ਰਾਮਗੜ੍ਹੀਆ ਸਭਾ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਭਾਈਚਾਰੇ ਨਾਲ ਸਬੰਧਤ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਰਾਮਗੜ੍ਹੀਆ ਸਭਾ ਦੀਆਂ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਸਤਵਿੰਦਰ ਸਿੰਘ ਭੰਵਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨਗਰ ਨਿਗਮ ਚੋਣਾਂ ਦੌਰਾਨ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਜੋ ਕੋਈ ਵੀ ਸਿਆਸੀ ਪਾਰਟੀ ਰਾਮਗੜ੍ਹੀਆ ਭਾਈਚਾਰੇ ਦੇ ਵਿਅਕਤੀ ਨੂੰ ਟਿਕਟ ਦਿੰਦੀ ਹੈ ਤਾਂ ਰਾਮਗੜ੍ਹੀਆ ਸਭਾ ਵੱਲੋਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਬੰਧਤ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਅਤੇ ਵਿੱਤੀ ਮਦਦ ਕੀਤੀ ਜਾਵੇਗੀ।
ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਕਰਮ ਸਿੰਘ ਬਬਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਚਰਚਾ ਕੀਤੀ ਗਈ ਕਿ ਜਿਸ ਵਾਰਡ ’ਚੋਂ ਭਾਈਚਾਰੇ ਦਾ ਕੋਈ ਵਿਅਕਤੀ ਚੋਣ ਲੜੇਗਾ, ਉੱਥੇ ਭਾਈਚਾਰੇ ’ਚੋਂ ਕੋਈ ਦੂਜਾ ਉਮੀਦਵਾਰ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਈਚਾਰੇ ਦਾ ਕੋਈ ਵੀ ਵਿਅਕਤੀ ਜੋ ਚੋਣ ਲੜਨ ਦੀ ਇੱਛਾ ਰੱਖਦਾ ਹੈ ਅਤੇ ਉਸ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਰਾਮਗੜ੍ਹੀਆ ਸਭਾ ਨੂੰ ਮਦਦ ਲਈ ਗੁਹਾਰ ਲਗਾ ਸਕਦਾ ਹੈ ਅਤੇ ਇਸ ਸਬੰਧੀ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਵੱਲੋਂ ਚੋਣ ਮੁੱਦੇ ’ਤੇ ਬਣਾਈ ਗਈ ਵਿਸ਼ੇਸ਼ ਕਮੇਟੀ ਨਾਲ ਵਿਚਾਰ ਵਟਾਂਦਰੇ ਉਪਰੰਤ ਉਮੀਦਵਾਰ ਦੀ ਯੋਗਤਾ ਅਨੁਸਾਰ ਪੂਰਨ ਤੌਰ ’ਤੇ ਮਦਦ ਕੀਤੀ ਜਾਵੇਗੀ।
ਇਸ ਮੌਕੇ ਸਭਾ ਦੇ ਸਰਪ੍ਰਸਤ ਦਰਸ਼ਨ ਸਿੰਘ ਕਲਸੀ ਨੇ ਕਿਹਾ ਕਿ ਸਮੂਹ ਮੈਂਬਰਾਂ ਨੂੰ ਭਾਈਚਾਰੇ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਸਭਾ ਦੇ ਸਰਪ੍ਰਸਤ ਅਜੀਤ ਸਿੰਘ ਰਨੌਤਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਪਵਿੱਤਰ ਸਿੰਘ ਵਿਰਦੀ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਵਿੱਚ ਦੇਸ਼ ਕੌਮ ਅਤੇ ਸਮਾਜ ਦੀ ਸੇਵਾ ਕਰਨ ਦਾ ਜਜਬਾ ਮੁੱਢ ਤੋਂ ਹੈ। ਲਿਹਾਜ਼ਾ ਅਜਿਹੇ ਮੌਕੇ ’ਤੇ ਭਾਈਚਾਰੇ ਦੀ ਉਮੀਦਵਾਰ ਦੀ ਬਿਨਾਂ ਸ਼ਰਤ ਮਦਦ ਕੀਤੀ ਜਾਵੇ।
ਇਸ ਮੌਕੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਵਿਰਕ, ਮਾਤਾ ਰਾਮ ਧੀਮਾਨ, ਲਖਬੀਰ ਸਿੰਘ ਹੂੰਜਣ, ਰਵਿੰਦਰ ਸਿੰਘ ਨਾਗੀ, ਨਰਿੰਦਰ ਸਿੰਘ ਸੰਧੂ, ਪ੍ਰਦੀਪ ਸਿੰਘ ਭਾਰਜ, ਗੁਰਚਰਨ ਸਿੰਘ ਨੰਨੜਾ, ਬਾਨੀ ਪ੍ਰਧਾਨ ਸਵਰਨ ਸਿੰਘ ਚੰਨੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅਖੀਰ ਵਿੱਚ ਮਨਜੀਤ ਸਿੰਘ ਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇੇ ਹਰਚਰਨ ਸਿੰਘ, ਦਵਿੰਦਰ ਸਿੰਘ ਵਿਰਕ, ਦਵਿੰਦਰ ਸਿੰਘ ਨੰਨੜ੍ਹਾ, ਹਰਬਿੰਦਰ ਸਿੰਘ ਰਨੌਤਾ, ਬਿਕਰਮਜੀਤ ਸਿੰਘ ਹੂੰਜਣ, ਬਲਵਿੰਦਰ ਸਿੰਘ ਹੂੰਜਣ, ਮੇਜਰ ਸਿੰਘ ਭੁੱਲਰ, ਭੁਪਿੰਦਰ ਸਿੰਘ ਮੁੱਧੜ, ਬਲਬੀਰ ਸਿੰਘ ਭੰਵਰਾ, ਗੁਰਮੁਖ ਸਿੰਘ ਸੋਹਲ ਸਾਬਕਾ ਐਮ ਸੀ, ਜਸਬੀਰ ਸਿੰਘ ਮਣਕੂ ਸਾਬਕਾ ਅਲ਼ਮ ਸੀ, ਗੁਰਮੀਤ ਸਿੰਘ, ਬਲਬੀਰ ਸਿੰਘ ਰੂਪਰਾਹ, ਅਮਰਜੀਤ ਸਿੰਘ ਓਸਾਹਨ, ਸਰਦੂਲ ਸਿੰਘ ਭੂਈ, ਪ੍ਰੀਤਮ ਸਿੰਘ ਗਿੱਲ, ਦਲਜੀਤ ਸਿੰਘ ਨਾਗੀ, ਅਮਰਜੀਤ ਸਿੰਘ ਵਿਰਦੀ, ਜਸਪਾਲ ਸਿੰਘ ਸਲੈਚ, ਤੇਜਿੰਦਰ ਸਿੰਘ ਸਲੈਚ, ਤੇਜਿੰਦਰ ਸਿੰਘ ਸਭਰਵਾਲ, ਇੰਦਰਜੀਤ ਸਿੰਘ ਖੋਖਰ, ਬਲਜੀਤ ਸਿੰਘ ਜੰਡੂ, ਮਦਨ ਸਿੰਘ, ਤਰਸੇਮ ਸਿੰਘ ਖੋਖਰ, ਮਨਜੀਤ ਸਿੰਘ ਲੋਟੇ, ਰਜਿੰਦਰ ਸਿੰਘ ਭੰਵਰਾ, ਗੁਰਚਰਨ ਸਿੰਘ ਭੰਵਰਾ, ਭੁਪਿੰਦਰ ਸਿੰਘ ਚਾਨਾ, ਕੁਲਵੰਤ ਸਿੰਘ ਵਿਰਕ, ਸੁਰਜੀਤ ਸਿੰਘ ਮਠਾੜੂ, ਗੁਰਬਖਸ਼ ਸਿੰਘ ਜੰਡੂ, ਪਿਆਰਾ ਸਿੰਘ, ਬਲਵਿੰਦਰ ਸਿੰਘ ਟੋਹੜਾ, ਮਨਜੀਤ ਸਿੰਘ ਬਾਹੜਾ ਅਤੇ ਸ. ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰਾ ਹਾਜਰ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…