Share on Facebook Share on Twitter Share on Google+ Share on Pinterest Share on Linkedin ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਵੱਲੋਂ ਦਾਖ਼ਲਿਆਂ ਦੀ ਤਰੀਕ ਵਧਾਉਣ ਦੀ ਅਪੀਲ ਡਾ. ਅੰਸ਼ ਕਟਾਰੀਆ ਦੀ ਅਗਵਾਈ ਹੇਠ ਵਫ਼ਦ ਨੇ ਏਆਈਸੀਟੀਈ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ: ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਦੇ ਇਕ ਵਿਸ਼ੇਸ਼ ਵਫ਼ਦ ਨੇ ਅੱਜ ਏਆਈਸੀਟੀਈ ਦੇ ਵਾਈਸ ਚੇਅਰਮੈਨ ਡਾ. ਐਮਪੀ ਪੂਨੀਆ ਅਤੇ ਮੈਂਬਰ ਸਕੱਤਰ ਪ੍ਰੋ. ਰਾਜੀਵ ਕੁਮਾਰ ਨਾਲ ਨਵੀਂ ਦਿੱਲੀ ਕੀਤੀ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਦਾਖ਼ਲਿਆਂ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ। ਇਸ ਵਫ਼ਦ ਵਿੱਚ ਸ਼ਵਿੰਦਰ ਸਿੰਘ ਗਿੱਲ, ਡਾ. ਮੋਹਿਤ ਮਹਾਜਨ, ਅਸ਼ਵਨੀ ਗਰਗ ਅਤੇ ਰਾਜੇਸ਼ ਗਰਗ ਵੀ ਸ਼ਾਮਲ ਸਨ। ਪੁੱਕਾ ਦੇ ਸੂਬਾ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਉੱਚ ਅਧਿਕਾਰੀਆਂ ਨੂੰ ਮਿਲੇ ਇਸ ਵਫ਼ਦ ਨੇ ਏਆਈਸੀਟੀਈ ਨੂੰ ਅਪੀਲ ਕੀਤੀ ਕਿ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਦੇ ਕਿਸਾਨ ਸੰਘਰਸ਼ ਦੀ ਰਾਹ ’ਤੇ ਹਨ। ਇਸ ਸਬੰਧੀ ਪਹਿਲਾਂ ਰੇਲ ਰੋਕੋ ਅੰਦੋਲਨ ਅਤੇ ਹੁਣ ਕਿਸਾਨਾਂ ਦੇ ਤਿੱਖੇ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬ ਵਿੱਚ 31 ਦਸੰਬਰ ਤੱਕ ਵਿਦਿਆਰਥੀਆਂ ਦੇ ਦਾਖ਼ਲੇ ਦੀ ਆਖਰੀ ਤਰੀਕ ਵਧਾਉਣੀ ਚਾਹੀਦੀ ਹੈ। ਡਾ. ਕਟਾਰੀਆ ਨੇ ਕਿਹਾ ਕਿ ਜਦੋਂ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਆਦਿ ਨੇ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਅੰਤਿਮ ਤਰੀਕ 31 ਦਸੰਬਰ ਤੱਕ ਵਧਾ ਦਿਤੀ ਹੈ, ਤਾਂ ਪੰਜਾਬ ਕਿਸਾਨੀ ਸੰਘਰਸ਼ ਕਾਰਨ ਇਸ ਸਮੇਂ ਸਭ ਤੋ ਵੱਧ ਪ੍ਰਭਾਵਿਤ ਹੈ ਕਿਉਂਕਿ 2 ਮਹੀਨਿਆਂ ਤੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਡਟੇ ਹੋਏ ਹਨ ਜਦੋਂ ਕਿ ਦੂਜੇ ਰਾਜਾਂ ਦੇ ਵਿਦਿਆਰਥੀ ਵੀ ਰੇਲ ਰੋਕੋ ਅੰਦੋਲਨ ਕਾਰਨ ਪੰਜਾਬ ਦੇ ਕਾਲਜਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਦਾਖ਼ਲਾ ਨਹੀਂ ਲੈ ਸਕੇ। ਇਸ ਮੌਕੇ ਡਾ. ਐਮਪੀ ਪੂਨੀਆ ਨੇ ਵਫ਼ਦ ਨੂੰ ਭਰˉਸਾ ਦਿੱਤਾ ਕਿ ਏਆਈਸੀਟੀਈ ਹਮੇਸ਼ਾ ਹੀ ਵਿਦਿਆਰਥੀਆਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਵਿਦਿਆਰਥੀ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੀ ਇਸ ਬਾਰੇ ਹਾ-ਪੱਖੀ ਫੈਸਲਾ ਲਿਆ ਜਾਵੇਗਾ। ਏਨਾ ਹੀ ਨਹੀਂ ਪੂਨੀਆ ਨੇ ਪੰਜਾਬ ਦੇ ਕਾਲਜਾਂ ਦੇ ਪ੍ਰਤੀਨਿੱਧੀ ਮੰਡਲ ਨੂੰ ਏਆਈਸੀਟੀਈ ਗਰਾਂਟ ਸਕੀਮਾਂ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਵਿੱਤੀ ਸਹਾਇਤਾ ਨਾਲ ਕਾਲਜਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਏਆਈਸੀਟੀਈ ਦੀ ਨˉਟੀਫਿਕੇਸ਼ਨ ਅਨੁਸਾਰ ਵਿਦਿਆਰਥੀਆਂ ਦੇ ਦਾਖ਼ਲੇ ਬੀਤੀ 5 ਦਸੰਬਰ ਨੂੰ ਬੰਦ ਕਰ ਦਿੱਤੇ ਗਏ ਸਨ ਪ੍ਰੰਤੂ ਜਿਨ੍ਹਾਂ ਸੂਬਿਆਂ ਵਿੱਚ ਕੌਂਸਲਿੰਗ ਪ੍ਰਕਿਰਿਆ ਚੱਲ ਰਹੀ ਸੀ, ਉਨ੍ਹਾਂ ਨੂੰ ਏਆਈਸੀਟੀਈ ਨੇ 31 ਦਸੰਬਰ ਤੱਕ ਮਨਜ਼ੂਰੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ