ਮੁਹਾਲੀ ਵਾਸੀ ਨਾਲ ਫਰਜ਼ੀ ਵਿਆਹ ਰਚਾਉਣ ਵਾਲੀ ਅੌਰਤ ਸੋਨੇ ਦੇ ਗਹਿਣੇ ਲੈ ਕੇ ਫਰਾਰ

ਸਮਾਜ ਸੇਵੀ ਸੰਸਥਾ ਤੇ ਪੀੜਤ ਪਰਿਵਾਰ ਨੇ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਪੰਜਾਬ ਵਿੱਚ ਵਿਆਹ ਰਚਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਾ ਗਰੋਹ ਸਰਗਰਮ ਹੈ। ਇਸ ਗਰੋਹ ਦਾ ਸਿਕਾਰ ਬਣੇ ਇੱਥੋਂ ਦੇ ਫੇਜ਼-3ਬੀ1 ਦੇ ਵਸਨੀਕ ਜਗਜੀਤ ਸਿੰਘ ਨੇ ਅੱਜ ਪੰਜਾਬ ਅਗੇਂਸਟ ਕਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਦੀ ਮੌਜੂਦਗੀ ਵਿੱਚ ਮੁਹਾਲੀ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਬੀਤੀ ਦੱਸੀ। ਜਗਜੀਤ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਨਾਂ ਦੇ ਇੱਕ ਵਿਚੋਲੇ ਰਾਹੀਂ ਉਸ ਦਾ ਵਿਆਹ ਬੀਤੀ 8 ਨਵੰਬਰ ਨੂੰ ਹਰਿਆਣਾ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਜਿਸ ਨੇ ਖ਼ੁਦ ਨੂੰ ਸਰਕਾਰੀ ਨੌਕਰੀ ’ਤੇ ਤਾਇਨਾਤ ਅਤੇ ਪੰਚਕੂਲਾ ਸਥਿਤ ਕਿਸੇ ਪੀਜੀ ਵਿੱਚ ਰਹਿੰਦੀ ਦੱਸਿਆ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿਚੋਲੇ ਨਾਲ ਇੱਕ ਵਿਅਕਤੀ ਆਇਆ ਸੀ। ਜਿਸ ਨੇ ਆਪਣੀ ਪਛਾਣ ਵਿਜੀਲੈਂਸ ਅਫ਼ਸਰ ਵਜੋਂ ਦੱਸੀ ਸੀ।
ਪੀੜਤ ਜਗਜੀਤ ਸਿੰਘ ਨੇ ਦੱਸਿਆ ਕਿ ਵਿਆਹ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਖ਼ੁਦ ਨੂੰ ਵਿਜੀਲੈਂਸ ਅਧਿਕਾਰੀ ਦੱਸਣ ਵਾਲੇ ਵਿਅਕਤੀ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਫਰਜ਼ੀ ਵਿਆਹ ਰਚਾਉਣ ਦਾ ਧੰਦਾ ਚਲਾ ਰਹੇ ਹਨ। ਉਸ ਦੀ ਪਤਨੀ ਬਣੀ ਅੌਰਤ ਪਹਿਲਾਂ ਹੀ ਕੁਰੂਕਸ਼ੇਤਰ ਦੇ ਇਕ ਵਿੱਚ ਵਿਆਹ ਹੋਈ ਸੀ ਅਤੇ ਅਦਾਲਤ ਵਿੱਚ ਤਲਾਕ ਦਾ ਕੇਸ ਪੈਂਡਿੰਗ ਹੈ। ਜਦੋਂ ਜਗਜੀਤ ਸਿੰਘ ਨੇ ਆਪਣੀ ਪਤਨੀ ਨੂੰ ਸਾਰੇ ਘਟਨਾਕ੍ਰਮ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਕ ਅਚਾਨਕ ਸਾਰੇ ਗਹਿਣੇ ਲੈ ਕੇ ਫਰਾਰ ਹੋ ਗਈ ਅਤੇ ਉਨ੍ਹਾਂ ਦੇ ਘਰ ਬਾਊਸਰ ਭੇਜ ਕੇ ਉਸ ਦੀ ਕੁੱਟ ਮਾਰ ਕੀਤੀ ਗਈ।
ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਜਗਜੀਤ ਸਿੰਘ ਨਾਲ ਵਿਆਹ ਕਰਵਾਉਣ ਵਾਲੀ ਅੌਰਤ ਅਤੇ ਫਰਜ਼ੀ ਵਿਜੀਲੈਂਸ ਅਧਿਕਾਰੀ ਮਿਲ ਕੇ ਫਰਜ਼ੀ ਵਿਆਹ ਦਾ ਗਰੋਹ ਚਲਾ ਰਹੇ ਹਨ ਜੋ ਕਿ ਭੋਲੇ ਭਾਲੇ ਵਿਅਕਤੀ ਨਾਲ ਆਪਣੇ ਜਾਲ ਵਿੱਚ ਫਸਾ ਕੇ ਉਸ ਕੋਲੋਂ ਨਗਦੀ ਅਤੇ ਗਹਿਣੇ ਲੁੱਟਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਪੀੜਤ ਪਰਿਵਾਰਾਂ ਨੂੰ ਡਰਾਉਣ ਧਮਕਾਉਣ ਲਈ ਕੁਝ ਬਾਊਸਰ ਵੀ ਰੱਖੇ ਹੋਏ ਹਨ। ਪੀੜਤ ਪਰਿਵਾਰ ਅਤੇ ਸੰਸਥਾ ਨੇ ਇਸ ਸਬੰਧੀ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਉਕਤ ਗਰੋਹ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…