕਾਰੀ ਭਰਪੂਰ ਸਵਾਲ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਬਿਹਤਰੀਨ ਤਰੀਕੇ ਨਾਲ ਜਵਾਬ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…